11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸਬ ਡਵੀਜ਼ਨ ਪੁਲਿਸ ਸਾਂਝ ਕੇਂਦਰ ਨਾਭਾ ਵਲੋਂ ਟ੍ਰੈਫਿਕ ਨਿਯਮਾਂ ਸੰਬੰਧੀ ਸੈਮੀਨਾਰ

ਨਾਭਾ, 11 ਅਗਸਤ (ਜਗਨਾਰ ਸਿੰਘ ਦੁਲੱਦੀ)-ਡੀ. ਜੀ.

Ad Position 21
No active advertisement
ਅਜੀਤ ਡੈਸਕ 12-08-2026
ਨਾਭਾ, 11 ਅਗਸਤ (ਜਗਨਾਰ ਸਿੰਘ ਦੁਲੱਦੀ)-ਡੀ.ਜੀ.ਪੀ ਸਪੈਸ਼ਲ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਯੂਨਿਟੀ ਦਿਵਸ ਨੂੰ ਮੁੱਖ ਰੱਖਦਿਆਂ ਪੁਲਿਸ ਸਾਂਝ ਕੇਂਦਰ ਸਬ ਡਵੀਜ਼ਨ ਨਾਭਾ ਵਲੋਂ ਸਰਦਾਰ ਵਲਬ ਭਾਈ ਪਟੇਲ ਦੇ ਜਨਮ ਦਿਨ ਮੌਕੇ ਟ੍ਰੈਫਿਕ ਨਿਯਮਾਂ, ਸਾਈਬਰ ਸੁਰੱਖਿਆ, ਯੁੱਧ ਨਸ਼ਿਆਂ ਵਿਰੁੱਧ, ਔਰਤਾਂ ਦੀ ਸੁਰੱਖਿਆ, ਰੁੱਖ ਲਗਾਓ ਮੁਹਿੰਮ, ਡਰਾਈਵਿੰਗ ਲਾਇਸੈਂਸ ਆਦਿ ਸੰਬੰਧੀ ਸਥਾਨਕ ਦਯਾਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਰਬਜੀਤ ਕੌਰ ਇੰਸਪੈਕਟਰ ਇੰਚਾਰਜ ਐਜੂਕੇਸ਼ਨ ਸੈੱਲ ਟ੍ਰੈਫਿਕ ਪਟਿਆਲਾ, ਰਾਮ ਸਰਨ ਏ.ਐਸ.ਆਈ. ਸਾਈਬਰ ਕਰਾਈਮ ਸੈੱਲ ਪਟਿਆਲਾ, ਲਲਿਤਾ ਸ਼ਰਮਾ ਸੇਵਾਮੁਕਤ ਸਬ ਇੰਸਪੈਕਟਰ, ਕਾਕਾ ਰਾਮ ਵਰਮਾ ਟ੍ਰੈਫਿਕ ਮਾਰਸ਼ਲ ਨੇ ਸਕੂਲੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਪ੍ਰੋਜੈਕਟ ਚੇਅਰਮੈਨ ਸੁਭਾਸ਼ ਬਾਂਸਲ ਇਸ ਪ੍ਰੋਗਰਾਮ ਦੇ ਮੈਂਬਰ ਸਨ। ਇਸ ਮੌਕੇ ਇਸ ਸੈਮੀਨਾਰ ਦਾ ਪ੍ਰਬੰਧ ਸੁਰਿੰਦਰ ਕੁਮਾਰ ਸਬ ਇੰਸਪੈਕਟਰ ਇੰਚਾਰਜ ਪੁਲਿਸ ਸਾਂਝ ਕੇਂਦਰ ਸਬ ਡਵੀਜ਼ਨ ਨਾਭਾ, ਸੁਭਾਸ਼ ਬਾਂਸਲ ਮੈਂਬਰ ਰਿਟਾਇਰਡ ਬੈਕ ਮੈਨੇਜਰ, ਹਰਮੇਸ਼ ਸਿੰਘ ਏ.ਐਸ.ਆਈ. ਵਲੋਂ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੁਭਾਸ਼ ਭਾਰਦਵਾਜ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ ਸਾਂਝ ਕੇਂਦਰ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਭਵਿੱਖ ਵਿਚ ਵੀ ਅਜਿਹੇ ਸੈਮੀਨਾਰ ਆਯੋਜਿਤ ਕਰਦਾ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ਵਨੀ ਮਦਾਨ ਪ੍ਰਿੰਸੀਪਲ ਆਰੀਆ ਸਕੂਲ ਵੀ ਹਾਜ਼ਰ ਸਨ। ਸਕੂਲ ਦੇ 9ਵੀਂ ਤੋਂ 12ਵੀਂ ਜਮਾਤ ਦੇ ਕਰੀਬ 250 ਵਿਦਿਆਰਥੀਆਂ ਨੇ ਇਸ ਸੈਮੀਨਾਰ ਦਾ ਲਾਭ ਉਠਾਇਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪਬਲਿਕ ਸਕੂਲ ਦੇ ਹੈੱਡਮਾਸਟਰ ਦਾ ‘ਭਾਰਤ ਸਿੱਖਿਆ ਸ਼੍ਰੋਮਣੀ ਪੁਰਸਕਾਰ’ ਨਾਲ ਸਨਮਾਨ ਅਗਲੀ ਖ਼ਬਰ ਆਜ਼ਾਦੀ ਦਿਹਾੜਾ 2026: ਡੀ.ਜੀ.ਪੀ. ਪੰਜਾਬ ਵਲੋਂ ਸਮਾਰੋਹ ਵਾਲੇ ਪ੍ਰਮੁੱਖ ਸਥਾਨਾਂ ’ਤੇ ਮਜ਼ਬੂਤ ਸੁਰੱਖਿਆ ਵਿਵਸਥਾ ਲਾਗੂ ਕ...
Ad Position 24