26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸੰਤ ਬਾਬਾ ਪਿਆਰਾ ਸਿੰਘ ਸਿਰਥਲੇ ਵਾਲਿਆਂ ਦਾ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਘਰ ਪੁੱਜਣ ’ਤੇ ਸਨਮਾਨ

ਨਾਭਾ, 26 ਅਗਸਤ (ਵਰਿੰਦਰ ਵਰਮਾ)- ਮੁੱਖ ਦੁਨੀਆਂ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਮੋੜੀਂ ਸ਼ਬਦ ਨਾਲ ਸੰਗਤਾਂ ਵਿੱਚ ਪਿਆਰ ਖੱਟਣ ਵਾਲੇ ਸੰਤ ਬਾਬਾ ਪਿਆਰਾ ਸਿੰਘ ਸਿਰਥਲੇ ਵਾਲੇ ਅੱਜ ਆਮ ਆਦਮੀ ਪਾਰਟੀ ਹਲਕਾ ਨਾਭਾ ਦੇ ਨੌਜਵਾਨ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੇ ਘਰ ਪੁੱਜੇ। ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਉਨ੍ਹਾਂ ਨੂੰ ਸਿਰਪਾਓ ਅਤੇ ਲੋਈ ਦੇ ਕੇ ਮਾਣ ਸਨਮਾਨ ਦਿੱਤਾ।

Ad Position 21
No active advertisement
ਅਜੀਤ ਡੈਸਕ 27-08-2026
ਨਾਭਾ, 26 ਅਗਸਤ (ਵਰਿੰਦਰ ਵਰਮਾ)- ਮੁੱਖ ਦੁਨੀਆਂ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਮੋੜੀਂ ਸ਼ਬਦ ਨਾਲ ਸੰਗਤਾਂ ਵਿੱਚ ਪਿਆਰ ਖੱਟਣ ਵਾਲੇ ਸੰਤ ਬਾਬਾ ਪਿਆਰਾ ਸਿੰਘ ਸਿਰਥਲੇ ਵਾਲੇ ਅੱਜ ਆਮ ਆਦਮੀ ਪਾਰਟੀ ਹਲਕਾ ਨਾਭਾ ਦੇ ਨੌਜਵਾਨ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੇ ਘਰ ਪੁੱਜੇ। ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਉਨ੍ਹਾਂ ਨੂੰ ਸਿਰਪਾਓ ਅਤੇ ਲੋਈ ਦੇ ਕੇ ਮਾਣ ਸਨਮਾਨ ਦਿੱਤਾ। ਸੰਤ ਬਾਬਾ ਪਿਆਰਾ ਸਿੰਘ ਨੇ ਕਿਹਾ ਕਿ ਚੇਅਰਮੈਨ ਜੱਸੀ ਸੋਹੀਆਂ ਵਾਲਾ ਨਾਲ ਉਨ੍ਹਾਂ ਦਾ ਪਿਛਲੇ ਲੰਮੇ ਸਮੇਂ ਤੋਂ ਪਰਿਵਾਰਕ ਰਿਸ਼ਤਾ ਹੈ ਅਤੇ ਉਹ ਆਪਣੇ ਹਲਕੇ ਦੇ ਲੋਕਾਂ ਦੇ ਹਰਮਨ ਪਿਆਰੇ ਨੇਤਾ ਅਤੇ ਨਿਮਰਤਾ ਵਾਲੇ ਚੰਗੇ ਇਨਸਾਨ ਹਨ, ਜੋ ਸਮੇਂ ਸਮੇਂ ਸਿਰ ਧਾਰਮਿਕ ਸਮਾਗਮ, ਸਮਾਜ ਸੇਵੀ ਕੰਮ ਅਤੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਕੁਰੀਤੀਆਂ ਤੋਂ ਬਚਾਉਣ ਲਈ ਖੇਡਾਂ ਅਤੇ ਇਨਕਲਾਬੀ ਨਾਟਕ ਮੇਲੇ ਕਰਵਾ ਕੇ ਸਮਾਜ ਵਿੱਚ ਆਪਣਾ ਚੰਗਾ ਯੋਗਦਾਨ ਪਾ ਰਹੇ ਹਨ। ਸੰਤ ਬਾਬਾ ਪਿਆਰਾ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਘਰਾਂ ਵਿੱਚ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨਾ ਚਾਹੀਦਾ ਹੈ। ਇਸ ਮੌਕੇ ਜਸਕਰਨਵੀਰ ਸਿੰਘ ਤੇਜੇ, ਮਨਦੀਪ ਸਿੰਘ ਅਲੌਹਰਾਂ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਚੋਰੀ ਦੀ ਵੱਡੀ ਕਾਰਵਾਈ 2 ਟਰਾਲਿਆਂ ਦੇ ਰਿਮ ਸਮੇਤ 16 ਟਾਇਰ ਚੋਰੀ ਅਗਲੀ ਖ਼ਬਰ ਪਟਿਆਲਾ ਅਦਾਲਤ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Ad Position 24