02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ‘ਆਪ’ ਸਰਕਾਰ ਨੇ ਕੀਤੇ ਵਾਅਦੇ ਨਿਭਾਏ-ਸੰਨੀ ਢਿੱਲੋਂ

ਪਟਿਆਲਾ, 2 ਅਗਸਤ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ ਸਰਕਾਰ ਦੇ ਸੂਬੇ ’ਚ ਸਾਢੇ 4 ਸਾਲ ਪੂਰੇ ਹੁੰਦਿਆਂ ਹੀ ਸੂਬਾ ਸਰਕਾਰ ਨੇ ਲੋਕਾਂ ਨਾਲ ਕੀਤੇ ਲਗਪਗ ਸਾਰੇ ਵਾਅਦੇ ਨਿਭਾ ਦਿੱਤੇ ਹਨ। ਜਿਸ ’ਚ ਮੁਫ਼ਤ ਸਿਹਤ ਸਹੂਲਤਾਂ, ਹਰ ਇਕ ਪਰਿਵਾਰ ਲਈ 10 ਲੱਖ ਦਾ ਸਿਹਤ ਬੀਮਾ, ਪੰਜਾਬ ਭਰ ’ਚ ਖੋਲ੍ਹੇ ਗਏ ਆਮ ਆਦਮੀ ਕਲੀਨਿਕ, ਮੁਫ਼ਤ ਬਿਜਲੀ, ਮੁਫ਼ਤ ਤੀਰਥ ਯਾਤਰਾਵਾਂ, ਔਰਤਾਂ ਲਈ ਮੁਫ਼ਤ ਬੱਸ ਸੇਵਾ ਅਤੇ ਮੁਫ਼ਤ ਸਿੱਖਿਆ ਦੇ ਕ੍ਰਾਂਤੀਕਾਰੀ ਵਾਅਦੇ ਪੂਰੇ ਕਰ ਕੇ ਪੰਜਾਬ ਦੇ ਲੋਕਾਂ ਨੂੰ ਵੱਡੀਆਂ ਸਹੂਲਤਾਂ ਦਿੱਤੀਆਂ ਹਨ।

Ad Position 21
No active advertisement
ਪੰਜਾਬੀ ਯੂਨੀਵਰਸਿਟੀ ਵਿਖੇ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਕੁਲਪਤੀ ਡਾ. ਜਗਦੀਪ ਸਿੰਘ। ਅਜੀਤ ਤਸਵੀਰ 03-08-2026
ਪਟਿਆਲਾ, 2 ਅਗਸਤ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ ਸਰਕਾਰ ਦੇ ਸੂਬੇ ’ਚ ਸਾਢੇ 4 ਸਾਲ ਪੂਰੇ ਹੁੰਦਿਆਂ ਹੀ ਸੂਬਾ ਸਰਕਾਰ ਨੇ ਲੋਕਾਂ ਨਾਲ ਕੀਤੇ ਲਗਪਗ ਸਾਰੇ ਵਾਅਦੇ ਨਿਭਾ ਦਿੱਤੇ ਹਨ। ਜਿਸ ’ਚ ਮੁਫ਼ਤ ਸਿਹਤ ਸਹੂਲਤਾਂ, ਹਰ ਇਕ ਪਰਿਵਾਰ ਲਈ 10 ਲੱਖ ਦਾ ਸਿਹਤ ਬੀਮਾ, ਪੰਜਾਬ ਭਰ ’ਚ ਖੋਲ੍ਹੇ ਗਏ ਆਮ ਆਦਮੀ ਕਲੀਨਿਕ, ਮੁਫ਼ਤ ਬਿਜਲੀ, ਮੁਫ਼ਤ ਤੀਰਥ ਯਾਤਰਾਵਾਂ, ਔਰਤਾਂ ਲਈ ਮੁਫ਼ਤ ਬੱਸ ਸੇਵਾ ਅਤੇ ਮੁਫ਼ਤ ਸਿੱਖਿਆ ਦੇ ਕ੍ਰਾਂਤੀਕਾਰੀ ਵਾਅਦੇ ਪੂਰੇ ਕਰ ਕੇ ਪੰਜਾਬ ਦੇ ਲੋਕਾਂ ਨੂੰ ਵੱਡੀਆਂ ਸਹੂਲਤਾਂ ਦਿੱਤੀਆਂ ਹਨ। ਇਹ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਸਨਦੀਪ ਸਿੰਘ ਸੰਨੀ ਢਿੱਲੋਂ ਨੇ ਕਿਹਾ ਕਿ ਪੰਜਾਬ ’ਚ ਪਹਿਲੀ ਵਾਰ ਹੋਇਆ ਹੈ ਕਿ ਰਾਜ ਦੇ ਹਰ ਇਕ ਵਰਗ ਦੇ ਵਿਅਕਤੀ ਸਰਕਾਰ ਤੋਂ ਖ਼ੁਸ਼ ਹਨ। ਪਹਿਲਾਂ ਸੂਬਾ ਵਾਸੀਆਂ ਨੇ ਦੇਖਿਆ ਹੈ ਕਿ ਜ਼ਿਆਦਾਤਰ ਸਰਕਾਰਾਂ ਉੱਨਤੀ ਦੇ ਰਾਹ ’ਤੇ ਚੱਲ ਰਹੇ ਕਾਰੋਬਾਰੀਆਂ ਅਤੇ ਕੁੱਝ ਅਹਿਮ ਵਰਗਾਂ ਨੂੰ ਹੀ ਵੱਡੀਆਂ ਸਹੂਲਤਾਂ ਦਿੰਦੇ ਸਨ ਪਰ ‘ਆਪ’ ਸਰਕਾਰ ਨੇ ਪੰਜਾਬ ਦੇ ਰਹਿਣ ਵਾਲੇ ਹਰ ਇਕ ਵਰਗ ਦੀਆਂ ਲੋੜਾਂ ਦੇ ਮੱਦੇਨਜ਼ਰ ਉਨ੍ਹਾਂ ਦੀ ਜ਼ਿੰਦਗੀ ਨੂੰ ਸੁਖਾਲਾ ਕਰਨ ਲਈ ਸਹੂਲਤਾਂ ਮੁਹੱਈਆ ਕਰਵਾਈਆਂ ਹਨ। ਸ. ਢਿੱਲੋਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੂਰਅੰਦੇਸ਼ ਵਾਲੇ ਮੰਤਰੀ ਹਨ ਤੇ ਜਿਹੜੇ ਕਿ ਜ਼ਮੀਨੀ ਪੱਧਰ ’ਤੇ ਜੁੜੇ ਹੋਏ ਨੇਤਾ ਹੋਣ ਕਾਰਨ ਉਨ੍ਹਾਂ ਨੂੰ ਆਮ ਵਿਅਕਤੀਆਂ ਦੀਆਂ ਮੁਸ਼ਕਿਲਾਂ ਸੰਬੰਧੀ ਪੂਰੀ ਜਾਣਕਾਰੀ ਹੈ। ਸਮਾਜ ਸੇਵੀ ਢਿੱਲੋਂ ਨੇ ਕਿਹਾ ਕਿ ‘ਆਪ’ ਸਰਕਾਰ ਦੇ ਲੋਕਪੱਖੀ ਕਾਰਜਾਂ ਕਰ ਕੇ ਹੀ 2027 ’ਚ ‘ਆਪ’ ਦੀ ਸਰਕਾਰ ਬਣਨਾ ਤੈਅ ਹੈ।
Ad Position 22
No active advertisement
ਪਿਛਲੀ ਖ਼ਬਰ ਹਲਕੇ ਦੇ ਹਰ ਵਰਗ ਵਲੋਂ ਮਿਲ ਰਿਹਾ ਭਰਵਾਂ ਸਮਰਥਨ-ਰਾਕੇਸ਼ ਬੱਗਾ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਇਕਾਈ ਦੇਧਨਾ ਦੀ ਚੋਣ
Ad Position 24
No active advertisement