ਨਕਸ਼ੇ ਦੇ ਉਲਟ ਤੇ ਨਾਗਰਿਕਾਂ ਦੀ ਜਾਨ ਨੂੰ ਖ਼ਤਰੇ ’ਚ ਪਾ ਕੇ ਕੀਤੀ ਜਾ ਰਹੀ ਉਸਾਰੀ ਬਣ ਸਕਦੀ ਹੈ ਸਰਕਾਰ ਦੀ ਫਜ਼ੀਹਤ ਦਾ ਕਾਰਨ
ਅਜਿਹੀ ਉਸਾਰੀ ਲਈ ਜ਼ਿੰਮੇਵਾਰ ਮੁਲਾਜ਼ਮਾਂ ਦੀ ਹੋਵੇਗੀ ਜਵਾਬਤਲਬੀ : ਮੇਅਰ
ਪਟਿਆਲਾ, 5 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਦੀ ਹਦੂਦ ’ਚ ਬਗੈਰ ਨਕਸ਼ੇ, ਨਕਸ਼ੇ ਦੇ ਉਲਟ ਉਸਾਰੀਆਂ ਕਰਨ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਮੌਜੂਦਾ ਸਮੇਂ ਨਾਗਰਿਕਾਂ ਦੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਹੀ ਉਸਾਰੀਆਂ ਕੀਤੀਆਂ ਜਾਣ ਲੱਗ ਪਈਆਂ ਹਨ। ਭਾਵੇਂ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪੂਜਾ ਸਿਆਲ ਗਰੇਵਾਲ ਵਲੋਂ ਬਿਲਡਿੰਗ ਸ਼ਾਖਾ ਦੇ ਵੱਡੇ ਛੋਟੇ ਅਧਿਕਾਰੀਆਂ ਨਾਲ ਬੈਠਕਾਂ ਕਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਕਾਨੂੰਨ ਦੇ ਉਲਟ ਕਿਸੇ ਵੀ ਉਸਾਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪਟਿਆਲਾ, 5 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਦੀ ਹਦੂਦ ’ਚ ਬਗੈਰ ਨਕਸ਼ੇ, ਨਕਸ਼ੇ ਦੇ ਉਲਟ ਉਸਾਰੀਆਂ ਕਰਨ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਮੌਜੂਦਾ ਸਮੇਂ ਨਾਗਰਿਕਾਂ ਦੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਹੀ ਉਸਾਰੀਆਂ ਕੀਤੀਆਂ ਜਾਣ ਲੱਗ ਪਈਆਂ ਹਨ। ਭਾਵੇਂ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪੂਜਾ ਸਿਆਲ ਗਰੇਵਾਲ ਵਲੋਂ ਬਿਲਡਿੰਗ ਸ਼ਾਖਾ ਦੇ ਵੱਡੇ ਛੋਟੇ ਅਧਿਕਾਰੀਆਂ ਨਾਲ ਬੈਠਕਾਂ ਕਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਕਾਨੂੰਨ ਦੇ ਉਲਟ ਕਿਸੇ ਵੀ ਉਸਾਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲੀਲਾ ਭਵਨ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਤੋਂ ਮਹਿਜ਼ 100 ਗਜ਼ ਦੀ ਦੂਰੀ ’ਤੇ ਤਕਰੀਬਨ 2500 ਗਜ਼ ’ਚ ਨਕਸ਼ੇ ਦੇ ਉਲਟ ਕੀਤੀ ਜਾ ਰਹੀ ਉਸਾਰੀ ਇਸ ਦੀ ਮਿਸਾਲ ਹੈ। ਇਹ ਉਸਾਰੀ ਨਗਰ ਨਿਗਮ ਅਧਿਕਾਰੀਆਂ ਤੇ ਸੰਬੰਧਿਤ ਸ਼ਾਖਾ ਦੀ ਮਿਲੀਭੁਗਤ ਤੋਂ ਬਗੈਰ ਕੀਤੀ ਜਾਣੀ ਅਸੰਭਵ ਲੱਗ ਰਹੀ ਹੈ। ਉਸਾਰੀ ਲਈ ਪੁੱਟੀ ਗਈ ਬੇਸਮੈਂਟ ਜਿਸ ਨੂੰ 600 ਫੁੱਟ ਦੀਆਂ ਦੋ ਸੜਕਾਂ ਲੱਗਦੀਆਂ ਹਨ ਸੜਕ ਤੱਕ ਖੁਰਚ ਦਿੱਤੀ ਗਈ ਹੈ। ਲੰਘੇ ਦਿਨੀਂ ਪਏ ਮੀਂਹ ਕਾਰਨ ਸੜਕ ਦਾ ਕੱੁਝ ਹਿੱਸਾ ਖੁਰ ਕੇ ਹੇਠਾਂ ਡਿਗ ਗਿਆ ਅਤੇ ਬਾਕੀ ਸੜਕ ਦੇ ਉੱਤੇ ਤਰੇੜਾਂ ਸਾਫ਼ ਦੇਖਣ ਨੂੰ ਮਿਲਦੀਆਂ ਹਨ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਸ ਸੜਕ ਤੋਂ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ’ਚ ਸਕੂਲੀ ਬੱਸਾਂ, ਆਟੋ ਅਤੇ ਹੋਰ ਵਾਹਨ ਲੰਘਦੇ ਹਨ। ਜੋ ਕਿਸੇ ਵੇਲੇ ਵੀ ਇੱਥੇ ਹਾਦਸਾਗ੍ਰਸਤ ਹੋ ਸਕਦੇ ਹਨ। ਬੇਸ਼ੱਕ ਲੰਘੇ ਦਿਨੀਂ ਪਈ ਭਾਰੀ ਬਰਸਾਤ ਕਾਰਨ ਸ਼ਹਿਰ ’ਚ ਭਰੇ ਪਾਣੀ ਕਾਰਨ ਨਾਗਰਿਕਾਂ ਦੀ ਜਾਨ ਮਾਲ ਦਾ ਨੁਕਸਾਨ ਨਾ ਹੋਵੇ, ਡਿਪਟੀ ਕਮਿਸ਼ਨਰ, ਮੇਅਰ, ਕਮਿਸ਼ਨਰ ਨਗਰ ਨਿਗਮ ਖ਼ੁਦ ਸੜਕਾਂ ’ਤੇ ਫਿਰਦੇ ਦਿਖੇ ਪਰੰਤੂ ਇੱਥੇ ਸੜਕਾਂ ਧਸਦੀਆਂ ਸਾਫ਼ ਦਿਸਦੀਆਂ ਹਨ। ਇੱਥੇ ਸਮੇਂ ਸਿਰ ਕਿਸੇ ਦਾ ਨਾ ਪਹੁੰਚਣਾ ਅਤੇ ਸੰਬੰਧਿਤ ਵਿਭਾਗ ਵਲੋਂ ਕਾਰਵਾਈ ਨਾ ਕਰਨਾ ਵੱਡੇ ਹਾਦਸੇ ਤੋਂ ਬਾਅਦ ਮਗਰਮੱਛ ਵਾਲੇ ਹੰਝੂ ਵਹਾਉਣ ਵਾਲਾ ਹੋਵੇਗਾ। ਲੋਕਾਂ ਦੀ ਮੰਗ ਹੈ ਕਿ ਇਹ ਸੜਕ ਬੰਦ ਕਰ ਕੇ ਇਸ ਦੀ ਮੁਰੰਮਤ ਕਰਵਾ ਇਸ ਤਰ੍ਹਾਂ ਕੀਤੀ ਜਾ ਰਹੀ ਉਸਾਰੀ ਨੂੰ ਤੁਰੰਤ ਰੋਕਿਆ ਜਾਵੇ ਅਤੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਵਾਲੇ ਇਮਾਰਤਸਾਜ਼ ਦੇ ਉੱਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮਾਹਿਰਾਂ ਮੁਤਾਬਿਕ ਕਿਸੇ ਵੀ ਬੇਸਮੈਂਟ ਦਾ ਨਕਸ਼ਾ ਸੜਕ ਤੋਂ 5 ਫੁੱਟ ਪਿੱਛੇ ਹੱਟ ਕੇ ਪੁੱਟਣ ਦਾ ਪਾਸ ਹੁੰਦਾ ਹੈ ਅਤੇ ਉਸ ਤੋਂ ਬਾਅਦ ਇੰਡਸਟਰੀ ਡਿਪਾਰਟਮੈਂਟ ਤੋਂ ਮਨਜ਼ੂਰੀ ਅਤੇ ਫ਼ੀਸ ਭਰ ਕੇ ਹੀ ਬੇਸਮੈਂਟ ਪੁੱਟੀ ਜਾ ਸਕਦੀ ਹੈ। ਲੀਲਾ ਭਵਨ ਮਾਰਕੀਟ ਤੋਂ ਬੈਂਕ ਕਾਲੋਨੀ ਨੂੰ ਜਾਂਦਿਆਂ ਇਸ ਇਮਾਰਤਸਾਜ਼ ਨੇ ਅਜਿਹੀਆਂ ਮਨਜ਼ੂਰੀਆਂ ਲਈਆਂ ਹਨ ਜਾਂ ਨਹੀਂ ਇਹ ਪੜਤਾਲ ਦਾ ਵਿਸ਼ਾ ਹੈ। ਇਸ ਸੰਬੰਧੀ ਮੇਅਰ ਕੁੰਦਨ ਗੋਗੀਆ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕਿਸੇ ਵੀ ਉਸਾਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੋ ਨਿਗਮ ਕਾਨੂੰਨ ਦੇ ਉਲਟ ਹੋਵੇ ਅਤੇ ਨਾਗਰਿਕਾਂ ਦੀ ਭਵਿੱਖ ’ਚ ਜਾਨ ਜਾਣ ਦਾ ਜੋ ਕਾਰਨ ਬਣ ਜਾਵੇ ਉਸ ਨੂੰ ਕਰਵਾਉਣ ਪਿੱਛੇ ਕਿਹੜੇ ਮੁਲਾਜ਼ਮਾਂ ਦੀ ਨਾਲਾਇਕੀ ਹੈ ਤੇ ਵੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।