ਪੰਜਾਬ ਗਰਾਮੀਣ ਬੈਂਕ ਦੀ ਸ਼ਾਖਾ ਅਰਨੋਂ ਵਲੋਂ ਗਾਹਕਾਂ ਦੀ ਸੁਵਿਧਾ ਲਈ ਨਵੀਂ ਬਿਲਡਿੰਗ ਦਾ ਉਦਘਾਟਨ
ਅਰਨੋਂ, 7 ਅਗਸਤ (ਦਰਸ਼ਨ ਸਿੰਘ ਪਰਮਾਰ)-ਕਸਬਾ ਅਰਨੋਂ ਵਿਖੇ ਪੰਜਾਬ ਗਰਾਮੀਣ ਬੈਂਕ ਦੀ ਸ਼ਾਖਾ ਵਲੋਂ ਲੋਕਾਂ ਦੀ ਸੁਵਿਧਾ ਲਈ ਨਵੀਂ ਬਿਲਡਿੰਗ ਦਾ ਉਦਘਾਟਨ ਕੀਤਾ। ਇਸ ਸੰਬੰਧ ਵਿਚ ਸ਼ਾਖਾ ਮੈਨੇਜਰ ਹਨੀਸ ਕੁਮਾਰ ਨੇ ਹੋਰ ਜਾਣਕਾਰੀ ਦਿੰਦੀਆਂ ਦੱਸਿਆ ਕਿ ਸਾਡੀ ਸ਼ਾਖਾ ਵਲੋਂ ਪਿਛਲੇ ਕਈ ਦਹਾਕਿਆਂ ਤੋਂ ਇਲਾਕੇ ਦੇ ਲੋਕਾਂ ਦੀ ਸੇਵਾ ਬੜੇ ਹੀ ਸਾਫ਼ ਸੁਥਰੇ ਤਰੀਕੇ ਨਾਲ ਨਿਭਾਈ ਜਾ ਰਹੀ ਹੈ ਅਤੇ ਸਾਡੇ ਬੈਂਕ ਦੀ ਪੁਰਾਣੀ ਬਿਲਡਿੰਗ ਜੋ ਕਿ ਸਮੇਂ ਦੇ ਹਿਸਾਬ ਨਾਲ ਕੁਝ ਤੰਗ ਮਹਿਸੂਸ ਹੋ ਰਹੀ ਸੀ, ਜਿਸ ਦੇ ਮੱਦੇਨਜ਼ਰ ਲੋਕਾਂ ਦੀ ਸੁਵਿਧਾ ਲਈ ਸਾਡੇ ਬੈਂਕ ਵਲੋਂ ਹੁਣ ਨਵੀਂ ਸਾਫ਼ ਅਤੇ ਆਰਾਮਦਾਇਕ ਬਿਲਡਿੰਗ ਵਿਚ ਪਹਿਲਾਂ ਤੋਂ ਵੀ ਵਧੀਆ ਤਰੀਕੇ ਨਾਲ ਲੋਕਾਂ ਦੀ ਸੇਵਾ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਬ
ਬੈਂਕ ਮੈਨੇਜਰ ਹਨੀਸ ਕੁਮਾਰ ਜਾਣਕਾਰੀ ਦਿੰਦੇ ਹੋਏ ਅਤੇ ਨਵੀਂ ਬਿਲਡਿੰਗ ਵਿਚ ਕੰਮ ਕਰਵਾ ਰਹੇ ਆਮ ਲੋਕ। ਅਜੀਤ ਤਸਵੀਰਾਂ
08-08-2026
ਅਰਨੋਂ, 7 ਅਗਸਤ (ਦਰਸ਼ਨ ਸਿੰਘ ਪਰਮਾਰ)-ਕਸਬਾ ਅਰਨੋਂ ਵਿਖੇ ਪੰਜਾਬ ਗਰਾਮੀਣ ਬੈਂਕ ਦੀ ਸ਼ਾਖਾ ਵਲੋਂ ਲੋਕਾਂ ਦੀ ਸੁਵਿਧਾ ਲਈ ਨਵੀਂ ਬਿਲਡਿੰਗ ਦਾ ਉਦਘਾਟਨ ਕੀਤਾ। ਇਸ ਸੰਬੰਧ ਵਿਚ ਸ਼ਾਖਾ ਮੈਨੇਜਰ ਹਨੀਸ ਕੁਮਾਰ ਨੇ ਹੋਰ ਜਾਣਕਾਰੀ ਦਿੰਦੀਆਂ ਦੱਸਿਆ ਕਿ ਸਾਡੀ ਸ਼ਾਖਾ ਵਲੋਂ ਪਿਛਲੇ ਕਈ ਦਹਾਕਿਆਂ ਤੋਂ ਇਲਾਕੇ ਦੇ ਲੋਕਾਂ ਦੀ ਸੇਵਾ ਬੜੇ ਹੀ ਸਾਫ਼ ਸੁਥਰੇ ਤਰੀਕੇ ਨਾਲ ਨਿਭਾਈ ਜਾ ਰਹੀ ਹੈ ਅਤੇ ਸਾਡੇ ਬੈਂਕ ਦੀ ਪੁਰਾਣੀ ਬਿਲਡਿੰਗ ਜੋ ਕਿ ਸਮੇਂ ਦੇ ਹਿਸਾਬ ਨਾਲ ਕੁਝ ਤੰਗ ਮਹਿਸੂਸ ਹੋ ਰਹੀ ਸੀ, ਜਿਸ ਦੇ ਮੱਦੇਨਜ਼ਰ ਲੋਕਾਂ ਦੀ ਸੁਵਿਧਾ ਲਈ ਸਾਡੇ ਬੈਂਕ ਵਲੋਂ ਹੁਣ ਨਵੀਂ ਸਾਫ਼ ਅਤੇ ਆਰਾਮਦਾਇਕ ਬਿਲਡਿੰਗ ਵਿਚ ਪਹਿਲਾਂ ਤੋਂ ਵੀ ਵਧੀਆ ਤਰੀਕੇ ਨਾਲ ਲੋਕਾਂ ਦੀ ਸੇਵਾ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਡੇ ਬੈਂਕ ਵਲੋਂ ਸਭ ਤਰ੍ਹਾਂ ਦੇ ਲੋਨ ਜਿਸ ਵਿਚ ਹਾਊਸਿੰਗ ਲੋਨ, ਮੋਟਰ ਵਹੀਕਲ ਲੋਨ, ਗੋਲਡ ਲੋਨ ਅਤੇ ਕਿਸਾਨ ਭਰਾਵਾਂ ਦੇ ਹਰ ਤਰ੍ਹਾਂ ਦੇ ਲੋਨਾਂ ਤੋਂ ਇਲਾਵਾ ਬਾਕੀ ਲੋਨ ਦੂਜੇ ਬੈਂਕਾਂ ਤੋਂ ਘੱਟ ਵਿਆਜ ਤੇ ਆਸਾਨ ਤਰੀਕੇ ਨਾਲ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਸਾਡੇ ਬੈਂਕ ਵਲੋਂ ਐਫ. ਡੀ. ਤੇ ਦੂਸਰੇ ਬੈਂਕਾਂ ਦੀ ਬਜਾਏ ਜ਼ਿਆਦਾ ਵਿਆਜ ਦਿੱਤਾ ਜਾਂਦਾ ਹੈ। ਸਾਡੇ ਬੈਂਕ ਦੀ ਸ਼ਾਖਾ ਅਰਨੋਂ ਵਿਚ ਪੂਰੇ ਮੁਲਾਜ਼ਮ ਹੋਣ ਕਰਕੇ ਬੈਂਕ ਦੀ ਸੇਵਾ ਲੈਣ ਵਾਲੇ ਗਾਹਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪੇ੍ਸ਼ਾਨੀ ਦਾ ਸਾਹਮਣਾ ਨਹੀਂ ਹੋਣ ਦਿੱਤਾ ਜਾਂਦਾ। ਇਸ ਮੌਕੇ ਰਾਕੇਸ਼ ਕੁਮਾਰ ਲੋਨ ਆਫ਼ਿਸਰ, ਸੁਮਨ ਰਾਣੀ ਕੈਸ਼ੀਅਰ, ਪ੍ਰਵੀਣ ਰਾਣੀ, ਦਰਸ਼ਨ ਸਿੰਘ, ਕੁਲਵੰਤ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ।