06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਭੋਗ ’ਤੇ ਵਿਸ਼ੇਸ਼-ਮਾਤਾ ਮਨਜੀਤ ਕੌਰ

ਨਾਭਾ-ਮਾਤਾ ਮਨਜੀਤ ਕੌਰ ਦਾ ਜਨਮ 30 ਦਸੰਬਰ 1930 ਨੂੰ ਪਿੰਡ ਗੁੱਜਰਵਾਲ, ਜ਼ਿਲ੍ਹਾ ਲੁਧਿਆਣਾ ਵਿਚ ਸੁਬੇਦਾਰ ਹਜ਼ੂਰਾ ਸਿੰਘ ਤੇ ਮਾਤਾ ਪੰਜਾਬ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਆਪਣੀ ਮੁਢਲੀ ਸਕੂਲੀ ਸਿੱਖਿਆ ਹਾਇਰ ਸੈਕੰਡਰੀ ਸਕੂਲ ਗੁੱਜਰਵਾਲ ਤੋਂ ਪ੍ਰਾਪਤ ਕੀਤੀ।

Ad Position 21
No active advertisement
ਅਜੀਤ ਡੈਸਕ 07-08-2026
ਨਾਭਾ-ਮਾਤਾ ਮਨਜੀਤ ਕੌਰ ਦਾ ਜਨਮ 30 ਦਸੰਬਰ 1930 ਨੂੰ ਪਿੰਡ ਗੁੱਜਰਵਾਲ, ਜ਼ਿਲ੍ਹਾ ਲੁਧਿਆਣਾ ਵਿਚ ਸੁਬੇਦਾਰ ਹਜ਼ੂਰਾ ਸਿੰਘ ਤੇ ਮਾਤਾ ਪੰਜਾਬ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਆਪਣੀ ਮੁਢਲੀ ਸਕੂਲੀ ਸਿੱਖਿਆ ਹਾਇਰ ਸੈਕੰਡਰੀ ਸਕੂਲ ਗੁੱਜਰਵਾਲ ਤੋਂ ਪ੍ਰਾਪਤ ਕੀਤੀ। ਸਾਲ 1954 ਵਿਚ ਮਨਜੀਤ ਕੌਰ ਦਾ ਵਿਆਹ ਸਾਧੂ ਸਿੰਘ ਗਲਵੱਟੀ ਨਾਲ ਹੋਇਆ। ਆਪ ਦੇ ਘਰ ਤਿੰਨ ਬੱਚਿਆਂ ਨੇ ਜਨਮ ਲਿਆ। ਮਾਤਾ ਮਨਜੀਤ ਕੌਰ ਦੀ ਪੁਤਰੀ ਸੁਖਜੀਤ ਕੌਰ ਢੀਂਡਸਾ ਦਾ ਵਿਆਹ ਸਵ. ਲੈਫ਼ਟੀਨੈਂਟ ਕਰਨਲ (ਡਾਕਟਰ) ਮਨਬੀਰ ਸਿੰਘ ਢੀਂਡਸਾ ਨਾਲ ਹੋਇਆ ਅਤੇ ਮਾਤਾ ਮਨਜੀਤ ਕੌਰ ਦੇ ਸਪੁੱਤਰ ਇੰਜੀ: ਜਗਦੀਪ ਸਿੰਘ ਗਲਵੱਟੀ ਦਾ ਵਿਆਹ ਬਲਜਿੰਦਰ ਕੌਰ ਨਾਲ ਹੋਇਆ। ਮਾਤਾ ਮਨਜੀਤ ਕੌਰ ਦੇ ਸਪੁੱਤਰ ਇੰਜੀਨੀਅਰ ਜਗਦੀਪ ਸਿੰਘ ਗਲਵੱਟੀਂ ਨੇ ਉੱਚ ਵਿਦਿਆ ਪ੍ਰਾਪਤ ਕਰਕੇ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ ਅਤੇ ਨਾਲ ਹੀ ਉਨ੍ਹਾਂ ਨੇ ਕਾਨੂੰਨ ਦੀ ਡਿਗਰੀ ਵੀ ਹਾਸਿਲ ਕੀਤੀ ਹੈ ਅਤੇ ਸੇਵਾਮੁਕਤੀ ਉਪਰੰਤ ਵਕੀਲ ਵਜੋਂ ਇੰਨਰੋਲਡ ਹਨ। ਮਾਤਾ ਮਨਜੀਤ ਕੌਰ ਦੇ ਦੂਸਰੇ ਸਪੁੱਤਰ ਸਵ. ਹਰਦੀਪ ਸਿੰਘ (ਲਾਲੀ) ਦਾ ਵਿਆਹ ਸੁਰਿੰਦਰ ਕੌਰ ਨਾਲ ਹੋਇਆ। ਮਾਤਾ ਮਨਜੀਤ ਕੌਰ ਦੇ ਪਰਿਵਾਰ ਵਿਚ ਰੀਤਇੰਦਰ ਸਿੰਘ ਗਲਵੱਟੀ (ਪੋਤਾ) ਪੀ. ਐੱਸ. ਪੀ. ਸੀ. ਐੱਲ. ਪਟਿਆਲਾ ਵਿਚ ਡਿਪਟੀ ਮੈਨੇਜਰ ਵਜੋਂ ਸੇਵਾ ਨਿਭਾ ਰਹੇ ਹਨ ਜਦਕਿ ਉਨ੍ਹਾਂ ਦੀ ਪਤਨੀ ਪੰਜਾਬ ਪਬਲਿਕ ਸਕੂਲ ਨਾਭਾ ਵਿਚ ਅਧਿਆਪਕਾ ਹਨ। ਮਾਤਾ ਦੀ ਦੋਹਤੀ ਡਾ. ਅਮਰੀਨ ਢੀਂਡਸਾ ਕਾਰਡੀਓਲਾਜੀ ਦੀ ਸੁਪਰ ਸਪੈਸ਼ਲਿਸਟ ਹਨ ਤੇ ਡਿਟਰਾਇਟ (ਅਮਰੀਕਾ) ਵਿਚ ਪ੍ਰੈਕਟੀਸ ਕਰ ਰਹੇ ਹਨ ਜਦਕਿ ਉਨ੍ਹਾਂ ਦੇ ਪਤੀ ਇੰਜ ਅਭੀਜੀਤ ਸਿੰਘ ਰੰਧਾਵਾ ਵੀ ਡਿਟਰਾਇਟ ਵਿਚ ਜੋਬ ਕਰਦੇ ਹਨ। ਮਾਤਾ ਮਨਜੀਤ ਕੌਰ ਦੀ ਪੋਤੀ ਗੀਤਿੰਦਰ ਕੌਰ ਆਸਟ੍ਰੇਲੀਆ ਦੀ ਨਾਗਰਿਕ ਹੈ ਤੇ ਪੋਤੇ ਕੰਵਰ ਪ੍ਰਤਾਪ ਸਿੰਘ ਨੇ ਐੱਮ. ਬੀ. ਏ. ਦੀ ਡਿਗਰੀ ਪ੍ਰਾਪਤ ਕੀਤੀ ਹੈ ਤੇ ਉਸ ਦਾ ਵਿਆਹ ਗਗਨਦੀਪ ਕੌਰ ਨਾਲ ਹੋਇਆ ਹੈ। ਗਲਵੱਟੀ ਪਰਿਵਾਰ ਵਲੋਂ 7 ਅਗਸਤ ਨੂੰ ਸਥਾਨਕ ਵਿਸ਼ਵਕਰਮਾ ਭਵਨ ਭਾਦਸੋਂ ਰੋਡ ਨਾਭਾ ਵਿਖੇ ਸਵ ਮਾਤਾ ਮਨਜੀਤ ਕੌਰ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਕਰਵਾਇਆ ਜਾ ਰਿਹਾ ਹੈ। -ਜਗਨਾਰ ਸਿੰਘ ਦੁਲੱਦੀ
Ad Position 22
No active advertisement
ਪਿਛਲੀ ਖ਼ਬਰ ਬੂਟਾ ਲਗਾ ਕੇ ਬਾਬਾ ਫਰੀਦ ਸਕੂਲ ਤਰਖੇੜੀ ’ਚ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੀ ਕੀਤੀ ਸ਼ੂਰੁਆਤ ਅਗਲੀ ਖ਼ਬਰ ਡਾ. ਬੀ. ਐੱਸ. ਸੰਧੂ ਸਕੂਲ ਵਿਖੇ 70ਵੀਆਂ ਭੁਨਰਹੇੜੀ ਜ਼ੋਨ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ
Ad Position 24
No active advertisement