ਸੀਵਰੇਜ ਦੇ ਗੰਦੇ ਪਾਣੀ ’ਚ ਡੁੱਬਿਆ ਸ਼ਹਿਰ, ਫੋਕੇ ਵਾਅਦੇ ਤੇ ਝੂਠੇ ਵਾਅਦੇ ਕਰਨ ਵਾਲੀ ਸਰਕਾਰ ਘੂਕ ਸੁੱਤੀ-ਸਾਬਕਾ ਵਿਧਾਇਕ ਕੰਬੋਜ਼
ਮਹਾਂਮਾਰੀ ਦੀ ਦਹਲੀਜ਼ ਦੇ ਸ਼ਹਿਰ, ਸੀਵਰੇਜ ਪ੍ਰਣਾਲੀ ਪੂਰੀ ਤਰ੍ਹਾਂ ਠੱਪ
ਰਾਜਪੁਰਾ, 17 ਅਗਸਤ (ਰਣਜੀਤ ਸਿੰਘ)-ਸਥਾਨਕ ਸ਼ਹਿਰ ਵਿਚ ਸੀਵਰੇਜ ਦਾ ਪਾਣੀ ਗਲੀਆਂ ਤੇ ਸੜਕਾਂ ਵਿਚ ਫਿਰ ਰਿਹਾ ਹੈ ਪਰ ਪ੍ਰਸ਼ਾਸਨ ਕੰਨਾਂ ਵਿਚ ਤੇਲ ਪਾ ਕੇ ਘੂਕ ਸੁੱਤਾ ਪਿਆ ਹੈ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਸ਼ਾਮ ਨਗਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਰਾਜਪੁਰਾ, 17 ਅਗਸਤ (ਰਣਜੀਤ ਸਿੰਘ)-ਸਥਾਨਕ ਸ਼ਹਿਰ ਵਿਚ ਸੀਵਰੇਜ ਦਾ ਪਾਣੀ ਗਲੀਆਂ ਤੇ ਸੜਕਾਂ ਵਿਚ ਫਿਰ ਰਿਹਾ ਹੈ ਪਰ ਪ੍ਰਸ਼ਾਸਨ ਕੰਨਾਂ ਵਿਚ ਤੇਲ ਪਾ ਕੇ ਘੂਕ ਸੁੱਤਾ ਪਿਆ ਹੈ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਸ਼ਾਮ ਨਗਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਕੰਬੋਜ਼ ਨੇ ਕਿਹਾ ਕਿ ਸ਼ਹਿਰ ਵਿਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹਾਲਾਤ ਬਦ ਤੋਂ ਬਦਤਰ ਬਣੇ ਪਏ ਹਨ। ਗਲੀਆਂ ਅਤੇ ਸੜਕਾਂ ’ਤੇ ਛੱਪੜਾਂ ਦਾ ਰੂਪ ਧਾਰਨ ਕਰ ਲਿਆ ਹੈ। ਕੰਬੋਜ਼ ਨੇ ਕਿਹਾ ਕਿ ਟੂਟੀਆਂ ਵਿਚ ਪਾਣੀ ਭਾਵੇਂ ਆਵੇ ਭਾਵੇਂ ਨਾ ਆਵੇ ਪਰ ਸੜਕਾਂ ’ਤੇ ਫਿਰ ਰਹੇ ਗੰਦੇ ਪਾਣੀ ਕਾਰਨ ਸ਼ਹਿਰ ਵਾਸੀ ਕਿਸੇ ਬੀਮਾਰੀ ਦੇ ਧੱਕੇ ਚੜ੍ਹ ਸਕਦੇ ਹਨ। ਗੰਦੇ ਪਾਣੀ ਕਾਰਨ ਸ਼ਹਿਰ ਵਿਚ ਮੱਖੀਆਂ ਤੇ ਮੱਛਰਾਂ ਦੀ ਪੂਰੀ ਤਰ੍ਹਾਂ ਨਾਲ ਭਰਮਾਰ ਹੈ। ਉਨ੍ਹਾਂ ਨੇ ਕਿਹਾ ਕਿ ਹਲਕੇ ਵਿਚ ਡੇਂਗੂ, ਚਿਕਨਗੁਨੀਆ ਅਤੇ ਹੋਰ ਭਿਆਨਕ ਬੀਮਾਰੀਆਂ ਫੈਲ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸੀਵਰੇਜ ਦੇ ਗੰਦੇ ਪਾਣੀ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ ਅਤੇ ਲੋਕ ਆਪਣੇ ਘਰਾਂ ਵਿਚ ਹੀ ਬੈਠਣ ਲਈ ਮਜਬੂਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗਲੀਆਂ ਵਿਚ ਖੜ੍ਹੇ ਗੰਦੇ ਪਾਣੀ ਕਾਰਨ ਛੋਟੇ ਬੱਚੇ ਸਕੂਲਾਂ ਵਿਚ ਜਾਣ ਤੋ ਵੀ ਔਖੇ ਹੋਏ ਪਏ ਹਨ। ਉਨ੍ਹਾਂ ਨੇ ਕਿਹਾ ਵਿਕਾਸ ਦੇ ਨਾਂਅ ’ਤੇ ਕਰੋੜਾਂ ਦਾ ਖਰਚਾ ਕਰਨ ਵਾਲੀ ਸਰਕਾਰ ਦੱਸੇ ਕਿ ਵਿਕਾਸੀ ਕਿਥੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬਰਸਾਤ ਦਾ ਮੌਸਮ ਹੈ ਤੇ ਗੰਦੇ ਪਾਣੀ ਦਾ ਪੂਰਾ ਪੂਰਾ ਬੋਲਬਾਲਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਆਪਣੀ ਕੁੰਭਕਰਨੀ ਨੀਦ ਤੋਂ ਨਾ ਜਾਗਿਆ ਤਾਂ ਕਾਂਗਰਸ ਪਾਰਟੀ ਤਿਖਾ ਸੰਘਰਸ਼ ਕਰੇਗੀ। ਇਸ ਮੌਕੇ ਮੁਹੱਲਾ ਵਾਸੀ ਤੇ ਪਾਰਟੀ ਵਰਕਰ ਵੀ ਹਾਜ਼ਰ ਸਨ।