ਸੜਕ ਹਾਦਸੇ ਵਿਚ ਸਾਈਕਲਿੰਗ ਕੋਚ ਸੁਖਵਿੰਦਰ ਸਿੰਘ ਦਾ ਦਿਹਾਂਤ
ਪਟਿਆਲਾ, 17 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਇੰਸਟੀਚਿਊਟ ਸਪੋਰਟਸ ਵਿਖੇ ਬਤੌਰ ਸਾਈਕਲਿੰਗ ਕੋਚ ਕੰਮ ਕਰਦੇ ਸੁਖਵਿੰਦਰ ਸਿੰਘ ਦੀ 15 ਅਗਸਤ ਨੂੰ ਸੰਗਰੂਰ ਬਾਈਪਾਸ ’ਤੇ ਸੜਕ ਦੁਰਘਟਨਾ ਵਿਚ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਹੈ। ਜਾਣਕਾਰੀ ਅਨੁਸਾਰ ਆਜ਼ਾਦੀ ਦਿਹਾੜੇ ਵਾਲੇ ਦਿਨ ਸਵੇਰੇ ਲਗਪਗ 6 ਵਜੇ ਸਾਈਕਲਿੰਗ ਕੋਚ ਸੁਖਵਿੰਦਰ ਸਿੰਘ ਆਪਣੇ ਕੋਲ ਸਿਖਲਾਈ ਕਰਦੇ ਬੱਚਿਆਂ ਨੂੰ ਸੰਗਰੂਰ ਬਾਈਪਾਸ ’ਤੇ ਸਾਈਕਲਿੰਗ ਦੀ ਸਿਖਲਾਈ ਦੇ ਰਹੇ ਸਨ।
ਪਟਿਆਲਾ, 17 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਇੰਸਟੀਚਿਊਟ ਸਪੋਰਟਸ ਵਿਖੇ ਬਤੌਰ ਸਾਈਕਲਿੰਗ ਕੋਚ ਕੰਮ ਕਰਦੇ ਸੁਖਵਿੰਦਰ ਸਿੰਘ ਦੀ 15 ਅਗਸਤ ਨੂੰ ਸੰਗਰੂਰ ਬਾਈਪਾਸ ’ਤੇ ਸੜਕ ਦੁਰਘਟਨਾ ਵਿਚ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਹੈ। ਜਾਣਕਾਰੀ ਅਨੁਸਾਰ ਆਜ਼ਾਦੀ ਦਿਹਾੜੇ ਵਾਲੇ ਦਿਨ ਸਵੇਰੇ ਲਗਪਗ 6 ਵਜੇ ਸਾਈਕਲਿੰਗ ਕੋਚ ਸੁਖਵਿੰਦਰ ਸਿੰਘ ਆਪਣੇ ਕੋਲ ਸਿਖਲਾਈ ਕਰਦੇ ਬੱਚਿਆਂ ਨੂੰ ਸੰਗਰੂਰ ਬਾਈਪਾਸ ’ਤੇ ਸਾਈਕਲਿੰਗ ਦੀ ਸਿਖਲਾਈ ਦੇ ਰਹੇ ਸਨ। ਜਦ ਪਿੱਛੋਂ ਆ ਰਹੀ ਮਹਿੰਦਰਾ ਪਿਕਅਪ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਦੁਰਘਟਨਾ ਵਿਚ ਸਿਖਲਾਈ ਪ੍ਰਾਪਤ ਕਰ ਰਹੇ ਬੱਚੇ ਬਾਲ ਬਾਲ ਬਚੇ। ਮਿ੍ਤਕ ਸੁਖਵਿੰਦਰ ਸਿੰਘ ਜੋ ਕਿ ਪਿੰਡ ਸ਼ੇਖਪੁਰਾ ਦੇ ਰਹਿਣ ਵਾਲੇ ਹਨ। ਕੋਚ ਸੁਖਵਿੰਦਰ ਸਿੰਘ ਆਪਣੇ ਪਿੱਛੇ ਪਤਨੀ, ਇਕ ਬੇਟਾ, ਇਕ ਬੇਟੀ ਤੇ ਬਿਮਾਰ ਪਿਓ ਨੂੰ ਛੱਡ ਗਏ ਹਨ। ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਵੀ ਉਨ੍ਹਾਂ ਦੀ ਤਨਖਾਹ ਨਾਲ ਹੀ ਚਲਦਾ ਸੀ। ਪਰਿਵਾਰ ਵਲੋਂ ਉਨ੍ਹਾਂ ਦੀ ਪਤਨੀ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਗਈ ਹੈ।