ਸਕਾਲਰਜ਼ ਸਕੂਲ ਨੇ ਜ਼ੋਨਲ ਪੱਧਰ ’ਤੇ ਰੋਲਰ ਸਕੇਟਿੰਗ ’ਚ ਜਿੱਤੇ 15 ਤਗਮੇ
ਰਾਜਪੁਰਾ, 20 ਅਗਸਤ (ਜੀ. ਪੀ.
ਰਾਜਪੁਰਾ, 20 ਅਗਸਤ (ਜੀ. ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ ਨੇ 18 ਅਗਸਤ ਨੂੰ ਹੋਏ ਜ਼ੋਨਲ ਪੱਧਰ ਦੇ ਰੋਲਰ ਸਕੇਟਿੰਗ ਮੁਕਾਬਲਿਆਂ ’ਚ 7 ਸੋਨ, 3 ਚਾਂਦੀ ਤੇ 5 ਤਾਂਬੇ ਦੇ ਤਗਮਿਆਂ ਸਮੇਤ 15 ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਨ੍ਹਾਂ ਮੁਕਾਬਲਿਆਂ ’ਚ ਵੱਖ-ਵੱਖ ਸਕੂਲਾਂ ਦੇ 98 ਖਿਡਾਰੀਆਂ ਨੇ ਹਿੱਸਾ ਲਿਆ ਸੀ। ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਨੇ ਦੱਸਿਆ ਕਿ ਲੜਕੀਆਂ ਦੀ ਅੰਡਰ-11 ਮੁਕਾਬਲੇ ’ਚ ਏਂਜ਼ਲ ਤੇ ਤਮੰਗ ਨੇ ਦੋ ਸੋਨੇ ਦੇ ਤਗਮੇ, ਅਰਪਿਤਾ ਨੇ ਇਕ ਸੋਨ ਤਗਮਾ ਤੇ ਗੁਰਲੀਨ ਕੌਰ ਨੇ ਦੋ ਤਾਂਬੇ ਦੇ ਤਗਮੇ ਜਿੱਤੇ ਹਨ। ਲੜਕਿਆਂ ਦੇ ਅੰਡਰ-11 ਰੇਸ ’ਚ ਨਮਨ ਨੇ ਇਕ ਤਾਂਬੇ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਲੜਕੀਆਂ ਦੇ ਅੰਡਰ-14 ਰੇਸ ’ਚ ਹੀਰਤ ਨੇ ਦੋ ਚਾਂਦੀ ਦੇ ਤਗਮੇ ਜਿੱਤੇ। ਲੜਕਿਆਂ ਦੀ ਅੰਡਰ-14 ਰੇਸ ’ਚ ਹਰਮਨ ਨੇ ਦੋ ਸੋਨ ਤਗਮੇ, ਸਾਰਥਿਕ ਨੇ ਇਕ ਸੋਨੇ ਦਾ ਤੇ ਇਕ ਚਾਂਦੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਲੜਕਿਆਂ ਦੀ ਅੰਡਰ-17 ਰੇਸ ’ਚ ਗੁਰਕੀਰਤ ਨੇ ਇਕ ਸੋਨੇ ਦਾ ਅਤੇ ਇਕ ਤਾਂਬੇ ਦਾ ਤਗਮਾ ਜਿੱਤਿਆ । ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਪਹਿਲਾ ਤੇ ਦੂਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀ ਖਿਡਾਰੀਆਂ ਦਾ ਜ਼ਿਲ੍ਹਾ ਪੱਧਰ ’ਤੇ ਹੋਣ ਵਾਲੇ ਮੁਕਾਬਲਿਆਂ ਲਈ ਚੋਣ ਹੋ ਗਈ ਹੈ। ਵਿਦਿਆਰਥੀਆਂ ਦੀ ਇਸ ਜਿੱਤ ’ਤੇ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਮੈਡਮ ਸੁਦੇਸ਼ ਜੋਸ਼ੀ ਤੇ ਪ੍ਰਿੰਸੀਪਲ ਭਾਰਤੀ ਆਸ਼ੂਤੋਸ਼ ਨੇ ਸਫਲਤਾ ਦਾ ਸਿਹਰਾ ਸਕੇਟਿੰਗ ਕੋਚ ਗੁਰਦੀਪ ਸਿੰਘ ਤੇ ਸੰਦੀਪ ਕੁਮਾਰ ਨੇ ਦਿੰਦਿਆਂ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਭਵਿੱਖ ਵਿਚ ਇਸੇ ਤਰ੍ਹਾਂ ਅੱਗੇ ਵਧਣ ਲਈ ਪ੍ਰੇਰਿਤ ਕੀਤਾ।