ਪੰਜਾਬੀ ’ਵਰਸਿਟੀ ਵਿਖੇ ‘ਫੀਸ ਵਾਧੇ ਵਿਰੋਧੀ ਫਰੰਟ’ ਵਲੋਂ ਪੱਕੇ ਮੋਰਚੇ ਦੇ 13ਵੇਂ ਦਿਨ ਵੀ ਪੱਕਾ ਮੋਰਚਾ ਜਾਰੀ
ਪਟਿਆਲਾ, 24 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਸਟਲ ਤੇ ਕੋਰਸ ਫੀਸਾਂ ਵਿਚ ਵਾਧੇ ਤੇ ਬੁਨਿਆਦੀ ਢਾਂਚੇ ਦੀਆਂ ਸਮੱਸਿਆਵਾਂ ਖ਼ਿਲਾਫ਼ ‘ਫੀਸ ਵਾਧੇ ਵਿਰੋਧੀ ਫਰੰਟ’ ਵਲੋਂ ਉਪ ਕੁਲਪਤੀ ਦਫਤਰ ਅੱਗੇ 12 ਅਗਸਤ ਤੋਂ ਸ਼ੁਰੂ ਕੀਤਾ ਪੱਕਾ ਮੋਰਚਾ 13ਵੇਂ ਦਿਨ ਵੀ ਜਾਰੀ ਰਿਹਾ। ਵਿਦਿਆਰਥੀ ਆਗੂਆਂ ਨੇ ਅਗਲੇ ਐਕਸ਼ਨ ਦੀ ਤਿਆਰੀ ਮੁਹਿੰਮ ਸ਼ੁਰੂ ਕੀਤੀ।
ਪਟਿਆਲਾ, 24 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਸਟਲ ਤੇ ਕੋਰਸ ਫੀਸਾਂ ਵਿਚ ਵਾਧੇ ਤੇ ਬੁਨਿਆਦੀ ਢਾਂਚੇ ਦੀਆਂ ਸਮੱਸਿਆਵਾਂ ਖ਼ਿਲਾਫ਼ ‘ਫੀਸ ਵਾਧੇ ਵਿਰੋਧੀ ਫਰੰਟ’ ਵਲੋਂ ਉਪ ਕੁਲਪਤੀ ਦਫਤਰ ਅੱਗੇ 12 ਅਗਸਤ ਤੋਂ ਸ਼ੁਰੂ ਕੀਤਾ ਪੱਕਾ ਮੋਰਚਾ 13ਵੇਂ ਦਿਨ ਵੀ ਜਾਰੀ ਰਿਹਾ। ਵਿਦਿਆਰਥੀ ਆਗੂਆਂ ਨੇ ਅਗਲੇ ਐਕਸ਼ਨ ਦੀ ਤਿਆਰੀ ਮੁਹਿੰਮ ਸ਼ੁਰੂ ਕੀਤੀ। ਵਿਦਿਆਰਥੀਆਂ ਆਗੂਆਂ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਲਗਾਤਾਰ ਰੋਸ ਵਧ ਰਿਹਾ ਹੈ ਅਤੇ ਉਪ ਕੁਲਪਤੀ ਨੂੰ ਜਿਥੇ ਵਿਦਿਆਰਥੀਆਂ ਦੀ ਸਮੱਸਿਆਵਾਂ ਸੁਣਨੀਆਂ ਚਾਹੀਦੀਆਂ ਸੀ ਉੱਥੇ ਇਸ ਦੇ ਉਲਟ ਉਹ ਦਫਤਰ ਵੀ ਨਹੀਂ ਪਹੁੰਚ ਰਹੇ। ਇਸ ਤਰ੍ਹਾਂ ਦੇ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਅਪਣਾਏ ਜਾ ਰਹੇ ਵਿਵਹਾਰ ਕਰਕੇ ਵਿਦਿਆਰਥੀਆਂ ਵਿਚ ਰੋਸ ਵਧ ਰਿਹਾ ਹੈ, ਜਿਸ ਨੂੰ ਲੈ ਕੇ ਤੈਅ ਕੀਤੇ ਐਕਸ਼ਨ ਦੀ ਤਿਆਰੀ ਲਈ ਮੰਗਲਵਾਰ ਨੂੰ ਕਲਚਰਲ ਪ੍ਰੋਗਰਾਮ ਸਫਲ ਬਣਾਇਆ ਜਾਵੇਗਾ। ਵਿਦਿਆਰਥੀ ਜਥੇਬੰਦੀ ਡੀ. ਐੱਸ. ਓ. ਪੰਜਾਬ ਤੋਂ ਗੁਰਛਿੰਦਰ ਅਤੇ ਪਾਰਸ, ਪੰਜਾਬ ਸਟੂਡੈਂਟਸ ਯੂਨੀਅਨ ਤੋਂ ਗੁਰਦਾਸ ਸਿੰਘ ਤੇ ਜਸਪ੍ਰੀਤ ਸਿੰਘ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਤੋਂ ਰਾਹੁਲ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ‘ਤੋਂ ਗੁਰਕੀਰਤ ਸਿੰਘ ਅਤੇ ਜਤਿਨ, ਪੰਜਾਬ ਸਟੂਡੈਂਟਸ ਫੈਡਰੇਸ਼ਨ ਤੋਂ ਰਵਿੰਦਰ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੋਂ ਦਿਲਪ੍ਰੀਤ ਕੌਰ ਅਤੇ ਹਰਪ੍ਰੀਤ ਸਿੰਘ, ਅਗਰਗਾਮੀ ਛਾਤਰ ਨੌਜਵਾਨ ਸਭਾ ਤੋਂ ਵਿਕਾਸ ਅਤੇ ਹਰਮਨ ਕੌਰ, ਪੀ. ਆਰ. ਐੱਸ. ਯੂ. ਤੋਂ ਕੇਸ਼ਵ, ਆਲ ਇੰਡੀਆ ਡੈਮੋਕਰੇਟਿਕ ਸਟੂਡੈਂਟਸ ਔਰਗਨਾਈਜੇਸ਼ਨ ਤੋਂ ਸੋਪਤੀ ਕਪਾਲ ਅਤੇ ਸ਼ਿਵਾਨੀ ਸ਼ੰਕਰ ਨੇ ਦੱਸਿਆ ਕਿ ਜੇਕਰ ਜਲਦੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।