ਚੇਅਰਮੈਨ ਸੰਦੀਪ ਬਾਂਸਲ ਨੇ ਦਵਿੰਦਰ ਅੱਤਰੀ ਐਸ. ਪੀ. ਪਟਿਆਲਾ ਦਾ ਕੀਤਾ ਸਵਾਗਤ
ਨਾਭਾ, 20 ਅਗਸਤ (ਵਰਿੰਦਰ ਵਰਮਾ)-ਨਾਭਾ ਸਥਿਤ ਜੀ. ਬੀ.
ਨਾਭਾ, 20 ਅਗਸਤ (ਵਰਿੰਦਰ ਵਰਮਾ)-ਨਾਭਾ ਸਥਿਤ ਜੀ. ਬੀ. ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸੰਦੀਪ ਬਾਂਸਲ ਨੇ ਦਵਿੰਦਰ ਅਤਰੀ ਦੇ ਐਸ. ਪੀ. ਇਨਵੈਸਟੀਗੇਸ਼ਨ, ਪਟਿਆਲਾ ਦੇ ਅਹੁਦੇ ’ਤੇ ਨਿਯੁਕਤ ਹੋਣ ’ਤੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਸੰਦੀਪ ਬਾਂਸਲ ਨੇ ਦਵਿੰਦਰ ਅਤਰੀ ਨੂੰ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਲ ਕਾਰਜਕਾਲ ਦੀ ਕਾਮਨਾ ਕੀਤੀ। ਜ਼ਿਕਰਯੋਗ ਹੈ ਕਿ ਦਵਿੰਦਰ ਅਤਰੀ ਇਸ ਤੋਂ ਪਹਿਲਾਂ ਐਸ. ਐਚ. ਓ. ਨਾਭਾ, ਡੀ. ਐਸ. ਪੀ. ਨਾਭਾ ਤੇ ਐਸ. ਪੀ. ਇਨਵੈਸਟੀਗੇਸ਼ਨ ਸੰਗਰੂਰ ਸਮੇਤ ਵੱਖ-ਵੱਖ ਮਹੱਤਵਪੂਰਨ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦੀ ਕਾਰਜਸ਼ੈਲੀ ਤੇ ਪੁਲਿਸ ਵਿਭਾਗ ਵਿਚ ਨਿਭਾਈਆਂ ਸੇਵਾਵਾਂ ਨੂੰ ਦੇਖਦੇ ਹੋਏ, ਉਨ੍ਹਾਂ ਦੇ ਐਸ. ਪੀ. ਇਨਵੈਸਟੀਗੇਸ਼ਨ, ਪਟਿਆਲਾ ਦੇ ਅਹੁਦੇ ’ਤੇ ਆਉਣ ਨਾਲ ਖੇਤਰ ਦੇ ਲੋਕਾਂ ਵਿਚ ਵੀ ਖੁਸ਼ੀ ਦਾ ਮਾਹੌਲ ਹੈ। ਚੇਅਰਮੈਨ ਸੰਦੀਪ ਬਾਂਸਲ ਨੇ ਕਿਹਾ ਕਿ ਉਨ੍ਹਾਂ ਦੀ ਕਾਰਜਕੁਸ਼ਲਤਾ, ਨਿਸ਼ਠਾ ਤੇ ਤਜਰਬੇ ਨਾਲ ਪੁਲਿਸ ਵਿਭਾਗ ਨੂੰ ਨਿਸ਼ਚਿਤ ਤੌਰ ’ਤੇ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਦਵਿੰਦਰ ਅਤਰੀ ਆਪਣੀਆਂ ਜ਼ਿੰਮੇਵਾਰੀਆਂ ਦਾ ਨਿਭਾਅ ਪੂਰੀ ਵਚਨਬੱਧਤਾ ਤੇ ਸਮਰਪਣ ਨਾਲ ਕਰਨਗੇ। ਇਸ ਮੌਕੇ ਸਕੂਲ ਪ੍ਰਬੰਧਨ ਵਲੋਂ ਦਵਿੰਦਰ ਅਤਰੀ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ। ਸਨਮਾਨਿਤ ਹੋਣ ਉਪਰੰਤ ਨਵ ਨਿਯੁਕਤ ਐਸ. ਪੀ. ਦਵਿੰਦਰ ਅਤਰੀ ਨੇ ਚੇਅਰਮੈਨ ਸੰਦੀਪ ਬਾਂਸਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਡਿਊਟੀ ਪੂਰੀ ਇਮਾਨਦਾਰੀ ਨਾਲ ਕੀਤੀ ਜਾਵੇਗੀ।