ਪਟੇਲ ਕਾਲਜ ਵਿਖੇ ਬ੍ਰਹਿਮਾ ਕੁਮਾਰੀਜ਼ ਦੇ ਸਹਿਯੋਗ ਨਾਲ 10 ਕਰੋੜ ਨਸ਼ਾ-ਮੁਕਤ ਸਹੁੰ ਮੁਹਿੰਮ ਤਹਿਤ ਸਮਾਰੋਹ
ਰਾਜਪੁਰਾ, 20 ਅਗਸਤ (ਜੀ. ਪੀ.
ਰਾਜਪੁਰਾ, 20 ਅਗਸਤ (ਜੀ. ਪੀ. ਸਿੰਘ)-ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਅਰੁਣ ਜੈਨ ਦੀ ਅਗਵਾਈ ਹੇਠ ਪ੍ਰਜਾਪਿਤਾ ਬ੍ਰਹਮਾ ਕੁਮਾਰੀਜ਼ ਈਸ਼ਵਰੀਯਾ ਵਿਸ਼ਵ ਵਿਦਿਆਲਿਆ ਦੇ ਸਹਿਯੋਗ ਨਾਲ 10 ਕਰੋੜ ਨਸ਼ਾਮੁਕਤ ਸਹੁੰ ਮੁਹਿੰਮ ਲਈ ਸਮਾਰੋਹ ਕਰਵਾਇਆ। ਇਹ ਪ੍ਰੋਗਰਾਮ ਨੌਜਵਾਨਾਂ ਵਿਚ ਨਸ਼ਾਮੁਕਤ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ 6 ਅਗਸਤ ਤੋਂ 20 ਅਗਸਤ ਤੱਕ ਪੂਰੇ ਦੇਸ਼ ’ਚ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਕਰਵਾਇਆ। ਸਮਾਗਮ ਵਿਚ ਕਾਲਜ ਦੇ ਲਗਪਗ 120 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਵੰਦਨਾ ਗੁਪਤਾ ਦੇ ਸਵਾਗਤੀ ਭਾਸ਼ਣ ਨਾਲ ਹੋਈ। ਪ੍ਰਜਾਪਿਤਾ ਬ੍ਰਹਮਾ ਕੁਮਾਰੀਜ਼ ਈਸ਼ਵਰੀਯਾ ਵਿਸ਼ਵ ਵਿਦਿਆਲਿਆ ਤੋਂ ਬੀ. ਕੇ. ਭੈਣ ਕੈਲਾਸ਼ ਦੀਦੀ, ਬੀ. ਕੇ. ਭੈਣ ਪ੍ਰੀਤੀ ਦੀਦੀ ਤੇ ਬੀ. ਕੇ. ਨਿਸ਼ੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਸਰੀਰਕ, ਮਾਨਸਿਕ ਤੇ ਸਮਾਜਿਕ ਤੰਦਰੁਸਤੀ ’ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ। ਇਸ ਦੌਰਾਨ ਹਿੱਸਾ ਲੈਣ ਵਾਲਿਆਂ ਨੇ ਨਸ਼ਿਆਂ ਵਿਰੁੱਧ ਸਮੂਹਿਕ ਸਹੁੰ ਚੁੱਕੀ ਤੇ ਨਸ਼ਾ-ਮੁਕਤ ਭਾਰਤ, ਸਿਹਤਮੰਦ ਭਾਰਤ ਅਤੇ ਵਿਕਸਤ ਭਾਰਤ ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ. ਦੀਪਿਕਾ ਕਥੂਰੀਆ ਨੇ ਨਿਭਾਈ, ਜਦਕਿ ਪ੍ਰੋ . ਕਿੱਟੀ ਚਾਵਲਾ ਤੇ ਪ੍ਰੋ. ਡੌਲੀ ਵਰਮਾ ਨੇ ਸਮਾਗਮ ਦੇ ਇੰਚਾਰਜ ਵਜੋਂ ਸੇਵਾਵਾਂ ਨਿਭਾਈਆਂ। ਕੰਪਿਊਟਰ ਸਾਇੰਸ ਵਿਭਾਗ ਦੇ ਅਧਿਆਪਕਾਂ, ਜਿਨ੍ਹਾਂ ਵਿਚ ਡਾ. ਮੋਹਨਜੀਤ ਸਿੰਘ, ਪ੍ਰੋ. ਵਨੀਤਾ, ਪ੍ਰੋ. ਅਕਾਂਤ ਮੋਹਨ ਗੁਪਤਾ, ਪ੍ਰੋ. ਨੀਤਿਕਾ, ਪੁਨੀਤ, ਪ੍ਰੋ. ਮਨਦੀਪ ਸਿੰਘ, ਪ੍ਰੋ. ਦੀਕਸ਼ਾ ਅਤੇ ਪ੍ਰੋ. ਰਾਜਵਿੰਦਰ, ਪ੍ਰੋ. ਰਿਤੂ ਡਾਵਰਾ, ਪ੍ਰੋ. ਸਮ੍ਰਿਤੀ, ਡਾ. ਗਗਨਦੀਪ ਕੌਰ ਅਤੇ ਪ੍ਰੋ. ਨਰਿੰਦਰ ਸ਼ਾਮਲ ਸਨ, ਨੇ ਪ੍ਰੋਗਰਾਮ ਦੇ ਸਫਲ ਆਯੋਜਨ ਵਿਚ ਸਰਗਰਮ ਯੋਗਦਾਨ ਪਾਇਆ।