02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਕਿਰਤੀ ਕਿਸਾਨ ਯੂਨੀਅਨ ਇਕਾਈ ਦੇਧਨਾ ਦੀ ਚੋਣ

ਪਾਤੜਾਂ, 2 ਅਗਸਤ (ਗੁਰਇਕਬਾਲ ਸਿੰਘ ਖਾਲਸਾ)-ਕਿਰਤੀ ਕਿਸਾਨ ਯੂਨੀਅਨ ਵਲੋਂ 12 ਤੇ 13 ਅਗਸਤ ਨੂੰ ਹੋਣ ਵਾਲੇ ਸੂਬਾਈ ਇਜਲਾਸ ਤੋਂ ਪਹਿਲਾਂ ਜਥੇਬੰਦਕ ਮਜ਼ਬੂਤੀ ਦੇ ਏਜੰਡੇ ਤਹਿਤ ਪਿੰਡ ਦੇਧਨਾ ਵਿਖੇ ਮੈਂਬਰਸ਼ਿਪ ਉਪਰੰਤ ਵਿਸ਼ੇਸ਼ ਇਜਲਾਸ ਸੱਦਿਆ ਗਿਆ, ਜਿਸ ਦੌਰਾਨ ਯੂਨੀਅਨ ਦੀ ਨਵੀਂ ਇਕਾਈ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਜਲਾਸ ਦੀ ਅਗਵਾਈ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ ਦੇਧਨਾ ਨੇ ਕਿਹਾ ਕਿ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਐਮ.

Ad Position 21
No active advertisement
ਅਜੀਤ ਡੈਸਕ 03-08-2026
ਪਾਤੜਾਂ, 2 ਅਗਸਤ (ਗੁਰਇਕਬਾਲ ਸਿੰਘ ਖਾਲਸਾ)-ਕਿਰਤੀ ਕਿਸਾਨ ਯੂਨੀਅਨ ਵਲੋਂ 12 ਤੇ 13 ਅਗਸਤ ਨੂੰ ਹੋਣ ਵਾਲੇ ਸੂਬਾਈ ਇਜਲਾਸ ਤੋਂ ਪਹਿਲਾਂ ਜਥੇਬੰਦਕ ਮਜ਼ਬੂਤੀ ਦੇ ਏਜੰਡੇ ਤਹਿਤ ਪਿੰਡ ਦੇਧਨਾ ਵਿਖੇ ਮੈਂਬਰਸ਼ਿਪ ਉਪਰੰਤ ਵਿਸ਼ੇਸ਼ ਇਜਲਾਸ ਸੱਦਿਆ ਗਿਆ, ਜਿਸ ਦੌਰਾਨ ਯੂਨੀਅਨ ਦੀ ਨਵੀਂ ਇਕਾਈ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਜਲਾਸ ਦੀ ਅਗਵਾਈ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ ਦੇਧਨਾ ਨੇ ਕਿਹਾ ਕਿ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਐਮ. ਐਸ. ਪੀ. ਤੇ ਮੰਡੀ ਪ੍ਰਣਾਲੀ ਨੂੰ ਖ਼ਤਮ ਕਰਨ ਲਈ ਭਾਰਤ ਤੇ ਅਮਰੀਕਾ ਵਿਚਕਾਰ ਮੁਫ਼ਤ ਵਪਾਰ ਸਮਝੌਤੇ ਵਰਗੇ ਕਦਮ ਪੁਟੇ ਜਾ ਰਹੇ ਹਨ। ਪੰਜਾਬ ਦਾ ਪਾਣੀ ਲੁੱਟਿਆ ਤੇ ਦੂਸ਼ਿਤ ਕੀਤਾ ਜਾ ਰਿਹਾ ਹੈ, ਜਦਕਿ ਇਹ ਕਾਰਪੋਰੇਟ ਪੱਖੀ ਖੇਤੀ ਨੀਤੀ ਕਿਸਾਨਾਂ ਨੂੰ ਸਦਾ ਲਈ ਕਰਜ਼ੇ ਦੇ ਜਾਲ ਵਿਚ ਫਸਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਇਨ੍ਹਾਂ ਨੀਤੀਆਂ ਦੇ ਵਿਰੋਧ ਵਿਚ ਕਿਰਤੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਠ 