17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਵਿਖੇ ਆਜ਼ਾਦੀ ਦਿਹਾੜਾ ਮਨਾਇਆ

ਸਨੌਰ, 16 ਅਗਸਤ (ਮੋਹਣ ਸਿੰਘ ਭੱਟੀ)-ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਵਿਖੇ ਦੇਸ਼ ਦਾ 80ਵਾਂ ਆਜ਼ਾਦੀ ਦਿਹਾੜਾ ਧੂਮਧਾਮ ਤੇ ਉਤਸ਼ਾਹ ਨਾਲ ਇਕ ਮਹਾਨ ਉਤਸਵ ਵਜੋਂ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਸਾਰੇ ਕਲਾਸ ਰੂਮਾਂ ਨੂੰ ਤਿਰੰਗੇ ਦੇ ਥੀਮ ਅਨੁਸਾਰ ਬੜੀ ਖ਼ੂਬਸੂਰਤੀ ਨਾਲ ਸਜਾਇਆ ਗਿਆ ਸੀ ਤੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਓਤ-ਪੋਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ।

Ad Position 21
No active advertisement
ਅਜੀਤ ਡੈਸਕ 17-08-2026
ਸਨੌਰ, 16 ਅਗਸਤ (ਮੋਹਣ ਸਿੰਘ ਭੱਟੀ)-ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਵਿਖੇ ਦੇਸ਼ ਦਾ 80ਵਾਂ ਆਜ਼ਾਦੀ ਦਿਹਾੜਾ ਧੂਮਧਾਮ ਤੇ ਉਤਸ਼ਾਹ ਨਾਲ ਇਕ ਮਹਾਨ ਉਤਸਵ ਵਜੋਂ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਸਾਰੇ ਕਲਾਸ ਰੂਮਾਂ ਨੂੰ ਤਿਰੰਗੇ ਦੇ ਥੀਮ ਅਨੁਸਾਰ ਬੜੀ ਖ਼ੂਬਸੂਰਤੀ ਨਾਲ ਸਜਾਇਆ ਗਿਆ ਸੀ ਤੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਓਤ-ਪੋਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਨਰਸਰੀ ਤੋਂ ਦੂਸਰੀ ਜਮਾਤ ਦੇ ਅਧਿਆਪਕਾਂ ਗੁਰਵਿੰਦਰ ਕੌਰ, ਰਾਜਵੰਤ ਕੌਰ, ਮੋਨਿਕਾ ਤੇ ਹਰਜੀਤ ਕੌਰ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਲਈ ਹਫ਼ਤਾਵਾਰੀ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਆਰਟ ਐਂਡ ਕਰਾਫ਼ਟ ਜਮਾਤਾਂ ਦੌਰਾਨ ਵਿਦਿਆਰਥੀਆਂ ਨੇ ਟਰਾਈ ਕੱਲਰ ਪੇਪਰ ਫੈਨ, ਹੈਂਡ ਪਿ੍ਟ ਨੈਸ਼ਨਲ ਫਲੈਗ, ਸਟਿੱਕ ਫਲੈਗ ਤੇ ਪੇਪਰ ਡਵ ਆਫ਼ ਪੀਸ ਤਿਆਰ ਕਰਕੇ ਸਮੁੱਚੇ ਸਕੂਲ ਨੂੰ ਸਜਾਇਆ। ਇਸ ਤੋਂ ਇਲਾਵਾ ਸਕਿੱਟ, ਡਾਂਸ, ਭਾਸ਼ਣ, ਨੋਟਿਸ ਬੋਰਡ ਡੈਕੋਰੇਸ਼ਨ, ਝੰਡਾ ਬਣਾਉਣ ਅਤੇ ਲੇਖ ਰਚਨਾ ਦੇ ਦਿਲਚਸਪ ਮੁਕਾਬਲੇ ਵੀ ਕਰਵਾਏ ਗਏ। ਸੀਨੀਅਰ ਵਿਦਿਆਰਥੀ ਵੱਖ-ਵੱਖ ਦੇਸ਼ ਭਗਤਾਂ ਦੇ ਪਹਿਰਾਵੇ ਵਿਚ ਸੱਜ ਕੇ ਪਹੁੰਚੇ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਹੱਕਾਂ ਤੇ ਸੰਵਿਧਾਨਕ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕੀਤਾ। ਸਮਾਗਮ ਦੌਰਾਨ ਸਕੂਲ ਪ੍ਰਬੰਧਕ ਸ੍ਰੀਮਤੀ ਬਲਦੀਸ਼ ਕੌਰ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਸੋਚ ਦੀ ਭਰਪੂਰ ਸ਼ਲਾਘਾ ਕਰਦਿਆਂ ਆਖਿਆ ਕਿ ਅੱਜ ਦਾ ਜਾਗਰੂਕ ਭਾਰਤ ਆਪਣੇ ਹੱਕਾਂ ਤੇ ਜ਼ਿੰਮੇਵਾਰੀਆਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ, ਜਿਸ ਸਦਕਾ ਆਉਣ ਵਾਲੇ ਸਮੇਂ ਵਿਚ ਵਿਸ਼ਵ ਪੱਧਰ ’ਤੇ ਦੇਸ਼ ਦੀ ਨਿਵੇਕਲੀ ਪਹਿਚਾਣ ਅਤੇ ਤਰੱਕੀ ਨਿਸ਼ਚਿਤ ਹੈ। ਸਕੂਲ ਦੀ ਪਿ੍ਸੀਪਲ ਸ੍ਰੀਮਤੀ ਬਿੰਦੂ ਮਾਰਿਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਵਿਚ ਦੇਸ਼ ਭਗਤੀ ਦਾ ਜਜ਼ਬਾ ਭਰਨ ਲਈ ਅਜਿਹੇ ਰਚਨਾਤਮਿਕ ਮੁਕਾਬਲੇ ਲਗਾਤਾਰ ਕਰਵਾਏ ਜਾਂਦੇ ਹਨ, ਜਿਨ੍ਹਾਂ ਨਾਲ ਬੱਚਿਆਂ ਦੀ ਛੁਪੀ ਹੋਈ ਕਲਾ ਨੂੰ ਨਿਖਾਰ ਮਿਲਦਾ ਹੈ। ਇਸ ਉਪਰੰਤ ਜੂਨੀਅਰ ਤੇ ਸੀਨੀਅਰ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਸ਼ਾਨਦਾਰ ਮਾਰਚ ਪਾਸਟ ਕਰਕੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਰਾਸ਼ਟਰੀ ਗੀਤ ਦੀ ਧੁੰਨ ਦਰਮਿਆਨ ਤਿਰੰਗਾ ਫਹਿਰਾਇਆ। ਸਮੁੱਚਾ ਕੈਂਪਸ ‘ਵੰਦੇ ਮਾਤਰਮ’ ਤੇ ‘ਭਾਰਤ ਮਾਤਾ ਦੀ ਜੈ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਸਟਾਫ਼ ਮੈਂਬਰ ਨਾਹਿਦ ਅੰਜੁਮ, ਵਿਸ਼ਾਲੀ, ਸਰਬਜੀਤ ਕੌਰ, ਜਸੀਕਾ, ਜਸਵੀਰ ਕੌਰ, ਤੁਲਸੀ ਰਾਣੀ, ਜਸਵਿੰਦਰ ਕੌਰ, ਸੁਰਿੰਦਰ ਕੌਰ, ਨਵਜੋਤ ਕੌਰ, ਰਜਨੀ ਗਰਗ, ਸੀਮਾ, ਦੁਪਿੰਦਰ ਕੌਰ, ਇਸ਼ੂ, ਸਿਮਰਨਜੀਤ, ਮਨਪ੍ਰੀਤ ਕੌਰ, ਮਾਲਵਿੰਦਰ ਕੌਰ ਸਮੇਤ ਸਮੂਹ ਅਧਿਆਪਕ ਹਾਜ਼ਰ ਸਨ। ਸਕੂਲ ਦੇ ਚੇਅਰਮੈਨ ਵਿਵੇਕ ਸ਼ਰਮਾ ਤੇ ਪ੍ਰੈਜ਼ੀਡੈਂਟ ਸ੍ਰੀਮਤੀ ਬਲਦੀਸ਼ ਕੌਰ ਨੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਰਾਜ ’ਚ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਖ਼ਤਰੇ ਵਿਚ-ਸਾ. ਵਿਧਾਇਕ ਰਾਜਿੰਦਰ ਸਿੰਘ ਅਗਲੀ ਖ਼ਬਰ ਆਜ਼ਾਦੀ ਦਿਹਾੜੇ ਮੌਕੇ ਵਿਸ਼ਵ ਪ੍ਰਸਿੱਧ ਪ੍ਰੀਤ ਕੰਬਾਈਨ ਵਲੋਂ ਤਿਰੰਗੇ ਝੰਡੇ ਕੀਤੀ ਫੁੱਲਾਂ ਦੀ ਵਰਖਾ
Ad Position 24