21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਸਿੱਖਿਆ ਵਿਭਾਗ ਤੇ ਅਵੇਸਲੇ ਮਾਪੇ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਕਰ ਰਹੇ ਨੇ ਸਮਝੌਤਾ

ਪਟਿਆਲਾ, 20 ਅਗਸਤ-ਜ਼ਿਲ੍ਹੇ ਦੇ ਸਰਕਾਰੀ ਤੇ ਨਿੱਜੀ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਵਲੋਂ ਸਕੂਲ ਪਹੁੰਚਣ ਲਈ ਆਪਣੇ ਘਰਾਂ ਤੋਂ ਦੋ ਪਹੀਆ ਵਾਹਨਾਂ ਦਾ ਬਿਨਾਂ ਡਰਾਇਵਿੰਗ ਲਾਇਸੰਸ ਇਸਤੇਮਾਲ ਕਰਨਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਿੱਖਿਆ ਵਿਭਾਗ ਇਸ ਮਾਮਲੇ ’ਤੇ ਅੱਖਾਂ ਬੰਦ ਕਰੀਂ ਬੈਠਾ ਹੈ। ਕਿਸੇ ਵੱਡੀ ਘਟਨਾ ਦੇ ਇੰਤਜਾਰ ਤੋਂ ਬਾਅਦ ਜਾਗਣ ਵਾਲਾ ਪ੍ਰਸ਼ਾਸਨ ਫਿਲਹਾਲ ਬੱਚਿਆਂ ਵਲੋਂ ਸਕੂਲਾਂ ਵਿਚ ਆਪਣੇ ਵਾਹਨ ਲੈ ਕੇ ਆਉਣ ਨੂੰ ਅਜਾਈਂ ਸਮਝ ਰਿਹਾ ਹੈ ਪਰ ਇਹ ਮਾਮਲਾ ਬਹੁਤ ਹੀ ਚਿੰਤਾਜਨਕ ਤੇ ਸੰਜੀਦਾ ਹੈ।

Ad Position 21
No active advertisement
ਵੱਖ ਵੱਖ ਸਕੂਲੀ ਵਿਦਿਆਰਥੀ ਆਪਣੇ ਨਿੱਜੀ ਵਾਹਨਾਂ ’ਤੇ ਸਕੂਲ ਆਉਂਦੇ ਹੋਏ। ਅਜੀਤ ਤਸਵੀਰ 21-08-2026
ਪਟਿਆਲਾ, 20 ਅਗਸਤ-ਜ਼ਿਲ੍ਹੇ ਦੇ ਸਰਕਾਰੀ ਤੇ ਨਿੱਜੀ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਵਲੋਂ ਸਕੂਲ ਪਹੁੰਚਣ ਲਈ ਆਪਣੇ ਘਰਾਂ ਤੋਂ ਦੋ ਪਹੀਆ ਵਾਹਨਾਂ ਦਾ ਬਿਨਾਂ ਡਰਾਇਵਿੰਗ ਲਾਇਸੰਸ ਇਸਤੇਮਾਲ ਕਰਨਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਿੱਖਿਆ ਵਿਭਾਗ ਇਸ ਮਾਮਲੇ ’ਤੇ ਅੱਖਾਂ ਬੰਦ ਕਰੀਂ ਬੈਠਾ ਹੈ। ਕਿਸੇ ਵੱਡੀ ਘਟਨਾ ਦੇ ਇੰਤਜਾਰ ਤੋਂ ਬਾਅਦ ਜਾਗਣ ਵਾਲਾ ਪ੍ਰਸ਼ਾਸਨ ਫਿਲਹਾਲ ਬੱਚਿਆਂ ਵਲੋਂ ਸਕੂਲਾਂ ਵਿਚ ਆਪਣੇ ਵਾਹਨ ਲੈ ਕੇ ਆਉਣ ਨੂੰ ਅਜਾਈਂ ਸਮਝ ਰਿਹਾ ਹੈ ਪਰ ਇਹ ਮਾਮਲਾ ਬਹੁਤ ਹੀ ਚਿੰਤਾਜਨਕ ਤੇ ਸੰਜੀਦਾ ਹੈ। ਜੇਕਰ ਜ਼ਿਲ੍ਹੇ ਦੇ ਸਕੂਲਾਂ ਦੇ ਬਾਹਰ ਖੜ੍ਹੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਇਨ੍ਹਾਂ ’ਚੋਂ 80 ਫੀਸਦੀ ਵਾਹਨ ਉਨ੍ਹਾਂ ਵਿਦਿਆਰਥੀਆਂ ਦੇ ਹਨ ਜਿਨ੍ਹਾਂ ਦੀ ਨਾ ਤਾਂ ਵਾਹਨ ਚਲਾਉਣ ਦੀ ਉਮਰ ਹੈ ਤੇ ਨਾ ਹੀ ਉਨ੍ਹਾਂ ਕੋਲ ਡਰਾਇਵਿੰਗ ਲਾਇਸੰਸ ਹੈ। ਜਿਲ੍ਹੇ ਦੇ ਸਰਕਾਰੀ ਤੇ ਨਿੱਜੀ ਸਕੂਲਾਂ ਵਿਚ ਤੜਕ ਸਵੇਰ ਹੀ ਵਿਦਿਆਰਥੀ ਤੇਜ ਰਫਤਾਰ ਨਾਲ ਬਿਨਾਂ ਕਿਸੇ ਘਰਦਿਆਂ ਦੀ ਰੋਕ ਟੋਕ ਤੋਂ ਵੱਡੀ ਗਿਣਤੀ ਵਿਚ ਸਕੂਲ ਆਉਂਦੇ ਦਿਖਾਈ ਦਿੰਦੇ ਹਨ। ਸਕੂਲਾਂ ’ਚ ਪਹੁੰਚਣ ਲਈ ਵਾਹਨ ਲਿਆਉਣ ਲਈ ਜਿਥੇ ਵਿਦਿਆਰਥੀ ਜਿੰਮੇਵਾਰ ਹਨ ਉਥੇ ਹੀ ਮਾਪੇ ਵੀ ਵਿਦਿਆਰਥੀਆਂ ਤੋਂ ਵੱਧ ਜ਼ਿੰਮੇਵਾਰ ਹੁੰਦੇ ਹਨ ਜਿਨ੍ਹਾਂ ਵਲੋਂ ਬਿਨਾਂ ਕਿਸੇ ਡਰ ਭੈਅ ਦੇ ਆਪਣੇ ਜਿਗਰ ਦੇ ਟੋਟੇ ਨੂੰ ਵਾਹਨ ਦੇਣ ਵਿਚ ਢਿੱਲ ਨਹੀਂ ਕੀਤੀ ਜਾਂਦੀ ਅਤੇ ਜਦੋਂ ਗਲਤੀ ਨਾਲ ਕਿਸੇ ਵਿਦਿਆਰਥੀ ਜਾਂ ਕਿਸੇ ਹੋਰ ਲਾਇਸੰਸ ਧਾਰਕ ਵਾਹਨ ਚਾਲਕ ਵਲੋਂ ਐਕਸੀਡੈਂਟ ਹੋ ਜਾਂਦਾ ਹੈ ਤਾਂ ਬਹੁਤੇ ਮਾਪਿਆਂ ਵਲੋਂ ਪ੍ਰਸ਼ਾਸਨ ਨੂੰ ਰੱਜ ਕੇ ਕੋਸਣ ਤੋਂ ਇਲਾਵਾ ਵਿਰੋਧੀ ਧਿਰ ’ਤੇ ਕਾਰਵਾਈ ਕਰਨ ਲਈ ਆਖਿਆ ਜਾਂਦਾ ਹੈ। ਇਥੇ ਹੀ ਬੱਸ ਨਹੀਂ ਬਹੁਤੇ ਮਾਪੇ ਸਵੇਰੇ ਆਪਣੇ ਬੱਚੇ ਨੂੰ ਸਕੂਲ ਜਾਣ ਲਈ ਵਾਹਨ ਦੇ ਕੇ ਖੁਦ ਪਿੱਛੇ ਬੈਠੇ ਹੁੰਦੇ ਹਨ ਤਾਂ ਜੋ ਵਿਦਿਆਰਥੀ ਸਕੂਲ ਉਤਰ ਜਾਵੇ ਮਾਪੇ ਵਾਹਨ ਵਾਪਸ ਲਿਆਉਣ। ਬਹੁਤੇ ਸਰਕਾਰੀ ਤੇ ਨਿੱਜੀ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਪ੍ਰਸ਼ਾਸਨ ਦੀ ਨਜਰ ਤੇ ਕਾਰਵਾਈ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਉਨ੍ਹਾਂ ਵਲੋਂ ਲਿਆਂਦੇ ਨਿੱਜੀ ਵਾਹਨ ਸਕੂਲਾਂ ਅੰਦਰ ਨਹੀਂ ਜਾਣ ਦਿੰਦੇ ਅਤੇ ਵਿਦਿਆਰਥੀ ਉਨ੍ਹਾਂ ਨੂੰ ਸਕੂਲਾਂ ਦੇ ਬਾਹਰ ਖੜ੍ਹਾ ਕਰ ਦਿੰਦੇ ਹਨ, ਜਿਸ ਨਾਲ ਜੇ ਕਦੇ ਭੁੱਲ ਭੁਲੇਖੇ ਕਿਸੇ ਅਧਿਕਾਰੀ ਵਲੋਂ ਵਿਦਿਆਰਥੀਆਂ ਦੇ ਵਾਹਨਾਂ ਬਾਰੇ ਸਵਾਲ ਕੀਤਾ ਜਾਂਦਾ ਹੈ ਤਾਂ ਸਕੂਲ ਪਤਾ ਨਹੀਂ ਦਾ ਰਾਗ ਅਲਾਪ ਦਿੰਦੇ ਹਨ। ਜ਼ਿਲ੍ਹਾ ਸਿੱਖਿਆ ਵਿਭਾਗ ਦੀ ਕਾਰਗੁਜਾਰੀ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਤਾਂ ਜਿਲ੍ਹਾ ਸਿੱਖਿਆ ਅਫਸਰ (ਸੈਕੰ) ਨੂੰ ਸੇਵਾਮੁਕਤ ਹੋਇਆਂ ਕਈ ਮਹੀਨੇ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਕੰਮਕਾਜ ਦਾ ਭਾਰ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਨੂੰ ਦਿੱਤਾ ਗਿਆ ਹੈ। ਇਸ ਦੇ ਉਲਟ ਜਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਵਲੋਂ ਫੀਲਡ ਵਿਚ ਸਕੂਲਾਂ ਦੇ ਹਾਲਾਤ ਅਤੇ ਸਕੂਲਾਂ ਨੂੰ ਆ ਰਹੀਆਂ ਸਮੱਸਿਆਵਾਂ ਵੱਲ ਬਹੁਤਾ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ। ਇਸੇ ਤਰ੍ਹਾਂ ਜਿਲ੍ਹਾ ਪ੍ਰਸ਼ਾਸਨ ਵਲੋਂ ਵੀ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਹਾਦਸਿਆਂ ਤੋਂ ਬਚਾਉਣ ਲਈ ਕੋਈ ਉਪਰਾਲਾ ਘੱਟ ਹੀ ਦੇਖਣ ਨੂੰ ਮਿਲਦਾ ਹੈ। ਉਕਤ ਦੋਵੇਂ ਵਿਭਾਗਾਂ ਦੀ ਦਿੱਤੀ ਢਿੱਲ ਕਿਸੇ ਨਾ ਕਿਸੇ ਮਲੂਕ ਜਿੰਦ ਨੂੰ ਹਾਦਸਿਆਂ ਦਾ ਸ਼ਿਕਾਰ ਬਣਾ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਫੀਸ ਵਾਧੇ ਵਿਰੋਧੀ ਫਰੰਟ ਵਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਰੋਸ ਮਾਰਚ ਅਗਲੀ ਖ਼ਬਰ ਗੋਲੀਆਂ ਨਾਲ ਔਰਤ ਨੂੰ ਮਾਰਨ ਤੇ ਵਿਅਕਤੀ ਨੂੰ ਜ਼ਖ਼ਮੀ ਕਰਨ ਦੇ ਮਾਮਲੇ ’ਚ 3 ਔਰਤਾਂ ਸਮੇਤ 5 ਖ਼ਿਲਾਫ਼ ਕੇਸ ਦਰਜ
Ad Position 24