11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪੰਜਾਬੀ ਸਾਹਿਤ ਸਭਾ ਪਟਿਆਲਾ ਵਲੋਂ ਗੁਰਬਾਜ਼ ਸਿੰਘ ਦੀ ਪੁਸਤਕ ‘ਹੁਣ ਉਹ ਗੱਲਾਂ ਕਿੱਥੇ’ ਦਾ ਲੋਕ-ਅਰਪਣ ਲਗਪਗ ਇਕ ਸਦੀ ਦੀ ਵਿਰਾਸਤ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰ ਰਹੀ ਹੈ ਪੰਜਾਬੀ ਸਾਹਿਤ ਸਭਾ ਪਟਿਆਲਾ-ਡਾ. ਦਰਸ਼ਨ ਸਿੰਘ ਆਸ਼ਟ

ਪਟਿਆਲਾ, 10 ਅਗਸਤ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਸਾਹਿਤ ਸਭਾ ਪਟਿਆਲਾ ਵਲੋਂ ਉੱਘੇ ਪੰਜਾਬੀ ਲੇਖਕ ਗੁਰਬਾਜ਼ ਸਿੰਘ ਦੀ ਵਾਰਤਕ ਪੁਸਤਕ ‘ਹੁਣ ਉਹ ਗੱਲਾਂ ਕਿੱਥੇ’ ਦਾ ਲੋਕ-ਅਰਪਣ ਭਾਸ਼ਾ ਵਿਭਾਗ, ਪੰਜਾਬ, ਸ਼ੇਰਾਂ ਵਾਲਾ ਗੇਟ, ਪਟਿਆਲਾ ਦੇ ਲੈਕਚਰ ਹਾਲ ਵਿਖੇ ਕਰਵਾਇਆ। ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ.

Ad Position 21
No active advertisement
ਅਜੀਤ ਡੈਸਕ 11-08-2026
ਪਟਿਆਲਾ, 10 ਅਗਸਤ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਸਾਹਿਤ ਸਭਾ ਪਟਿਆਲਾ ਵਲੋਂ ਉੱਘੇ ਪੰਜਾਬੀ ਲੇਖਕ ਗੁਰਬਾਜ਼ ਸਿੰਘ ਦੀ ਵਾਰਤਕ ਪੁਸਤਕ ‘ਹੁਣ ਉਹ ਗੱਲਾਂ ਕਿੱਥੇ’ ਦਾ ਲੋਕ-ਅਰਪਣ ਭਾਸ਼ਾ ਵਿਭਾਗ, ਪੰਜਾਬ, ਸ਼ੇਰਾਂ ਵਾਲਾ ਗੇਟ, ਪਟਿਆਲਾ ਦੇ ਲੈਕਚਰ ਹਾਲ ਵਿਖੇ ਕਰਵਾਇਆ। ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ 1957 ਵਿਚ ਹੋਂਦ ਵਿਚ ਆਈ ਪੰਜਾਬੀ ਸਾਹਿਤ ਸਭਾ ਪਟਿਆਲਾ ਆਪਣੀ ਲੰਮੀ ਅਤੇ ਮੁੱਲਵਾਨ ਸਾਹਿਤਕ ਵਿਰਾਸਤ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰ ਰਹੀ ਹੈ। ਉਨ੍ਹਾਂ ਕਿਹਾ ਕਿ ਸਭਾ ਵਲੋਂ ਮਾਂ-ਬੋਲੀ ਪੰਜਾਬੀ ਦੇ ਖ਼ਜ਼ਾਨੇ ਨੂੰ ਅਨਮੋਲ ਸਾਹਿਤਕ ਰਚਨਾਵਾਂ ਨਾਲ ਅਮੀਰ ਕਰਨ ਲਈ ਲਗਾਤਾਰ ਕਾਰਜ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਅਧਿਐਨ ਸਕੂਲ ਦੇ ਪ੍ਰੋਫੈਸਰ ਤੇ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਉਪ-ਚੇਅਰਮੈਨ ਡਾ. ਯੋਗ ਰਾਜ ਨੇ ਪੁਸਤਕ ਦੇ ਹਵਾਲੇ ਨਾਲ ਵਰਤਮਾਨ ਪੰਜਾਬੀ ਕਵਿਤਾ ਅਤੇ ਸਾਹਿਤ ਦੇ ਪ੍ਰਯੋਜਨ ਤੇ ਤਨਕੀਦੀ ਪੱਖਾਂ ਬਾਰੇ ਗੰਭੀਰ ਵਿਚਾਰ-ਚਰਚਾ ਕੀਤੀ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ਼੍ਰੋਮਣੀ ਸਾਹਿਤਕ ਪੱਤਰਕਾਰ ਤੇ ਪ੍ਰੋਫੈਸਰ ਆਫ਼ ਜਰਨਲਿਜ਼ਮ ਡਾ. ਹਰਜਿੰਦਰ ਪਾਲ ਸਿੰਘ ਵਾਲੀਆ ਨੇ ਕਿਹਾ ਕਿ ਅਜੋਕੇ ਪਦਾਰਥਵਾਦੀ ਦੌਰ ਤੇ ਧਨ ਕਮਾਉਣ ਦੀ ਲਾਲਸਾ ਨੇ ਖ਼ੂਨ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਹੈ। ਵਿਸ਼ੇਸ਼ ਮਹਿਮਾਨ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਡਾ. ਮਦਨ ਲਾਲ ਹਸੀਜਾ ਨੇ ਕਿਹਾ ਕਿ ਗੁਰਬਾਜ਼ ਸਿੰਘ ਦੀ ਪੁਸਤਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸਾਂਝੀ ਰਵਾਇਤ ਤੇ ਵਿਰਾਸਤ ਸਬੰਧੀ ਸਮਾਜ ਅੱਗੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਪ੍ਰਸਿੱਧ ਕਹਾਣੀਕਾਰ ਮੁਖਤਿਆਰ ਸਿੰਘ (ਖੰਨਾ) ਨੇ ਕਿਹਾ ਕਿ ਸਾਹਿਤ ਤੇ ਸਮਾਜ ਇਕ-ਦੂਜੇ ਦੇ ਪੂਰਕ ਹਨ, ਜਦਕਿ ਸ਼ੁਭ ਕਰਮਨ ਫਾਊਂਡੇਸ਼ਨ ਪਟਿਆਲਾ ਦੀ ਪ੍ਰਧਾਨ ਤੇ ਅਧਿਆਪਕਾ ਗੁਰਪ੍ਰੀਤ ਕੌਰ ਨੇ ਕਿਹਾ ਕਿ ਅਜਿਹੇ ਸਾਰਥਿਕ ਸਮਾਗਮ ਨਵੀਂ ਪੀੜ੍ਹੀ ਵਿਚ ਮਾਂ-ਬੋਲੀ ਅਤੇ ਸਾਹਿਤ ਪ੍ਰਤੀ ਚੇਤਨਾ ਪੈਦਾ ਕਰਦੇ ਹਨ। ਲੇਖਕ ਗੁਰਬਾਜ਼ ਸਿੰਘ ਨੇ ਆਪਣੀ ਪੁਸਤਕ ਦੀ ਸਿਰਜਣ ਪ੍ਰਕਿਰਿਆ ਤੇ ਇਸ ਦੇ ਲਿਖੇ ਜਾਣ ਦੇ ਕਾਰਨਾਂ ਬਾਰੇ ਵਿਚਾਰ ਸਾਂਝੇ ਕੀਤੇ। ਪੁਸਤਕ ਬਾਰੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਤੋਂ ਇਲਾਵਾ ਡਾ. ਜੀ. ਐਸ. ਆਨੰਦ, ਬਲਬੀਰ ਸਿੰਘ ਦਿਲਦਾਰ, ਨਵਦੀਪ ਸਿੰਘ ਮੁੰਡੀ, ਸਮਰਜੀਤ ਸਿੰਘ ਮਾਨ (ਸਿਰਸਾ) ਅਤੇ ਗੁਰਪ੍ਰੀਤ ਸਿੰਘ ਸਿੱਧੂ (ਸਿਰਸਾ) ਨੇ ਚਰਚਾ ਵਿਚ ਭਾਗ ਲਿਆ। ਸਮਾਗਮ ਦੇ ਦੂਜੇ ਹਿੱਸੇ ਵਿਚ ਸੰਗਰੂਰ ਤੋਂ ਪੁੱਜੇ ਕਰਮ ਸਿੰਘ ਜ਼ਖ਼ਮੀ, ਰਾਜਿੰਦਰ ਸਿੰਘ ਰਾਜਨ, ਬਹਾਦਰ ਸਿੰਘ ਧੌਲਾ ਤੇ ਸੁਰਜੀਤ ਸਿੰਘ ਮੌਜੀ ਤੋਂ ਇਲਾਵਾ ਖੁਸ਼ਵੀਰ ਸਿੰਘ ਤੂਰ, ਡਾ. ਅਸ਼ੋਕ ਕੁਮਾਰ ਖੁਰਾਣਾ, ਜਰਨੈਲ ਸਿੰਘ, ਜੋਗਾ ਸਿੰਘ ਧਨੌਲਾ, ਮਨਸੀਰਤ ਕੌਰ, ਸਾਗਰ ਸੂਦ ਸੰਜੇ, ਵਰਿੰਦਰ ਸਿੰਘ, ਹਰਦੀਪ ਸੱਭਰਵਾਲ, ਤ੍ਰਿਲੋਕ ਸਿੰਘ ਢਿੱਲੋਂ, ਨਾਇਬ ਸਿੰਘ ਬਦੇਸ਼ਾ, ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਅਮਰ ਗਰਗ ਕਲਮਦਾਨ (ਧੂਰੀ), ਗੁਰਪ੍ਰੀਤ ਸਿੰਘ, ਜਸਪਾਲ, ਸੁਰਿੰਦਰ ਕੌਰ ਬਾੜਾ, ਸਤੀਸ਼ ਵਿਦਰੋਹੀ, ਬਚਨ ਸਿੰਘ ਗੁਰਮ, ਗੁਰਦੀਪ ਮਹੌਣ, ਪਰਮਜੀਤ ਸੱਭਰਵਾਲ, ਕ੍ਰਿਪਾਲ ਸਿੰਘ ਮੂਣਕ, ਵਿਜੇ ਕੁਮਾਰ, ਪਵਨ ਕੁਮਾਰ ਹੋਸ਼ੀ, ਗੁਰਪ੍ਰੀਤ ਸਿੰਘ ਢਿੱਲੋਂ, ਰਾਜੇਸ਼ਵਰ ਕੁਮਾਰ, ਹਰਵਿੰਦਰ ਸਿੰਘ ਅਤੇ ਜਗਸੀਰ ਸਿੰਘ ਕਲਾਲਾ ਆਦਿ ਨੇ ਆਪਣੀਆਂ ਬਹੁਭਾਂਤੀ ਲਿਖਤਾਂ ਸਾਂਝੀਆਂ ਕੀਤੀਆਂ। ਇਸ ਮੌਕੇ ਪ੍ਰੋ. ਜੇ. ਕੇ. ਮਿਗਲਾਨੀ, ਡਾ. ਹਰਨੇਕ ਸਿੰਘ ਢੋਟ, ਸਾਬਕਾ ਡੀ. ਡੀ. ਪੀ. ਓ. ਸੁਖਪਾਲ ਸਿੰਘ, ਕੁਲਵਿੰਦਰ ਸਿੰਘ ਮਾਨੂੰਪੁਰੀ, ਗੁਰਮੁਖ ਸਿੰਘ ਜਾਗੀ, ਜਸਬੀਰ ਸਿੰਘ, ਕੁਲਦੀਪ ਪਟਿਆਲਵੀ, ਐਸ.ਐਨ. ਚੌਧਰੀ, ਜੱਗਾ ਰੰਗੂਵਾਲ, ਰਾਜੇਸ਼ ਕੋਟੀਆ, ਮੁਕੇਸ਼ ਅਤੇ ਓਮ ਆਦਿ ਵੀ ਹਾਜ਼ਰ ਸਨ। ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਨਿਭਾਈ। ਅੰਤ ਵਿਚ ਡਾ. ਦਰਸ਼ਨ ਸਿੰਘ ਆਸ਼ਟ ਨੇ ਸਮਾਗਮ ਵਿੱਚ ਪੁੱਜੇ ਸਾਰੇ ਲੇਖਕਾਂ ਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੇ ਆਊਟਸੋਰਸ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਕੀਤੀ ਰੋਸ ਰੈਲੀ ਅਗਲੀ ਖ਼ਬਰ ‘ ਆਪ’ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਸੂਬਾ ਸਰਕਾਰ ਵਚਨਬੱਧ-ਗੋਪੀ, ਸ਼ਰਮਾ
Ad Position 24