1 ਸਤੰਬਰ ਤੋਂ ਚੰਡੀਗੜ੍ਹ ਵਿਖੇ ਮੋਰਚਾ ਲਗਾ ਕੇ ਤਿੱਖਾ ਸੰਘਰਸ਼ ਸ਼ੁਰੂ ਕਰਨ ਜਾ ਰਹੀ ਹੈ। ਸੂਬਾਈ ਇਜਲਾਸ ਤੋਂ ਪਹਿਲਾਂ ਜ਼ਿਲ੍ਹੇ ਵਿਚ ਇਕਾਈਆਂ ਦੀ ਚੋਣ ਕਰਕੇ ਬਲਾਕਾਂ ਅਤੇ ਜ਼ਿਲ੍ਹੇ ਦਾ ਇਜਲਾਸ ਕਰਨ ਦੀ ਮੁਹਿੰਮ ਵਿੱਢੀ ਗਈ ਹੈ। ਇਸੇ ਲੜੀ ਤਹਿਤ ਸਮਾਣਾ ਬਲਾਕ ਦਾ ਇਜਲਾਸ 2 ਅਗਸਤ ਨੂੰ ਪਾਤੜਾਂ ਬਲਾਕ ਦਾ ਇਜਲਾਸ 6 ਅਗਸਤ ਅਤੇ 9 ਅਗਸਤ ਨੂੰ ਜ਼ਿਲ੍ਹੇ ਦਾ ਇਜਲਾਸ ਤਫ਼ਸੀਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਵੀਂ 34 ਮੈਂਬਰੀ ਕਮੇਟੀ ਚੁਣੀ ਗਈ ਹੈ ਜਿਸ ਦੇ ਅਹੁਦੇਦਾਰ ਸਰਪ੍ਰਸਤ ਜੋਗਿੰਦਰ ਸਿੰਘ, ਪ੍ਰਧਾਨ ਪਿਆਰਾ ਸਿੰਘ, ਸਕੱਤਰ ਹਰਜੀਤ ਸਿੰਘ, ਮੀਤ ਪ੍ਰਧਾਨ ਗੁਰਤੇਜ ਸਿੰਘ, ਗੁਰਜੰਟ ਸਿੰਘ ਅਤੇ ਰਾਮ ਸਿੰਘ, ਵਿੱਤ ਸਕੱਤਰ ਗੁਰਨੈਬ ਸਿੰਘ, ਮੀਤ ਵਿੱਤ ਸਕੱਤਰ ਮਨਪ੍ਰੀਤ ਸਿੰਘ, ਪ੍ਰੈਸ ਸਕੱਤਰ ਜਗਪਾਲ ਸਿੰਘ ਨੰਬਰਦਾਰ, ਪ੍ਰਚਾਰ ਸਕੱਤਰ ਅਮਨਦੀਪ ਸਿੰਘ ਅਤੇ ਕਮੇਟੀ ਮੈਂਬਰ, ਗੁਰਜੰਟ ਸਿੰਘ, ਮੱਖਣ ਸਿੰਘ, ਜਸਬੀਰ ਸਿੰਘ (ਸਾਬਕਾ ਸਰਪੰਚ), ਗੁਰਮੇਲ ਸਿੰਘ (ਸਾਬਕਾ ਸਰਪੰਚ), ਤੇਜਾ ਰਾਮ, ਗੁਰਮੇਲ ਸਿੰਘ, ਪਾਲਾ ਰਾਮ, ਸੋਨੀ ਸਿੰਘ, ਜਿਸੂ ਬਾਬਾ, ਰਾਮ ਸਿੰਘ, ਲੱਖੀ ਸਿੰਘ, ਸ਼ੈਲੀ , ਗੁਰਚਰਨ ਸਿੰਘ, ਗੁਰਜੰਟ ਸਿੰਘ, ਸਾਹਿਲ ਸਾਂਗੂ, ਸੁਰੇਸ਼, ਕ੍ਰਿਸ਼ਨ ਰਾਮ, ਰਾਜਵੀਰ ਸਿੰਘ, ਨੇਕ ਸਿੰਘ, ਕਰਮਜੀਤ ਸਿੰਘ, ਮੱਖਣ ਸਿੰਘ, ਬਿੰਦਰ ਸ਼ਰਮਾ, ਮੇਘਾ ਰਾਜ ਅਤੇ ਮੇਸੀ ਸਿੰਘ ਹਨ। ਇਜਲਾਸ ਨੂੰ ਸਾਬਕਾ ਸਰਪੰਚ ਗੁਰਮੇਲ ਸਿੰਘ, ਮੇਘਾ ਰਾਜ, ਹਰਜੀਤ ਸਿੰਘ ਤੇ ਰਾਮ ਸਿੰਘ, ਬਲਜੀਤ ਸਿੰਘ ਨੇ ਵੀ ਸੰਬੋਧਨ ਕੀਤਾ ।
Ad Position 22
No active advertisement
ਪਿਛਲੀ ਖ਼ਬਰ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ‘ਆਪ’ ਸਰਕਾਰ ਨੇ ਕੀਤੇ ਵਾਅਦੇ ਨਿਭਾਏ-ਸੰਨੀ ਢਿੱਲੋਂ ਅਗਲੀ ਖ਼ਬਰ ਭਾਰਤ ਤੇ ਅਮਰੀਕਾ ਵਿਚਕਾਰ ਸਮਝੌਤਾ ਪੰਜਾਬ ਦੀ ਖੇਤੀ ਲਈ ਵੱਡਾ ਖ਼ਤਰਾ-ਸ਼ਾਦੀਪੁਰ, ਦਦਹੇੜਾ
Ad Position 24
No active advertisement