ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚਾ 23 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ’ਚ ਕਰੇਗਾ ਸ਼ਮੂਲੀਅਤ
ਪਟਿਆਲਾ, 20 ਅਗਸਤ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ ਪਟਿਆਲਾ ਵਿਖੇ ਕੀਤੀ ਮੀਟਿੰਗ ਵਿਚ ਲਏ ਗਏ ਫੈਸਲੇ ਅਨੁਸਾਰ ਸੀ. ਪੀ.
ਪਟਿਆਲਾ, 20 ਅਗਸਤ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ ਪਟਿਆਲਾ ਵਿਖੇ ਕੀਤੀ ਮੀਟਿੰਗ ਵਿਚ ਲਏ ਗਏ ਫੈਸਲੇ ਅਨੁਸਾਰ ਸੀ. ਪੀ. ਐਫ. ਕਰਮਚਾਰੀ ਯੂਨੀਅਨ ਪੰਜਾਬ ਵਲੋਂ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਪਿੰਡ ਸਤੌਜ ਸਥਿਤ ਰਿਹਾਇਸ਼ ਦੇ ਘਿਰਾਓ ਦੇ ਪੋ੍ਗਰਾਮ ਦਾ ਸਮਰੱਥਨ ਤੇ ਵੱਡੀ ਗਿਣਤੀ ਵਿਚ ਸਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸੰਬੰਧੀ ਮੋਰਚੇ ਦੇ ਸਕੱਤਰ ਅਵਤਾਰ ਸਿੰਘ ਕੈਂਥ, ਦਲਵੀਰ ਸਿੰਘ ਜੌਹਲ, ਹਰਪ੍ਰੀਤ ਸਿੰਘ, ਕਰਮਜੀਤ ਸਿੰਘ ਸਿੱਧੂ, ਜਗਰੂਪ ਸਿੰਘ ਮਹਿਮਦਪੁਰ, ਗੁਰਵਿੰਦਰ ਸਿੰਘ ਗੁਰੂ, ਸੰਜੀਵ ਕੁਮਾਰ, ਇੰਜ: ਪਵਿੱਤਰ ਸਿੰਘ ਨੌਲੱਖਾ, ਛਿੰਦਰ ਸਿੰਘ, ਲਖਵੀਰ ਸਿੰਘ, ਹਰਜਸ ਸਿੰਘ ਮਹਿਰਾਜ, ਸਰਦਾਰਾ ਸਿੰਘ ਗੱਜੂਮਾਜਰਾ, ਰਾਜਿੰਦਰ ਸਿੰਘ ਨੇ ਕਿਹਾ ਮੋਰਚੇ ਵਲੋਂ ਪਿਛਲੇ ਸਮੇ ਤੋਂ ਪੰਜਾਬ ਦੇ ਕਰਮਚਾਰੀਆਂ ਦੀਆਂ ਪ੍ਰਮੁੱਖ ਮੰਗਾਂ ਜਿਵੇ ਕਿ 35400 ਦੀ ਤਨਖਾਹ ਦਾ ਮਸਲਾ, 17.7.20 ਤੋ ਬਾਅਦ ਭਰਤੀ ਮੁਲਾਜ਼ਮਾਂ ਤੇ 6ਵਾਂ ਪੇ ਸਕੇਲ ਲਾਗੂ ਕਰਨ ਦਾ ਮਾਮਲਾ, ਸ਼ੋਲੇਸ਼ੀਅਮ ਤੇ ਸਪੈਸ਼ਲ ਪੈਨਸ਼ਨ ਦੀ ਰਿਕਵਰੀ ਬੰਦ ਕਰਨ, ਸੀਆਰ.ਏ 249/04, 267/11 ਅਤੇ 281/13 ਦੇ ਕੰਟਰੈਕਟ ਸਮੇ ਨੂੰ ਪੈਨਸ਼ਨ, ਸੀਨੀਆਰਤਾ ਤੇ ਤਰੱਕੀਆਂ ਲਈ ਗਿਣਨ, ਪਾਰਟ ਟਾਈਮ ਸਵੀਪਰਜ਼, ਕੰਟਰੈਕਟ ਵਰਕਰਜ਼ ਨੂੰ ਪੱਕੇ ਕਰਨ, ਲਾਈਨਮੈਨ ਦੀ ਸਿੱਧੀ ਭਰਤੀ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਦੇ ਫੈਸਲੇ ਨੂੰ ਲਾਗੂ ਕਰਨ, ਪੈਡਿੰਗ 18% ਡੀ. ਏ. ਸਮੇਤ ਏਰੀਅਰ ਦੇਣ, ਬੰਦ ਕੀਤੇ ਭੱਤੇ ਮੁੜ ਬਹਾਲ ਕਰਨ, ਗਰੈਚੁਟੀ ਤੇ ਪੈਨਸ਼ਨ ਟਰੱਸਟ ਸ਼ੁਰੂ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਆਦਿ ਦੇ ਮਸਲਿਆਂ ਨੂੰ ਲੈ ਕੇ ਮੋਰਚੇ ਵਲੋਂ ਪਿਛਲੇ ਲੰਬੇ ਸਮੇ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ।