12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਪਿੰਡ ਸੂਲਰ ਵਿਖੇ ਸੜਕਾਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਪਟਿਆਲਾ, 12 ਅਗਸਤ (ਅ. ਸ.

Ad Position 21
No active advertisement
ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਸੂਲਰ ਵਿਖੇ ਸੜਕਾਂ ਦੇ ਵਿਕਾਸ ਕਾਰਜਾਂ ਦੀ ਰਿਬਨ ਕੱਟ ਕੇ ਰਸਮੀ ਤੌਰ ’ਤੇ ਸ਼ੁਰੂਆਤ ਕਰਦੇ ਹੋਏ ਅਤੇ ਨਾਲ ਹਨ ਪਿੰਡ ਵਾਸੀ। ਅਜੀਤ ਤਸਵੀਰ 13-08-2026
ਪਟਿਆਲਾ, 12 ਅਗਸਤ (ਅ. ਸ. ਆਹਲੂਵਾਲੀਆ)- ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਹਲਕਾ ਸਮਾਣਾ ਦੇ ਪਿੰਡ ਸੂਲਰ ਵਿਖੇ ਤਿੰਨ ਸੜਕਾਂ ਦੇ ਵਿਕਾਸ ਕਾਰਜਾਂ ਦੀ ਰਿਬਨ ਕੱਟ ਕੇ ਰਸਮੀ ਤੌਰ ’ਤੇ ਸ਼ੁਰੂਆਤ ਕੀਤੀ ਗਈ। ਇਨ੍ਹਾਂ ਤਿੰਨਾਂ ਸੜਕਾਂ ਦੀ ਕੁੱਲ ਲੰਬਾਈ 1.63 ਕਿਲੋਮੀਟਰ ਹੈ ਅਤੇ ਇਨ੍ਹਾਂ ਦੀ ਮੁਰੰਮਤ ’ਤੇ ਲਗਭਗ 46.37 ਲੱਖ ਰੁਪਏ ਦੀ ਲਾਗਤ ਆਵੇਗੀ। ਇਨ੍ਹਾਂ ਵਿਕਾਸ ਕਾਰਜਾਂ ਦੇ ਸ਼ੁਰੂ ਹੋਣ ਨਾਲ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦਾ ਮਾਹੌਲ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਮੈਣ ਸੂਲਰ ਰੋਡ ਤੋਂ ਡੇਰਾ ਬਿੱਟੂ ਮਹੰਤ ਅਤੇ ਨਵਜੀਵਨੀ ਸਕੂਲ ਸੂਲਰ ਤੱਕ ਦੀ 0.23 ਕਿਲੋਮੀਟਰ ਲੰਬਾਈ ਵਾਲੀ ਸੜਕ ਦੀ ਮੁਰੰਮਤ ਦੇ ਕਾਰਜ ਸ਼ੁਰੂ ਕੀਤੇ ਗਏ ਹਨ, ਜਿਸ ’ਤੇ ਕਰੀਬ 6.33 ਲੱਖ ਰੁਪਏ ਲਾਗਤ ਆਵੇਗੀ। ਇਸੇ ਤਰ੍ਹਾਂ ਨਵਜੀਵਨੀ ਸਕੂਲ ਤੋਂ ਪਿੰਡ ਸੂਲਰ ਦੀ ਹੱਦ ਤੱਕ ਦੀ ਅੱਧਾ ਕਿਲੋਮੀਟਰ ਲੰਬੀ ਸੜਕ ਦੀ ਮੁਰੰਮਤ ਕਰੀਬ 14.66 ਲੱਖ ਰੁਪਏ ਨਾਲ ਹੋਵੇਗੀ। ਜੇ.ਪੀ. ਕਾਲੋਨੀ ਸੂਲਰ ਬਾਊਂਡਰੀ ਤੋਂ ਰਿਵਾਸ ਬ੍ਰਾਹਮਣਾ ਪਟਿਆਲਾ ਮੈਣ ਰੋਡ ਤੱਕ ਦੀ 0.90 ਕਿਲੋਮੀਟਰ ਲੰਬੀ ਸੜਕ ਦੀ ਮੁਰੰਮਤ ’ਤੇ ਕਰੀਬ 25.38 ਲੱਖ ਰੁਪਏ ਖਰਚ ਆਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਆਵਾਜਾਈ ਦੌਰਾਨ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਨ੍ਹਾਂ ਸੜਕਾਂ ਨੂੰ ਬਣਾਉਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਹੋਇਆ ਇਨ੍ਹਾਂ ਸੜਕਾਂ ਦੀ ਰਿਪੇਅਰ ਦੇ ਕਾਰਜ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵਲੋਂ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਜੋਹਨ ਸੂਲਰ, ਇੰਦਰਜੀਤ ਸਿੰਘ ਬਲਾਕ ਸਮੰਤੀ ਮੈਂਬਰ, ਪਰਮਜੀਤ ਕੌਰ ਬਲਾਕ ਸਮੰਤੀ ਮੈਂਬਰ, ਗੁਰਜੀਤ ਸਿੰਘ ਸਰਪੰਚ ਦਦਹੇੜਾ, ਗਗਨਦੀਪ ਕੌਰ ਸਰਪੰਚ ਬੀਰ ਖੇੜੀ ਗੁਜਰਾਂ, ਜਸਵਿੰਦਰ ਸਿੰਘ ਕਾਲੇਕਾ, ਪਰਮਜੀਤ ਸਿੰਘ ਜੇ.ਪੀ. ਗੁਲਜਾਰ ਸਿੰਘ ਦੁਘਾਟ, ਹੇਮਇੰਦਰ ਸਿੰਘ ਮਾਲੋਮਾਜਰਾ, ਨਰਿੰਦਰ ਸਿੰਘ ਮੂੰਡਖੇੜਾ, ਮਨਜੀਤ ਸਿੰਘ ਹਾਂਡਾ, ਜਸਕਰਨ ਸਿੰਘ, ਕਰਨਜੀਤ ਸਿੰਘ ਗਿੱਲ, ਦਵਿੰਦਰਪਾਲ ਸਿੰਘ, ਮੁਨੀਸ਼ ਜੈਨ, ਅੰਮ੍ਰਿਤਪਾਲ ਸਿੰਘ ਤੂਰ, ਸੁਰੇਸ਼ ਕੁਮਾਰ, ਜਗਵਿੰਦਰ ਸਿੰਘ, ਬਲਜੀਤ ਸਿੰਘ, ਗੁਰਸਿਮਰਨ ਸਿੰਘ, ਨਸਰੂ ਖਾਨ, ਅੰਮ੍ਰਿਤਪਾਲ ਸਿੰਘ ਕਾਰਜਕਾਰੀ ਇੰਜੀਨਿਅਰ, ਜਤਿਨ ਕੁਮਾਰ ਜੇ.ਈ. ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਰਹੇ ।
Ad Position 22
No active advertisement
ਪਿਛਲੀ ਖ਼ਬਰ ਸਹਾਇਕ ਥਾਣੇਦਾਰ ਜਸਪਾਲ ਸਿੰਘ ਬਣੇ ਸਬ-ਇੰਸਪੈਕਟਰ ਅਗਲੀ ਖ਼ਬਰ ਹਲਕਾ ਸਨੌਰ ’ਚ ਰਣਜੋਧ ਸਿੰਘ ਹਡਾਣਾ ਵਲੋਂ ਸੰਪਰਕ ਮੁਹਿੰਮ ਤਹਿਤ ਲੋਕ ਮਿਲਣੀਆਂ ਕਿਹਾ- ਲੋਕ ਸਮੱਸਿਆਵਾਂ ਦੂਰ ਕਰਨ ਲਈ ਪਿੰ...
Ad Position 24