20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਗੋਲੀਆਂ ਨਾਲ ਔਰਤ ਨੂੰ ਮਾਰਨ ਤੇ ਵਿਅਕਤੀ ਨੂੰ ਜ਼ਖ਼ਮੀ ਕਰਨ ਦੇ ਮਾਮਲੇ ’ਚ 3 ਔਰਤਾਂ ਸਮੇਤ 5 ਖ਼ਿਲਾਫ਼ ਕੇਸ ਦਰਜ

ਪਾਤੜਾਂ, 20 ਅਗਸਤ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਦੇ ਨੇੜੇ ਕੌਮੀ ਮਾਰਗ ’ਤੇ ਕਾਰ ਸਵਾਰਾਂ ਵਲੋਂ ਚਲਾਈ ਗੋਲੀ ਨਾਲ ਇਕ ਔਰਤ ਦੀ ਮੌਤ ਹੋ ਗਈ ਸੀ ਜਦਕਿ ਇਹ ਆਟੋ ਚਾਲਕ ਜ਼ਖਮੀ ਹੋਇਆ ਸੀ। ਮ੍ਰਿਤਕ ਔਰਤ ਦੇ ਕਿਸੇ ਵੀ ਪਰਿਵਾਰਕ ਮੈਂਬਰ ਵਲੋਂ ਕੇਸ ਦਰਜ ਨਾ ਕਰਵਾਏ ਜਾਣ ਕਾਰਨ ਪੁਲਿਸ ਵਲੋਂ ਜ਼ਖ਼ਮੀ ਆਟੋ ਚਾਲਕ ਦੇ ਬਿਆਨਾਂ ’ਤੇ 3 ਔਰਤਾਂ ਤੇ 2 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ ਇਸ ਘਟਨਾ ਦੀ ਜਾਂਚ ਸ਼ੁਰੂ ਕਰਦਿਆਂ ਛੇਤੀ ਦੋਸ਼ੀਆਂ ਨੂੰ ਫੜ੍ਹ ਲੈਣ ਦਾਅਵਾ ਕੀਤਾ ਜਾ ਰਿਹਾ ਹੈ।

Ad Position 21
No active advertisement
ਘਟਨਾ ਸੰਬੰਧੀ ਜਾਣਕਾਰੀ ਦਿੰਦਾ ਹੋਏ ਪੜਤਾਲੀਆ ਅਫ਼ਸਰ ਜੱਜਵਿੰਦਰ ਸਿੰਘ ਇੰਚਾਰਜ ਸਿਟੀ ਪਾਤੜਾਂ। ਤਸਵੀਰ : ਜਗਦੀਸ਼ ਸਿੰਘ ਕੰਬੋਜ 21-08-2026
ਪਾਤੜਾਂ, 20 ਅਗਸਤ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਦੇ ਨੇੜੇ ਕੌਮੀ ਮਾਰਗ ’ਤੇ ਕਾਰ ਸਵਾਰਾਂ ਵਲੋਂ ਚਲਾਈ ਗੋਲੀ ਨਾਲ ਇਕ ਔਰਤ ਦੀ ਮੌਤ ਹੋ ਗਈ ਸੀ ਜਦਕਿ ਇਹ ਆਟੋ ਚਾਲਕ ਜ਼ਖਮੀ ਹੋਇਆ ਸੀ। ਮ੍ਰਿਤਕ ਔਰਤ ਦੇ ਕਿਸੇ ਵੀ ਪਰਿਵਾਰਕ ਮੈਂਬਰ ਵਲੋਂ ਕੇਸ ਦਰਜ ਨਾ ਕਰਵਾਏ ਜਾਣ ਕਾਰਨ ਪੁਲਿਸ ਵਲੋਂ ਜ਼ਖ਼ਮੀ ਆਟੋ ਚਾਲਕ ਦੇ ਬਿਆਨਾਂ ’ਤੇ 3 ਔਰਤਾਂ ਤੇ 2 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ ਇਸ ਘਟਨਾ ਦੀ ਜਾਂਚ ਸ਼ੁਰੂ ਕਰਦਿਆਂ ਛੇਤੀ ਦੋਸ਼ੀਆਂ ਨੂੰ ਫੜ੍ਹ ਲੈਣ ਦਾਅਵਾ ਕੀਤਾ ਜਾ ਰਿਹਾ ਹੈ। ਘੱਗਾ ਦੇ ਰਹਿਣ ਵਾਲੇ ਲਖਬੀਰ ਸਿੰਘ ਆਟੋ ਚਾਲਕ ਨੇ ਦੱਸਿਆ ਕਿ ਉਹ ਦੇਰ ਸ਼ਾਮ ਤੱਕ ਆਉਣ ਵਾਲੀਆਂ ਬੱਸਾਂ ਤੋਂ ਉੱਤਰਨ ਵਾਲੀਆਂ ਸਵਾਰੀਆਂ ਨੂੰ ਆਟੋ ’ਚ ਲਿਜਾਉਣ ਵਾਸਤੇ ਉਡੀਕ ਕਰ ਰਹੇ ਸੀ ਜਦੋਂ ਇਕ ਬੱਸ ਤੋਂ ਇਕ ਔਰਤ ਉੱਤਰੀ ਤਾਂ ਕੁਝ ਵਿਅਕਤੀਆਂ ਵਲੋਂ ਉਸ ਦੀ ਬੇਸਬਾਲ ਨਾਲ ਕੁੱਟਮਾਰ ਕੀਤੀ ਗਈ ਅਤੇ ਇਸ ਮਗਰੋਂ ਰਿਵਾਲਵਰ ਨਾਲ ਗੋਲੀ ਚਲਾ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਹੈ ਅਤੇ ਗੋਲੀ ਚੱਲਣ ਦਾ ਪਤਾ ਲੱਗਦੇ ਹੀ ਆਪਣੀ ਜਾਨ ਬਚਾਉਣ ਲਈ ਜਦੋਂ ਮੈਂ ਆਪਣੇ ਆਟੋ ਰਿਕਸ਼ਾ ਵੱਲ ਆਇਆ ਤਾਂ ਇਕ ਫਾਇਰ ਮੇਰੇ ਹੱਥ ਦੇ ਅੰਗੂਠੇ ’ਚ ਆ ਕੇ ਲੱਗਿਆ, ਜਿਸ ਨਾਲ ਮੈਂ ਲਹੂ ਲਹਾਨ ਹੋ ਗਿਆ ਹਾਂ। ਮ੍ਰਿਤਕ ਔਰਤ ਦੇ ਸਾਬਕਾ ਪਤੀ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਰਾਜਵਿੰਦਰ ਕੌਰ ਦਾ ਚਾਲ ਚੱਲਣ ਠੀਕ ਨਹੀਂ ਸੀ ਅਤੇ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਨਾ ਸਮਝਣ ਕਾਰਨ 12 ਸਾਲ ਪਹਿਲਾ ਮੇਰਾ ਇਸ ਨਾਲ ਤਲਾਕ ਹੋ ਚੁੱਕਾ ਹੈ ਅਤੇ ਮੇਰਾ ਇਸ ਨਾਲ ਕੋਈ ਵੀ ਲੈਣ ਦੇਣਾ ਨਹੀਂ ਹੈ। ਮ੍ਰਿਤਕਾ ਦੀ ਪਾਤੜਾਂ ਵਿਚ ਹੀ ਰਹਿੰਦੀ ਮਾਂ ਜੋਗਿੰਦਰ ਕੌਰ ਨੇ ਦੱਸਿਆ ਕਿ ਮੇਰੀ ਚਾਰ ਲੜਕੀਆਂ ਹਨ ਜਿਨ੍ਹਾਂ ’ਚੋਂ ਇਕ ਲੜਕੀ ਰਾਜਵਿੰਦਰ ਕੌਰ ਆਪਣੇ ਪਤੀ ਨਾਲ ਲੜਕੇ ਆਈ ਸੀ ਅਤੇ ਇਸ ਨੂੰ ਆਪਣੇ ਘਰ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ 12 ਸਾਲਾਂ ਤੋਂ ਉਸ ਨਾਲ ਹਰ ਤਰ੍ਹਾਂ ਦਾ ਸੰਬੰਧ ਤੋੜਿਆ ਹੋਇਆ ਹੈ। ਇਸ ਮਾਮਲੇ ਦੇ ਪੜਤਾਲੀਆ ਅਫ਼ਸਰ ਜੱਜਵਿੰਦਰ ਸਿੰਘ ਨੇ ਦੱਸਿਆ ਕਿ ਪੜਤਾਲ ਮਗਰੋਂ ਸਾਹਮਣੇ ਆਇਆ ਹੈ ਕਿ ਮ੍ਰਿਤਕ ਔਰਤ ਪਾਤੜਾਂ ਦੇ ਇਕ ਵਿਅਕਤੀ ਨਾਲ ਨਾਜਾਇਜ਼ ਸੰਬੰਧ ਹਨ ਅਤੇ ਇਸ ਵਿਅਕਤੀ ਦੇ ਪਰਿਵਾਰਕ ਮੈਂਬਰ ਬੱਸ ’ਚ ਆ ਰਹੀ ਰਾਜਵਿੰਦਰ ਕੌਰ ਉਰਫ਼ ਦਿਲਪ੍ਰੀਤ ਕੌਰ ਦੀ ਉਡੀਕ ਕਰ ਰਹੇ ਸਨ ਜਦੋਂ ਇਸ ਬੱਸ ਵਿਚੋਂ ਉਤਰੀ ਤਾਂ ਇਨ੍ਹਾਂ ਨੇ ਇਸ ’ਤੇ ਗੋਲੀ ਚਲਾ ਦਿੱਤੀ। ਗੋਲੀਬਾਰੀ ਦੀ ਇਸ ਘਟਨਾ ਵਿਚ ਜ਼ਖ਼ਮੀ ਹੋਏ ਲਖਵੀਰ ਸਿੰਘ ਵਾਸੀ ਘੱਗਾ ਦੇ ਬਿਆਨਾਂ ’ਤੇ ਪਾਤੜਾਂ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਤੇ 1 ਹੋਰ ਮਰਦ ਅਤੇ 3 ਅਣਪਛਾਤੀਆਂ ਔਰਤਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਛੇਤੀ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਸਿੱਖਿਆ ਵਿਭਾਗ ਤੇ ਅਵੇਸਲੇ ਮਾਪੇ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਕਰ ਰਹੇ ਨੇ ਸਮਝੌਤਾ ਅਗਲੀ ਖ਼ਬਰ ਚੰਨਣ ਖੇੜਾ ਅਤੇ ਬੱਲੂਆਣਾ ਵਿਖੇ ਸਿੰਚਾਈ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ 24.14 ਕਰੋੜ ਦੇ ਵਿਕਾਸ ਕਾਰਜਾਂ ਦੇ ਉਦਘਾਟਨ
Ad Position 24