17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸ਼ਿਵ ਸ਼ੰਕਰ ਯੂਥ ਸੇਵਾ ਦਲ ਵਲੋਂ ਜ਼ਰੂਰਤਮੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਭੇਟ

ਸਮਾਣਾ, 11 ਅਗਸਤ (ਪ੍ਰੀਤਮ ਸਿੰਘ ਨਾਗੀ)-ਸਮਾਜ ਸੇਵੀ ਸੰਸਥਾ ਸ਼ਿਵ ਸ਼ੰਕਰ ਯੂਥ ਸੇਵਾ ਦਲ ਵਲੋਂ ਆਪਣੇ ਸਮਾਜ ਸੇਵੀ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਰਮੇਸ਼ ਗਰਗ ਦੀ ਸਰਪ੍ਰਸਤੀ ਵਿਚ ਰਾਮ ਲੀਲਾ ਵਿਚ ਤਰੋਦਸ਼ੀ ਦੇ ਮੌਕੇ ’ਤੇ 10ਵਾਂ ਸਲਾਈ ਮਸ਼ੀਨ ਵਿਤਰਣ ਸਮਾਰੋਹ ਆਯੋਜਿਤ ਸ਼ਿਵ ਸ਼ੰਕਰ ਯੂਥ ਸੇਵਾ ਦਲ ਵਲੋਂ ਜ਼ਰੂਰਤਮੰਦ ਔਰਤਾਂ ਨੂੰ 6 ਸਿਲਾਈ ਮਸ਼ੀਨਾਂ ਦਿੱਤੀਆਂ ਗਿਆ ਅਤੇ ਨਾਲ ਹੀ ਭਗਵਾਨ ਸ਼ੰਕਰ ਦਾ ਕੀਰਤਨ, ਹਨੂੰਮਾਨ ਚਾਲੀਸਾ ਦਾ ਪਾਠ ਵੀ ਕਰਵਾਇਆ ਗਿਆ, ਜਿਸ ’ਚ ਨਗਰ ਕੌਂਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਮੁੱਖ ਮਹਿਮਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਪੋਕਸਪਰਸਨ ਸੰਦੀਪ ਸਿੰਗਲਾ, ਅਗਰਵਾਲ ਧਰਮਸਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਮਿੱਤਲ, ਪ੍ਰਦੀਪ ਗੋਇਲ ਮਿੰਕਾ, ਹੀਰਾ ਜੈਨ, ਲਵ ਕੁਮਾਰ ਲਵਲੀ, ਨਾਰਾਇਣ ਦਾਸ ਮੰਤਰੀ, ਦਯਾਨੰਦ ਮਾਡਲ ਹਾਈ ਸਕੂਲ ਦੀ ਪ੍ਰਿੰਸੀਪਲ ਅੰਜੂ ਡੈਂਬਲਾ, ਸਰੋਜ ਗੁੱਪਤਾ, ਗਊ ਸੇਵਾ ਸਮਿਤੀ ਦੇ ਪ੍ਰਧਾਨ ਬਿੱਟੂ ਧੀਮਾਨ, ਦਵਿੰਦਰ ਜੈ ਸਿੰਘ ਨੇ ਵਿਸੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਸ਼ਿਵ ਸ਼ੰਕਰ ਯੂਥ ਸੇਵਾ ਦਲ ਦੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਰੂਰਤਮੰਦ ਔਰਤਾਂ ਨੂੰ ਸਲਾਈ ਮਸ਼ੀਨਾਂ ਦੇਣਾ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ ਕਿਉਂਕਿ ਜਦੋਂ ਇਕ ਮਹਿਲਾ ਆਰਥਿਕ ਤੌਰ ’ਤੇ ਮਜ਼ਬੂਤ ਹੁੰਦੀ ਹੈ ਤਾਂ ਪੂਰਾ ਪਰਿਵਾਰ ਅਤੇ ਸਮਾਜ ਅੱਗੇ ਵੱਧਦਾ ਹੈ ਇਹ ਸਲਾਈ ਮਸ਼ੀਨਾਂ ਇਨ੍ਹਾਂ ਮਹਿਲਾਵਾਂ ਲਈ ਸਵੈਰੋਜ਼ਗਾਰ ਦਾ ਇਕ ਜਰੀਆ ਬਣਨਗੀਆਂ।

Ad Position 21
No active advertisement
ਅਜੀਤ ਡੈਸਕ 05-08-2026
ਸਮਾਣਾ, 11 ਅਗਸਤ (ਪ੍ਰੀਤਮ ਸਿੰਘ ਨਾਗੀ)-ਸਮਾਜ ਸੇਵੀ ਸੰਸਥਾ ਸ਼ਿਵ ਸ਼ੰਕਰ ਯੂਥ ਸੇਵਾ ਦਲ ਵਲੋਂ ਆਪਣੇ ਸਮਾਜ ਸੇਵੀ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਰਮੇਸ਼ ਗਰਗ ਦੀ ਸਰਪ੍ਰਸਤੀ ਵਿਚ ਰਾਮ ਲੀਲਾ ਵਿਚ ਤਰੋਦਸ਼ੀ ਦੇ ਮੌਕੇ ’ਤੇ 10ਵਾਂ ਸਲਾਈ ਮਸ਼ੀਨ ਵਿਤਰਣ ਸਮਾਰੋਹ ਆਯੋਜਿਤ ਸ਼ਿਵ ਸ਼ੰਕਰ ਯੂਥ ਸੇਵਾ ਦਲ ਵਲੋਂ ਜ਼ਰੂਰਤਮੰਦ ਔਰਤਾਂ ਨੂੰ 6 ਸਿਲਾਈ ਮਸ਼ੀਨਾਂ ਦਿੱਤੀਆਂ ਗਿਆ ਅਤੇ ਨਾਲ ਹੀ ਭਗਵਾਨ ਸ਼ੰਕਰ ਦਾ ਕੀਰਤਨ, ਹਨੂੰਮਾਨ ਚਾਲੀਸਾ ਦਾ ਪਾਠ ਵੀ ਕਰਵਾਇਆ ਗਿਆ, ਜਿਸ ’ਚ ਨਗਰ ਕੌਂਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਮੁੱਖ ਮਹਿਮਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਪੋਕਸਪਰਸਨ ਸੰਦੀਪ ਸਿੰਗਲਾ, ਅਗਰਵਾਲ ਧਰਮਸਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਮਿੱਤਲ, ਪ੍ਰਦੀਪ ਗੋਇਲ ਮਿੰਕਾ, ਹੀਰਾ ਜੈਨ, ਲਵ ਕੁਮਾਰ ਲਵਲੀ, ਨਾਰਾਇਣ ਦਾਸ ਮੰਤਰੀ, ਦਯਾਨੰਦ ਮਾਡਲ ਹਾਈ ਸਕੂਲ ਦੀ ਪ੍ਰਿੰਸੀਪਲ ਅੰਜੂ ਡੈਂਬਲਾ, ਸਰੋਜ ਗੁੱਪਤਾ, ਗਊ ਸੇਵਾ ਸਮਿਤੀ ਦੇ ਪ੍ਰਧਾਨ ਬਿੱਟੂ ਧੀਮਾਨ, ਦਵਿੰਦਰ ਜੈ ਸਿੰਘ ਨੇ ਵਿਸੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਸ਼ਿਵ ਸ਼ੰਕਰ ਯੂਥ ਸੇਵਾ ਦਲ ਦੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਰੂਰਤਮੰਦ ਔਰਤਾਂ ਨੂੰ ਸਲਾਈ ਮਸ਼ੀਨਾਂ ਦੇਣਾ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ ਕਿਉਂਕਿ ਜਦੋਂ ਇਕ ਮਹਿਲਾ ਆਰਥਿਕ ਤੌਰ ’ਤੇ ਮਜ਼ਬੂਤ ਹੁੰਦੀ ਹੈ ਤਾਂ ਪੂਰਾ ਪਰਿਵਾਰ ਅਤੇ ਸਮਾਜ ਅੱਗੇ ਵੱਧਦਾ ਹੈ ਇਹ ਸਲਾਈ ਮਸ਼ੀਨਾਂ ਇਨ੍ਹਾਂ ਮਹਿਲਾਵਾਂ ਲਈ ਸਵੈਰੋਜ਼ਗਾਰ ਦਾ ਇਕ ਜਰੀਆ ਬਣਨਗੀਆਂ। ਸੰਦੀਪ ਸਿੰਗਲਾ ਨੇ ਕਿਹਾ ਕਿ ਸ਼ਿਵ ਸ਼ੰਕਰ ਯੂਥ ਸੇਵਾ ਦਲ ਵਲੋਂ ਬਹੁਤ ਹੀ ਸ਼ਲਾਘਾ ਯੋਗ ਸਮਾਜ ਸੇਵੀ ਕੰਮ ਕੀਤੇ ਜਾ ਰਹੇ ਹਨ ਜੋ ਸਾਨੂੰ ਸਭ ਨੂੰ ਬਿਨਾਂ ਕਿਸੇ ਸਵਾਰਥ ਅਤੇ ਲਾਲਚ ਤੋਂ ਉੱਪਰ ਉੱਠ ਕੇ ਸਮਾਜ ਸੇਵੀ ਕੰਮਾਂ ਵਿਚ ਸ਼ਾਮਲ ਹੋਣ ਦਾ ਸੁਨੇਹਾ ਦਿੰਦੇ ਹਨ। ਸ਼ਿਵ ਸ਼ੰਕਰ ਯੂਥ ਸੇਵਾ ਦੇ ਦਲ ਦੇ ਪ੍ਰਧਾਨ ਰਮਨ ਮਹਿੰਦਰਾ ਨੇ ਕਿਹਾ ਕਿ ਇਸ ਸਲਾਈ ਮਸ਼ੀਨ ਵਿਤਰਣ ਸਮਾਰੋਹ ਦੇ ਆਯੋਜਨ ਦਾ ਮੁੱਖ ਉਦੇਸ਼ ਆਰਥਿਕ ਤੌਰ ’ਤੇ ਕਮਜ਼ੋਰ ਮਹਿਲਾਵਾਂ ਨੂੰ ਸਵੈਰੋਜ਼ਗਾਰ ਨਾਲ ਜੋੜ ਕੇ ਆਤਮਨਿਰਭਰ ਬਣਾਉਣਾ ਹੈ। ਇਸ ਸਮਾਰੋਹ ਦੀ ਸ਼ੁਰੂਆਤ ਭਜਨ ਗਾਇਕ ਭਜਨ ਰਣਜੀਤ ਰਾਣਾ, ਦੀਪਕ ਗਰਗ ਤੇ ਪੰਕਜ ਸ਼ਰਮਾ ਨੇ ਹਨੂੰਮਾਨ ਚਾਲੀਸਾ ਤੇ ਬਜਰੰਗ ਬਾਨ ਦਾ ਪਾਠ ਕਰਕੇ ਕੀਤੀ। ਇਸ ਮੌਕੇ ਸ਼ਿਵ ਸ਼ੰਕਰ ਯੂਥ ਸੇਵਾ ਦਲ ਦੇ ਸਕੱਤਰ ਕਮਲ ਸ਼ਰਮਾ, ਕੈਸ਼ੀਅਰ ਸਨੀ ਪੋਪਲੀ, ਰਵੀ ਗਰਗ ਟੀਮਾ, ਰਾਹੁਲ ਗਰਗ, ਮਨੋਜ ਰਹੇਜਾ, ਊਮਾ ਸ਼ੰਕਰ, ਕਰਨ ਬਜਾਜ, ਮੁਕੁਲ ਲੂਥਰਾ, ਰਾਜਨ ਸੱਚਦੇਵਾ ਬਲਵਿੰਦਰ ਭਟਨਾਗਰ, ਰਾਕੇਸ਼ ਕੁਮਾਰ, ਅਜੈ ਵੋਹਰਾ, ਮੋਹਨ ਚਾਵਲਾ, ਮਨਜੀਤ ਸਿੰਘ, ਯੋਗੇਸ਼ ਮਹਿੰਦਰਾ, ਹਰਜਿੰਦਰ ਜਵੰਧਾ, ਦੇਵਕੀ ਨੰਦਨ ਸਿੰਗਲਾ, ਮਨੋਜ ਸਾਗਰ, ਜੋਨੀ ਮਹਿੰਦਰਾ, ਨੀਟਾ ਸ਼ਰਮਾ, ਇੰਦਰਜੀਤ ਸੱਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਤੰਬਾਕੂ ਦੀ ਵਰਤੋਂ ਨੂੰ ਰੋਕਣ ਲਈ ਵਿਭਾਗਾਂ ਨੂੰ ਸਾਂਝੇ ਤੌਰ ’ਤੇ ਯਤਨ ਕਰਨ ਦੀ ਅਪੀਲ ਅਗਲੀ ਖ਼ਬਰ ਪਾਤੜਾਂ ਇਲਾਕੇ ’ਚ ਅਮਨ ਸ਼ਾਂਤੀ ਕਾਇਮ ਕਰਕੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਾਂਗੇ- ਡੀ. ਟੀ. ਓ. ਕਰਨ ਸਿੰਘ ਸ਼ਹਿਰ ਦੇ ਵਪਾਰੀਆਂ...
Ad Position 24