11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸ਼ਿਵਰਾਤਰੀ ਦਾ ਤਿਉਹਾਰ ਮਨਾਇਆ

ਅਰਨੋਂ, 11 ਅਗਸਤ (ਦਰਸ਼ਨ ਸਿੰਘ ਪਰਮਾਰ)-ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਸਥਾਨਕ ਕਸਬੇ ਦੇ ਸ਼ਿਵ ਮੰਦਿਰ ਵਿਚ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸ਼ਿਵ ਭੋਲੇ ਬਾਬਾ ਦੇ ਭਗਤਾਂ ਵਲੋਂ ਸ਼ਿਵਲਿੰਗ ਉਪਰ ਪਵਿੱਤਰ ਗੰਗਾ ਜਲ ਚੜ੍ਹਾ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

Ad Position 21
No active advertisement
ਕਾਂਵੜ ਲੈ ਜਾ ਰਹੇ ਕਾਵੜੀਏ। ਤਸਵੀਰ : ਦਰਸ਼ਨ ਸਿੰਘ ਪਰਮਾਰ 12-08-2026
ਅਰਨੋਂ, 11 ਅਗਸਤ (ਦਰਸ਼ਨ ਸਿੰਘ ਪਰਮਾਰ)-ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਸਥਾਨਕ ਕਸਬੇ ਦੇ ਸ਼ਿਵ ਮੰਦਿਰ ਵਿਚ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸ਼ਿਵ ਭੋਲੇ ਬਾਬਾ ਦੇ ਭਗਤਾਂ ਵਲੋਂ ਸ਼ਿਵਲਿੰਗ ਉਪਰ ਪਵਿੱਤਰ ਗੰਗਾ ਜਲ ਚੜ੍ਹਾ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜਿਕਰਯੋਗ ਹੈ ਕੇ ਇਸ ਪਵਿੱਤਰ ਤਿਉਹਾਰ ’ਤੇ ਸ਼ਿਵ ਭੋਲੇ ਦੇ ਭਗਤਾਂ ਵਲੋਂ ਮੋਕਸ਼ ਨਗਰੀ ਹਰਿਦੁਆਰ ਤੋਂ ਹਰ ਸਾਲ ਪਵਿੱਤਰ ਗੰਗਾ ਜਲ ਵੱਖ-ਵੱਖ ਤਰ੍ਹਾਂ ਦੀਆਂ ਕਾਵੜਾਂ ਰਾਹੀਂ ਪੈਦਲ ਯਾਤਰਾ ਕਰ ਲਿਆ ਕੇ ਸ਼ਿਵ ਭੋਲੇ ਬਾਬਾ ਨੂੰ ਆਪਣੇ-ਆਪਣੇ ਪਿੰਡਾਂ ਜਾਂ ਨਜ਼ਦੀਕੀ ਪਿੰਡਾਂ ਦੇ ਸ਼ਿਵ ਮੰਦਿਰਾਂ ਵਿਚ ਸ਼ਿਵਲਿੰਗ ’ ਤੇ ਚੜ੍ਹਾ ਕੇ ਭੋਲੇ ਬਾਬਾ ਜੀ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਦੀਆਂ ਹਨ। ਇਸ ਸਾਲ ਵੀ ਕਸਬਾ ਅਰਨੋਂ ਦੇ ਸ਼ਿਵ ਭਗਤਾਂ ਵਲੋਂ ਝੁੱਲਾ ਕਾਵੜ ਅਤੇ ਡਾਕ ਕਾਵੜ ਰਾਹੀਂ ਪਵਿੱਤਰ ਗੰਗਾ ਜਲ ਲਿਆ ਕੇ ਭੋਲੇ ਬਾਬਾ ਜੀ ਨੂੰ ਅਪ੍ਰਿਤ ਕੀਤਾ। ਇਸ ਦੌਰਾਨ ਪਿੰਡ ਅਰਨੋਂ, ਠਰੂਆ, ਸ਼ੇਰਗੜ ਆਦਿ ਪਿੰਡਾਂ ਦੀਆਂ ਸੰਗਤਾਂ ਵਲੋਂ ਕਾਵੜਿਆਂ ਦੇ ਲੰਗਰ ਪਾਣੀ, ਦਵਾ ਦਵਾਈ ਦੀ ਸੇਵਾ ਤੋਂ ਇਲਾਵਾ ਅਰਾਮ ਕਰਨ ਲਈ ਕੈਂਪ ਦਾ ਬਹੁਤ ਸੋਹਣਾ ਆਯੋਜਨ ਕੀਤਾ ਗਿਆ ਸੀ। ਜਿਸ ਵਿਚ ਡੀ.ਐਮ. ਪੈਲੇਸ ਸ਼ੇਰਗੜ੍ਹ ਅਤੇ ਅਰਨੋਂ ਸ਼ਿਵ ਮੰਦਿਰ ਵਿਚ ਕਾਵੜੀਆਂ ਲਈ ਕੀਤੇ ਗਏ ਪ੍ਰਬੰਧ ਬਹੁਤ ਹੀ ਸੋਹਣੇ ਸਨ। ਜਿਥੇ ਕਰੀਬ ਇਕ ਹਫਤਾ ਕਾਵੜਿਆਂ ਦੀ 24 ਘੰਟੇ ਦਿਨ-ਰਾਤ ਸੇਵਾ ਸੰਭਾਲ ਕੀਤੀ ਗਈ ਅਤੇ ਸ਼ਿਵ ਰਾਤਰੀ ਦੇ ਤਿਉਹਾਰ ’ਤੇ ਭੋਲੇ ਬਾਬਾ ਜੀ ਦੇ ਭੰਡਾਰੇ ਲਗਾਏ ਗਏ। ਇਸ ਮੌਕੇ ਸ਼ਿਵ ਭੋਲੇ ਬਾਬਾ ਦੇ ਭਗਤਾਂ ਤੋਂ ਇਲਾਵਾ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਭਾਰੀ ਗਿਣਤੀ ਵਿਚ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦਿਹਾੜਾ 2026: ਡੀ.ਜੀ.ਪੀ. ਪੰਜਾਬ ਵਲੋਂ ਸਮਾਰੋਹ ਵਾਲੇ ਪ੍ਰਮੁੱਖ ਸਥਾਨਾਂ ’ਤੇ ਮਜ਼ਬੂਤ ਸੁਰੱਖਿਆ ਵਿਵਸਥਾ ਲਾਗੂ ਕ... ਅਗਲੀ ਖ਼ਬਰ ਬਿਹਾਰ ਤੋਂ ਕੱਟੇ (ਪਿਸਤੌਲ) ਲੈ ਕੇ ਪੰਜਾਬ ਪੁੱਜੇ ਦੋ ਮੁਲਜ਼ਮ ਗ੍ਰਿਫ਼ਤਾਰ ਤਿੰਨ ਕੱਟੇ ਤੇ ਕਾਰਤੂਸ ਬਰਾਮਦ
Ad Position 24