ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦਾ ਨਾਭਾ ਪੁੱਜਣ ’ਤੇ ਕੀਤਾ ਨਿੱਘਾ ਸਵਾਗਤ
ਪੰਜਾਬ ਵੁਮੈਨ ਕਮਿਸ਼ਨ ਲਾਲੀ ਗਿੱਲ ਤੇ ਪੰਜਾਬ ਅਬਜਰਵਰ ਗਾਇਤਰੀ ਬਿਸ਼ਨੋਈ ਵੀ ਸਨ ਮੌਜੂਦ
ਪੰਜਾਬੀ ‘ਵਰਸਿਟੀ ਵਲੋਂ ਫ਼ੀਸਾਂ ਵਿਚ ਕੀਤੇ ਗਏ ਵਾਧੇ ਖ਼ਿਲਾਫ਼ ਸਾਂਝੇ ਵਿਦਿਆਰਥੀ ਮੋਰਚੇ ਵਲੋਂ ਡੀਨ ਅਕਾਦਮਿਕ ਦਫ਼ਤਰ ਅੱਗੇ ਧਰਨਾ
ਪਟਿਆਲਾ, 5 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਅੱਜ ਸਾਂਝੇ ਵਿਦਿਆਰਥੀ ਮੋਰਚੇ ਵਿੱਚ ਸ਼ਾਮਲ ਵਿਦਿਆਰਥੀ ਜਥੇਬੰਦੀਆਂ (ਪੰਜਾਬ ਸਟੂਡੈਂਟਸ ਯੂਨੀਅਨ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਪੰਜਾਬ ਸਟੂਡੈਂਟਸ ਫੈਡਰੇਸ਼ਨ) ਵਲੋਂ ਵਿਦਿਆਰਥੀ ਮੰਗਾਂ ਨੂੰ ਲੈ ਕੇ ਡੀਨ ਅਕਾਦਮਿਕ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ। ਪੀ.
ਪ
ਪੰਜਾਬੀ ਯੂਨੀਵਰਸਿਟੀ ਵਿਖੇ ਡੀਨ ਅਕਾਦਮਿਕ ਮਾਮਲੇ ਦੇ ਦਫਤਰ ਸਾਹਮਣੇ ਧਰਨਾ ਦਿੰਦੇ ਹੋਏ ਸਾਝੇ ਵਿਦਿਆਰਥੀ ਮੋਰਚੇ ਦੇ ਆਗੂ ਅਤੇ ਵਿਦਿਆਰਥੀ। ਅਜੀਤ ਤਸਵੀਰ
06-08-2026
ਪਟਿਆਲਾ, 5 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਅੱਜ ਸਾਂਝੇ ਵਿਦਿਆਰਥੀ ਮੋਰਚੇ ਵਿੱਚ ਸ਼ਾਮਲ ਵਿਦਿਆਰਥੀ ਜਥੇਬੰਦੀਆਂ (ਪੰਜਾਬ ਸਟੂਡੈਂਟਸ ਯੂਨੀਅਨ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਪੰਜਾਬ ਸਟੂਡੈਂਟਸ ਫੈਡਰੇਸ਼ਨ) ਵਲੋਂ ਵਿਦਿਆਰਥੀ ਮੰਗਾਂ ਨੂੰ ਲੈ ਕੇ ਡੀਨ ਅਕਾਦਮਿਕ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ। ਪੀ.ਐੱਸ.ਯੂ ਤੋਂ ਗੁਰਦਾਸ ਸਿੰਘ ਨੇ ਕਿਹਾ ਕਿ ਵਿੱਦਿਅਕ ਸੈਸ਼ਨ 2026-27 ਦੀ ਸ਼ੁਰੂਆਤ ਵਿਚ ਹੀ ਪੰਜਾਬੀ ਯੂਨੀਵਰਸਿਟੀ ਦੁਆਰਾ ਵਿਦਿਆਰਥੀਆਂ ਦੀਆਂ ਹੋਸਟਲ ਅਤੇ ਵਿਭਾਗੀ ਫੀਸਾਂ ਵਿਚ ਵਾਧੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੋਸਟਲ ਫੀਸਾਂ ਵਿਚ ਲਗਭਗ 30 ਤੋਂ ਲੈ ਕੇ 42 ਫੀਸਦੀ ਤੱਕ ਵਾਧਾ ਕੀਤਾ ਗਿਆ ਹੈ ਅਤੇ ਵਿਭਾਗੀ ਫੀਸਾਂ ਵਿਚ ਵੀ ਭਾਰੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦਾ ਕਿਹਾ ਕਿ ਸਿੱਖਿਆ ਕੋਈ ਜਿਨਸ ਨਹੀਂ ਹੈ ਜਿਸ ਨੂੰ ਖਰੀਦਿਆ ਤੇ ਵੇਚਿਆ ਜਾਂਦਾ ਹੈ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਸਿੱਖਿਆ ਹਰ ਵਿਅਕਤੀ ਦੇ ਪਹੁੰਚ ਵਿਚ ਹੋਣੀ ਚਾਹੀਦੀ ਹੈ। ਐੱਸ.ਐਫ.ਆਈ. ਤੋਂ ਰਮਨਦੀਪ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਸਿਰ 150 ਕਰੋੜ ਦਾ ਕਰਜ਼ਾ ਵੀ ਹੈ। ਜਿਸ ਦਾ ਯੂਨੀਵਰਸਿਟੀ ਹਰ ਸਾਲ 14 ਕਰੋੜ ਵਿਆਜ ਦਿੰਦੀ ਹੈ। ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਵੀ ਇਹ ਕਰਜ਼ਾ ਹਜੇ ਤੱਕ ਮਾਫ਼ ਨਹੀਂ ਹੋਇਆ। ਪੀ.ਐਸ.ਐਫ. ਤੋਂ ਗਗਨਦੀਪ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਹੋਸਟਲਾਂ ਦੀ ਵੀ ਵੱਡੀ ਘਾਟ ਹੈ।ਵਿਦਿਆਰਥੀਆਂ ਨੇ ਸੰਘਰਸ਼ ਸਦਕਾ 2014 ਵਿਚ ਸਰਕਾਰ ਤੋਂ ਇਕ ਲੜਕੀਆਂ ਦਾ 500 ਕਮਰੇ ਦਾ ਹੋਸਟਲ ਪਾਸ ਕਰਵਾਇਆ ਸੀ,ਪਰ 12 ਸਾਲ ਹੋ ਚੁੱਕੇ ਹਨ ਇਸ ਦੀ ਇੱਕ ਇੱਟ ਵੀ ਨਹੀਂ ਲੱਗੀ। ਜੋ ਦੋ ਹੋਸਟਲ ਕੇਂਦਰ ਸਰਕਾਰ ਵਲੋਂ ਦਿੱਤੇ ਗਏ ਉਸ ਦੀ ਉਸਾਰੀ ਦਾ ਕੰਮ ਵੀ ਨਹੀਂ ਸ਼ੁਰੂ ਹੋਇਆ। ਏ.ਆਈ.ਐਸ.ਐਫ ਦੇ ਆਗੂ ਰਾਹੁਲ ਨੇ ਕਿਹਾ ਕਿ ਮੌਜੂਦਾ ਹੋਸਟਲਾਂ ਦੀ ਹਾਲਤ ਵੀ ਖ਼ਸਤਾ ਹੋ ਚੁੱਕੀ ਹੈ। ਹੋਸਟਲਾਂ ਦੀ ਸਮੇਂ ਤੇ ਮੁਰੰਮਤ ਨਾ ਹੋਣ ਕਰਕੇ ਛੱਤਾਂ ਗਲ਼ ਚੁੱਕੀਆਂ ਹਨ ਜਿਸ ਕਰਕੇ ਬਾਰਿਸ਼ ਦੌਰਾਨ ਸਾਰੀਆਂ ਛੱਤਾਂ ਵਿਚੋਂ ਪਾਣੀ ਸਿੰਮਦਾ ਹੈ । ਇਸ ਪ੍ਰਦਰਸ਼ਨ ਦੇ ਦੌਰਾਨ ਡੀਨ ਵਿਦਿਆਰਥੀ ਭਲਾਈ ਦਫਤਰ ਤੋਂ ਅਧਿਕਾਰੀ ਪਹੁੰਚੇ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਹੋਈ। ਮੋਰਚੇ ਵਲੋਂ ਇਹ ਐਲਾਨ ਕੀਤਾ ਗਿਆ ਕਿ ਹੋਸਟਲ ਫੀਸਾਂ ਅਤੇ ਵਿਭਾਗੀ ਫੀਸਾਂ ਵਿਚ ਕੀਤੇ ਗਏ ਭਾਰੀ ਵਾਧੇ ਖਿਲਾਫ਼ ਸਾਂਝਾ ਸੰਘਰਸ਼ ਲੜਿਆ ਜਾਵੇਗਾ।