ਬ੍ਰਹਮਾ ਕੁਮਾਰੀ ਆਸ਼ਰਮ ਨਾਭਾ ਵਿਚ ਲਗਾਇਆ ਮੈਡੀਕਲ ਚੈੱਕਅਪ ਕੈਂਪ
ਨਾਭਾ, 18 ਅਗਸਤ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਬ੍ਰਹਮਾ ਕੁਮਾਰੀ ਆਸ਼ਰਮ ਵਲੋਂ ਗੁਲਸ਼ਨ ਦੀਦੀ ਦੀ ਯਾਦ ਵਿਚ ਵਿਸ਼ਾਲ ਮੈਡੀਕਲ ਕੈਂਪ ਰਾਜਯੋਗਨੀ ਕੇਂਦਰੀ ਇੰਚਾਰਜ ਵੀਨਾ ਦੀਦੀ, ਰੇਖਾ ਦੀਦੀ ਦੀ ਅਗਵਾਈ ਵਿਚ ਲਗਾਇਆ ਗਿਆ। ਕੈਂਪ ਵਿਚ ਨਾਭਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.
ਨਾਭਾ, 18 ਅਗਸਤ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਬ੍ਰਹਮਾ ਕੁਮਾਰੀ ਆਸ਼ਰਮ ਵਲੋਂ ਗੁਲਸ਼ਨ ਦੀਦੀ ਦੀ ਯਾਦ ਵਿਚ ਵਿਸ਼ਾਲ ਮੈਡੀਕਲ ਕੈਂਪ ਰਾਜਯੋਗਨੀ ਕੇਂਦਰੀ ਇੰਚਾਰਜ ਵੀਨਾ ਦੀਦੀ, ਰੇਖਾ ਦੀਦੀ ਦੀ ਅਗਵਾਈ ਵਿਚ ਲਗਾਇਆ ਗਿਆ। ਕੈਂਪ ਵਿਚ ਨਾਭਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵੀਨੂੰ ਗੋਇਲ, ਸਾਬਕਾ ਸਿਵਲ ਸਰਜਨ ਡਾ. ਸੰਜੇ ਗੋਇਲ, ਆਰਥੋ ਡਾ. ਪ੍ਰਭੂ ਸਿਮਰਨ ਸਿੰਘ ਆਦਿ ਉਨ੍ਹਾਂ ਵਲੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ 250 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ । ਕੈਂਪ ਦੌਰਾਨ ਬ੍ਰਹਮਾ ਕੁਮਾਰੀ ਆਸ਼ਰਮ ਵਲੋਂ ਮਰੀਜ਼ਾਂ ਨੂੰ ਬਲੱਡ ਸ਼ੂਗਰ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਕੈਂਪ ਦੌਰਾਨ ਪਹੁੰਚੇ ਮੁੱਖ ਮਹਿਮਾਨ ਮਲਕੀਤ ਕੰਬਾਈਨ ਦੇ ਐਮ. ਡੀ. ਚਰਨ ਸਿੰਘ ਰਲਹਨ, ਚੇਅਰਮੈਨ ਜੱਸੀ ਸੋਹੀਆ ਵਾਲਾ, ਅਗਰਵਾਲ ਸਭਾ ਦੇ ਪ੍ਰਧਾਨ ਰਾਜੇਸ਼ ਬਾਂਸਲ ਬੱਬੂ, ਭਾਜਪਾ ਦੇ ਹਲਕਾ ਮੁੱਖ ਸੇਵਾਦਾਰ ਬਰਿੰਦਰ ਬਿੱਟੂ, ਪ੍ਰਧਾਨ ਠੇਕੇਦਾਰ ਓਮ ਪ੍ਰਕਾਸ਼ ਆਦਿ ਤੋਂ ਇਲਾਵਾ ਸ਼ਹਿਰ ਵਾਸੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਬ੍ਰਹਮਾ ਕੁਮਾਰੀ ਆਸ਼ਰਮ ਦੇ ਸੇਵਾਦਾਰਾਂ ਅਤੇ ਦੀਦੀ ਤੋਂ ਬਿਨਾਂ ਪਹੁੰਚੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਤੇ ਪ੍ਰਸ਼ਾਦ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਬ੍ਰਹਮਾ ਕੁਮਾਰੀ ਆਸ਼ਰਮ ਦੇ ਸੇਵਾਦਾਰ ਲੱਕੀ ਸਚਦੇਵਾ, ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਨਾਭਾ ਦੇ ਚੇਅਰਮੈਨ ਮਹੇਸ਼ ਇੰਦਰ ਸ਼ਰਮਾ, ਮਨਜੀਤ ਕੌਰ ਵੀਰ, ਵਿਜੇ ਸ਼ਰਮਾ, ਮੁਕੇਸ਼ ਸ਼ਰਮਾ, ਅਰੁਣ ਗੁਪਤਾ, ਵਿਪਨ ਸਿੰਗਲਾ ਤੇ ਹੋਰ ਮੈਂਬਰ ਹਾਜ਼ਰ ਸਨ।