17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਹੋਈ

ਨਾਭਾ, 11 ਅਗਸਤ (ਜਗਨਾਰ ਸਿੰਘ ਦੁਲੱਦੀ)-ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਬਲਾਕ ਪ੍ਰਧਾਨ ਹਾਕਮ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਹੋਈ। ਮੀਟਿੰਗ ’ਚ ਹਰਸਿਮਰਤ ਸਿੰਘ ਗਲਵੱਟੀ ਨੂੰ ਖਜ਼ਾਨਚੀ ਅਤੇ ਸਤਨਾਮ ਸਿੰਘ ਧਨੌਰਾ ਨੂੰ ਸਹਾਇਕ ਸੈਕਟਰੀ ਨਿਯੁਕਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 05-08-2026
ਨਾਭਾ, 11 ਅਗਸਤ (ਜਗਨਾਰ ਸਿੰਘ ਦੁਲੱਦੀ)-ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਬਲਾਕ ਪ੍ਰਧਾਨ ਹਾਕਮ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਹੋਈ। ਮੀਟਿੰਗ ’ਚ ਹਰਸਿਮਰਤ ਸਿੰਘ ਗਲਵੱਟੀ ਨੂੰ ਖਜ਼ਾਨਚੀ ਅਤੇ ਸਤਨਾਮ ਸਿੰਘ ਧਨੌਰਾ ਨੂੰ ਸਹਾਇਕ ਸੈਕਟਰੀ ਨਿਯੁਕਤ ਕੀਤਾ ਗਿਆ। ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ’ਤੇ ਨੰਬਰਦਾਰਾਂ ਦੀਆ ਮੰਗਾਂ ਪਹਿਲ ਦੇ ਅਧਾਰ ’ਤੇ ਮੰਨੀਆ ਜਾਣਗੀਆਂ, ਦੇ ਬਾਵਜੂਦ ਅੱਜ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ। ਉਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਵਾਅਦਾ ਕੀਤਾ ਸੀ ਕਿ ਮਾਣਭੱਤਾ 5000 ਕੀਤਾ ਜਾਵੇਗਾ ਅਤੇ ਨੰਬਰਦਾਰੀ ਨੂੰ ਪਿਤਾ ਪੁਰਖੀ ਕੀਤਾ ਜਾਵੇਗਾ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਤਹਿਸੀਲ ਵਿਚ ਜਿੱਥੇ ਹੋਰ ਵਿਭਾਗਾਂ ਲਈ ਕਮਰੇ ਤਿਆਰ ਕੀਤੇ ਜਾ ਰਹੇ ਹਨ ਉਥੇ ਹੀ ਨੰਬਰਦਾਰਾਂ ਲਈ ਵੀ ਕਮਰਾ ਬਣਾਇਆ ਜਾਵੇ ਤਾਂ ਜੋ ਆਮ ਲੋਕਾਂ ਦੇ ਕੰਮਕਾਰ ਵਾਸਤੇ ਨੰਬਰਦਾਰਾਂ ਤੇ ਲੋਕਾ ਨੂੰ ਖੱਜਲ ਖੁਆਰ ਨਾ ਹੋਣਾ ਪਾਵੇ ਕਰੇ, ਨੰਬਰਦਾਰੀ ਨੂੰ ਪਿਤਾ ਪੁਰਖੀ ਕੀਤਾ ਜਾਵੇ, ਬੱਸ ਤੇ ਟੋਲਪਲਾਜ਼ਾ ਮਾਫ਼ ਕੀਤਾ ਜਾਵੇ ਕਿਉਕਿ ਲੋਕਾਂ ਦੇ ਕੰਮਕਾਰ ਕਰਵਾਉਣ ਲਈ ਨੰਬਾਦਾਰਾ ਨੂੰ ਵੱਖ-ਵੱਖ ਥਾਂਵਾ ’ਤੇ ਜਾਣਾ ਪੈਂਦਾ ਹੈ। ਮੀਟਿੰਗ ਵਿਚ ਬਲਾਕ ਪ੍ਰਧਾਨ ਹਾਕਮ ਸਿੰਘ ਬੌੜਾ, ਮੀਤ ਪ੍ਰਧਾਨ ਜਰਨੈਲ ਸਿੰਘ ਲੁਬਾਣਾ, ਮਨਮੋਹਨ ਸਿੰਘ ਗੁਣੀਕੇ, ਗੁਰਬਖ਼ਸੀਸ ਸਿੰਘ ਗੋਪੀ ਕੌਲ, ਸਤਨਾਮ ਸਿੰਘ ਧਨੌਰਾ, ਗੁਰਚਰਨ ਸਿੰਘ ਘਾਣੀਵਾਲ, ਰਣਜੀਤ ਸਿੰਘ ਚੌਧਰੀਮਾਜਰਾ, ਸਤਨਾਮ ਸਿੰਘ ਧਨੌਰਾ, ਅਮਰੀਕ ਸਿੰਘ ਕਨਸੂਹਾ, ਹਰਸਿਮਰਤ ਸਿੰਘ ਗਲਵੱਟੀ, ਗੁਰਬਚਨ ਸਿੰਘ ਘਣੀਵਾਲ, ਅਮਰੀਕ ਸਿੰਘ ਕਨਸੂਹਾ ਕਲਾਂ, ਬਲਵਿੰਦਰ ਸਿੰਘ ਧਨੌਰੀ, ਹਰਭਜਨ ਸਿੰਘ ਢੀਂਗੀ, ਸੁਖਪ੍ਰੀਤ ਸਿੰਘ, ਲਖਵੀਰ ਸਿੰਘ ਸ਼ਮਲਾ, ਰਣਧੀਰ ਸਿੰਘ ਦੁਲੱਦੀ, ਗੁਰਚਰਨ ਸਿੰਘ ਗੁਰਦਿੱਤਪੁਰਾ, ਜਰਨੈਲ ਸਿੰਘ ਲੁਬਾਣਾ ਟੇਕੂ, ਜੀਤ ਸਿੰਘ ਬਨੇਰਾ ਕਲਾਂ, ਯਾਦਵਿੰਦਰ ਸਿੰਘ ਦੰਦਰਾਲਾ ਢੀਂਡਸਾ, ਰਘਵੀਰ ਸਿੰਘ ਕਕਰਾਲਾ, ਜਸਵਿੰਦਰ ਸਿੰਘ ਅੱਚਲ, ਬਲਵਿੰਦਰ ਸਿੰਘ ਨੌਹਰਾ, ਦਵਿੰਦਰ ਸਿੰਘ ਦੁਲੱਦੀ, ਦੀਪ ਸਿੰਘ ਅਲਹੌਰਾਂ ਖੁਰਦ , ਕਰਮਜੀਤ ਸਿੰਘ ਅਭੈਪੁਰ, ਬੇਅੰਤ ਸਿੰਘ ਨਾਭਾ, ਦਲਵਾਰਾ ਸਿੰਘ, ਮਨਜਿੰਦਰ ਸਿੰਘ ਰੋਹਟੀ ਖ਼ਾਸ, ਜਗਵਿੰਦਰ ਸਿੰਘ ਗਦਾਈਆ, ਨਰਿੰਦਰ ਸਿੰਘ ਰੋਹਟੀ ਛੰਨਾਂ, ਹਾਕਮ ਸਿੰਘ ਅਲਹੌਰਾਂ ਖੁਰਦ, ਕੇਸਰ ਸਿੰਘ, ਪ੍ਰੇਮ ਸਿੰਘ ਸਿੰਬੜੋਂ ਆਦਿ ਸ਼ਾਮਲ ਹੋਏ।
Ad Position 22
No active advertisement
ਪਿਛਲੀ ਖ਼ਬਰ ਪਾਤੜਾਂ ਇਲਾਕੇ ’ਚ ਅਮਨ ਸ਼ਾਂਤੀ ਕਾਇਮ ਕਰਕੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਾਂਗੇ- ਡੀ. ਟੀ. ਓ. ਕਰਨ ਸਿੰਘ ਸ਼ਹਿਰ ਦੇ ਵਪਾਰੀਆਂ... ਅਗਲੀ ਖ਼ਬਰ ਸਾਬਕਾ ਮੰਤਰੀ ਧਰਸਮੋਤ ਨੇ ਜਾਤੀਵਾਲ ਵਿਖੇ ਕੀਤੀ ਕਾਂਗਰਸੀ ਵਰਕਰਾਂ ਨਾਲ ਮੀਟਿੰਗ
Ad Position 24