21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

1 ਤੋਂ ਚੰਡੀਗੜ੍ਹ ਧਰਨੇ ਸੰਬੰਧੀ ਤਿਆਰੀਆਂ ਮੁਕੰਮਲ-ਭਾਕਿਯੂ (ਰਾਜੇਵਾਲ)

ਨਾਭਾ, 20 ਅਗਸਤ (ਜਗਨਾਰ ਸਿੰਘ ਦੁਲੱਦੀ)-ਪਾਣੀਆਂ ਦਾ ਮਸਲਾ, ਮੁਕਤ ਵਪਾਰ ਸਮਝੌਤਾ, ਸੰਘੀ ਢਾਂਚਾ, ਕਰਜ਼ਾ ਮੁਕਤੀ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਇਕ ਸਤੰਬਰ ਤੋਂ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ (ਐਸ. ਕੇ.

Ad Position 21
No active advertisement
ਅਜੀਤ ਡੈਸਕ 21-08-2026
ਨਾਭਾ, 20 ਅਗਸਤ (ਜਗਨਾਰ ਸਿੰਘ ਦੁਲੱਦੀ)-ਪਾਣੀਆਂ ਦਾ ਮਸਲਾ, ਮੁਕਤ ਵਪਾਰ ਸਮਝੌਤਾ, ਸੰਘੀ ਢਾਂਚਾ, ਕਰਜ਼ਾ ਮੁਕਤੀ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਇਕ ਸਤੰਬਰ ਤੋਂ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ (ਐਸ. ਕੇ. ਐਮ.) ਵਲੋਂ ਲਗਾਏ ਜਾ ਰਹੇ ਮੋਰਚੇ ਸੰਬੰਧੀ ਤਿਆਰੀ ਕਰਨ ਲਈ ਭਾਕਿਯੂ (ਰਾਜੇਵਾਲ) ਬਲਾਕ ਦੀ ਮੀਟਿੰਗ ਸਥਾਨਕ ਨਵੀਂ ਅਨਾਜ ਮੰਡੀ ਸਥਿਤ ਗੁਰਦੁਆਰਾ ਭਗਤ ਧੰਨਾ ਜੀ ਵਿਖੇ ਬਲਾਕ ਪ੍ਰਧਾਨ ਅੱਛਰ ਸਿੰਘ ਭੋਜੋ ਮਾਜਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਬੰਧ ਨੂੰ ਲੈ ਕੇ ਕਿਸਾਨ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਜਿਥੇ ਧਰਨੇ ‘ਚ ਜਾਣ ਸੰਬੰਧੀ ਆਪਣੀ ਸਹਿਮਤੀ ਦਿੱਤੀ, ਉਥੇ ਉਨ੍ਹਾਂ ਵਲੋਂ ਆਪਣੀਆਂ ਟਰਾਲੀਆਂ ਦੀ ਗਿਣਤੀ ਵੀ ਲਿਖਵਾਈ ਗਈ। ਮੀਟਿੰਗ ਵਿਚ ਬਲਾਕ ਆਗੂ ਪਰਮਿੰਦਰ ਸਿੰਘ ਬਨੇਰਾ,ਜਰਨੈਲ ਸਿੰਘ ਗੁਣੀਕੇ, ਗੁਰਮੇਲ ਸਿੰਘ ਪੂਣੀਵਾਲ, ਜਸਵਿੰਦਰ ਸਿੰਘ ਮੱਲੇਵਾਲ, ਚਰਨਜੀਤ ਸਿੰਘ ਦੰਦਰਾਲਾ, ਹਰਿੰਦਰਜੀਤ ਸਿੰਘ ਲੁਬਾਣਾ, ਸੀਨੀਅਰ ਆਗੂ ਨੇਕ ਸਿੰਘ ਖੋਖ, ਘੁੰਮਣ ਸਿੰਘ ਰਾਜਗੜ੍ਹ, ਹਰਦੀਪ ਸਿੰਘ ਘਨੁੜਕੀ, ਅਵਤਾਰ ਸਿੰਘ ਕੈਦੂਪੁਰ, ਲਾਭ ਸਿੰਘ ਦਿੱਤੂਪੁਰ, ਅਵਤਾਰ ਸਿੰਘ ਪੇਧਣ, ਦੀਦਾਰ ਸਿੰਘ ਥੂਹੀ ਤੋਂ ਇਲਾਵਾ ਬਲਾਕ ਦੇ ਵੱਖ-ਵੱਖ ਪਿੰਡਾਂ ’ਚੋਂ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਹਾਜ਼ਰੀ ਭਰੀ।
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਸੰਦੀਪ ਬਾਂਸਲ ਨੇ ਦਵਿੰਦਰ ਅੱਤਰੀ ਐਸ. ਪੀ. ਪਟਿਆਲਾ ਦਾ ਕੀਤਾ ਸਵਾਗਤ ਅਗਲੀ ਖ਼ਬਰ ਪਟੇਲ ਕਾਲਜ ਵਿਖੇ ਬ੍ਰਹਿਮਾ ਕੁਮਾਰੀਜ਼ ਦੇ ਸਹਿਯੋਗ ਨਾਲ 10 ਕਰੋੜ ਨਸ਼ਾ-ਮੁਕਤ ਸਹੁੰ ਮੁਹਿੰਮ ਤਹਿਤ ਸਮਾਰੋਹ
Ad Position 24