ਭਾਜਪਾ ਦੇ ਰਾਜ ’ਚ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਖ਼ਤਰੇ ਵਿਚ-ਸਾ. ਵਿਧਾਇਕ ਰਾਜਿੰਦਰ ਸਿੰਘ
ਸਮਾਣਾ, 16 ਅਗਸਤ (ਸਾਹਿਬ ਸਿੰਘ)-ਗਾਂਧੀ ਗਰਾਉਡ ਸਮਾਣਾ ਵਿਖੇ ਕਾਂਗਰਸ ਨੇ ਵਿਸ਼ਾਲ ਆਜ਼ਾਦੀ ਸਮਾਗਮ ਕੀਤਾ, ਜਿਸ ’ਚ ਹਲਕਾ ਸਮਾਣਾ ਦੇ ਸਾਬਕਾ ਵਿਧਾਇਕ ਰਜਿੰਦਰ ਸਿੰਘ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਪੁਲਿਸ ਟੁਕੜੀ ਤੋਂ ਸਲਾਮੀ ਲਈ। ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਰਜਿੰਦਰ ਸਿੰਘ ਨੇ ਆਖਿਆ ਕਿ ਭਾਜਪਾ ਦੇ ਰਾਜ ਵਿਚ ਦੇਸ਼ ਦਾ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਖ਼ਤਰੇ ਵਿਚ ਹਨ।
ਸਮਾਣਾ, 16 ਅਗਸਤ (ਸਾਹਿਬ ਸਿੰਘ)-ਗਾਂਧੀ ਗਰਾਉਡ ਸਮਾਣਾ ਵਿਖੇ ਕਾਂਗਰਸ ਨੇ ਵਿਸ਼ਾਲ ਆਜ਼ਾਦੀ ਸਮਾਗਮ ਕੀਤਾ, ਜਿਸ ’ਚ ਹਲਕਾ ਸਮਾਣਾ ਦੇ ਸਾਬਕਾ ਵਿਧਾਇਕ ਰਜਿੰਦਰ ਸਿੰਘ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਪੁਲਿਸ ਟੁਕੜੀ ਤੋਂ ਸਲਾਮੀ ਲਈ। ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਰਜਿੰਦਰ ਸਿੰਘ ਨੇ ਆਖਿਆ ਕਿ ਭਾਜਪਾ ਦੇ ਰਾਜ ਵਿਚ ਦੇਸ਼ ਦਾ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਖ਼ਤਰੇ ਵਿਚ ਹਨ। ਦੇਸ਼ ਦਾ ਚੋਣ ਕਮਿਸ਼ਨ ਭਾਜਪਾ ਦੇ ਏਜੰਟ ਵਜੋਂ ਕੰਮ ਕਰ ਰਿਹਾ। ਉੱਚ ਅਦਾਲਤਾਂ ਵੀ ਕੇਂਦਰ ਸਰਕਾਰ ਦੇ ਦਬਾਅ ਹੇਠ ਹਨ ਅਤੇ ਉਨ੍ਹਾਂ ਦੇ ਫ਼ੈਸਲੇ ਸ਼ੱਕੀ ਹਨ। ਮਿਲਟਰੀ ਵੀ ਸੁਤੰਤਰ ਨਹੀਂ ਰਹੀ। ਉਨ੍ਹਾਂ ਆਖਿਆ ਕਿ ਅਫ਼ਸੋਸ ਇਸ ਗੱਲ ਦਾ ਹੈ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ‘ਆਪ’ ਦੀਆਂ ਨੀਤੀਆਂ ਇੰਨ-ਬਿੰਨ ਭਾਜਪਾ ਤੇ ਸੰਘ ਵਾਲੀਆਂ ਹਨ। ਉਨ੍ਹਾਂ ਹਲਕਾ ਸਮਾਣਾ ਤੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਚੋਣ ਲੜਨ ਦਾ ਨਿਸ਼ਚਾ ਦੁਹਰਾਇਆ। ਉਨ੍ਹਾਂ ਆਖਿਆ ਕਿ ਉਨ੍ਹਾਂ ਹਲਕੇ ਦੇ ਵਿਕਾਸ ਲਈ 200 ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤੇ। ਉਨ੍ਹਾਂ ਦੋਸ਼ ਲਗਾਇਆ ਕਿ ਕਥਿਤ ਪਰਚਾ ਮੰਤਰੀ ਨੇ ਕਈਆਂ ’ਤੇ ਝੂਠੇ ਮੁਕੱਦਮੇ ਦਰਜ ਕਰਵਾ ਦਿੱਤੇ ਹਨ। ਇਸ ਮੌਕੇ ਰਿਸ਼ੂ ਕਰਹਾਲੀ, ਪ੍ਰਧਾਨ ਜੀਵਨ ਗਰਗ, ਸਾਬਕਾ ਪ੍ਰਧਾਨ ਨਗਰ ਕੌਂਸਲ ਯਸ਼ਪਾਲ ਸਿੰਗਲਾ, ਨਗਰ ਕੌਂਸਲ ਦੇ ਸੀਨੀਅਰ ਮੈਂਬਰ ਹਰਪ੍ਰੀਤ ਸਿੰਘ ਕੂਕਾ, ਸੁਖਵਿੰਦਰ ਸਿੰਘ ਮਿਆਲ, ਕੁਲਦੀਪ ਸਿੰਘ ਦੀਪਾ, ਯਾਦਵਿੰਦਰ ਸਿੰਘ ਧਨੌਰੀ, ਰਤਨ ਸਿੰਘ ਚੀਮਾ, ਜਤਿਨ ਵਰਮਾ ਐਮ.ਸੀ, ਜਸਵਿੰਦਰ ਸਿੰਘ ਜੱਸੀ ਐਮ. ਸੀ., ਸ਼ਿਵ ਕੁਮਾਰ ਘੱਗਾ, ਰਿੰਪੀ ਮੇਣਕਾ, ਮਹਿੰਦਰ ਕੁਮਾਰ, ਪਰਮਜੀਤ ਸਿੰਘ ਸਮਾਣਾ, ਪਰਮਿੰਦਰ ਸਿੰਘ, ਲਲਿਤ ਜੈਨ, ਰਾਜਿੰਦਰ ਬੱਲੀ, ਸੋਮਾ ਘਨੌਤ, ਜੱਗਾ ਪਟਵਾਰੀ, ਸ਼ੈਲ ਸਾਂਦੜ, ਹਰਪ੍ਰੀਤ ਸਿੰਘ ਸਰਪੰਚ, ਨਿੱਜੀ ਸਹਾਇਕ ਸਚਿਨ ਕੰਬੋਜ, ਮੇਜਰ ਸਿੰਘ ਅਤੇ ਪਿੰਡਾਂ ਦੇ ਪੰਚ-ਸਰਪੰਚ ਤੇ ਵੱਡੀ ਗਿਣਤੀ ਵਿਚ ਕਾਂਗਰਸ ਵਰਕਰ ਹਾਜ਼ਰ ਸਨ।