28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮੁੱਖ ਮੰਤਰੀ ਦਾ ‘ਹੜਤਾਲ ਖ਼ਤਮ ਕਰੋ, ਫਿਰ ਗੱਲਬਾਤ ਕਰਾਂਗੇ’ ਵਾਲਾ ਬਿਆਨ ਮੁਲਾਜ਼ਮ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼-ਜਥੇ. ਹਰਦਿਆਲ ਸਿੰਘ ਭੱਟੀ

ਪਟਿਆਲਾ, 27 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਕੀਤੇ ਟਵੀਟ ਵਿਚ ਮੁਲਾਜ਼ਮਾਂ ਨੂੰ ‘ਪਰਿਵਾਰ ਦਾ ਅਹਿਮ ਹਿੱਸਾ’ ਦੱਸਦਿਆਂ ਇਹ ਕਹਿਣਾ ਕਿ ਗੱਲਬਾਤ ਅਤੇ ਹੜਤਾਲ ਇਕੱਠੇ ਨਹੀਂ ਚੱਲ ਸਕਦੇ ਅਤੇ ਗੱਲਬਾਤ ਹੜਤਾਲ ਖ਼ਤਮ ਹੋਣ ਤੋਂ ਬਾਅਦ ਹੀ ਹੋਵੇਗੀ, ਮੁਲਾਜ਼ਮਾਂ ਦੇ ਚੱਲ ਰਹੇ ਸੰਘਰਸ਼ ਦੀ ਹਕੀਕਤ ਤੋਂ ਮੂੰਹ ਮੋੜਨ ਅਤੇ ਮੁਲਾਜ਼ਮਾਂ ’ਤੇ ਇਕਤਰਫ਼ਾ ਸ਼ਰਤ ਥੋਪਣ ਦੇ ਬਰਾਬਰ ਹੈ। ਟਕਸਾਲੀ ਮੁਲਾਜ਼ਮ ਆਗੂ ਜਥੇਦਾਰ ਹਰਦਿਆਲ ਸਿੰਘ ਭੱਟੀ ਨੇ ਮੁੱਖ ਮੰਤਰੀ ਦੇ ਇਸ ਰੁੱਖ ਨੂੰ ਮੁਕੰਮਲ ਤੌਰ ’ਤੇ ਖਾਰਜ ਕਰਦਿਆਂ ਕਿਹਾ ਕਿ ਜਿਹੜੇ ਮੁਲਾਜ਼ਮ ਲੰਬੇ ਸਮੇਂ ਤੋਂ ਆਪਣੇ ਜਾਇਜ਼ ਹੱਕਾਂ ਲਈ ਸੰਘਰਸ਼ ਕਰ ਰਹੇ ਹਨ , ਉਨ੍ਹਾਂ ਨੂੰ ਪਹਿਲਾਂ ਹੜਤਾਲ ਵਾਪਸ ਲੈਣ ਦੀ ਸ਼ਰਤ ਲਗਾਉਣਾ ਗੱਲਬਾਤ ਨਹੀਂ, ਸਗੋਂ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ।

Ad Position 21
No active advertisement
ਅਜੀਤ ਡੈਸਕ 28-08-2026
ਪਟਿਆਲਾ, 27 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਕੀਤੇ ਟਵੀਟ ਵਿਚ ਮੁਲਾਜ਼ਮਾਂ ਨੂੰ ‘ਪਰਿਵਾਰ ਦਾ ਅਹਿਮ ਹਿੱਸਾ’ ਦੱਸਦਿਆਂ ਇਹ ਕਹਿਣਾ ਕਿ ਗੱਲਬਾਤ ਅਤੇ ਹੜਤਾਲ ਇਕੱਠੇ ਨਹੀਂ ਚੱਲ ਸਕਦੇ ਅਤੇ ਗੱਲਬਾਤ ਹੜਤਾਲ ਖ਼ਤਮ ਹੋਣ ਤੋਂ ਬਾਅਦ ਹੀ ਹੋਵੇਗੀ, ਮੁਲਾਜ਼ਮਾਂ ਦੇ ਚੱਲ ਰਹੇ ਸੰਘਰਸ਼ ਦੀ ਹਕੀਕਤ ਤੋਂ ਮੂੰਹ ਮੋੜਨ ਅਤੇ ਮੁਲਾਜ਼ਮਾਂ ’ਤੇ ਇਕਤਰਫ਼ਾ ਸ਼ਰਤ ਥੋਪਣ ਦੇ ਬਰਾਬਰ ਹੈ। ਟਕਸਾਲੀ ਮੁਲਾਜ਼ਮ ਆਗੂ ਜਥੇਦਾਰ ਹਰਦਿਆਲ ਸਿੰਘ ਭੱਟੀ ਨੇ ਮੁੱਖ ਮੰਤਰੀ ਦੇ ਇਸ ਰੁੱਖ ਨੂੰ ਮੁਕੰਮਲ ਤੌਰ ’ਤੇ ਖਾਰਜ ਕਰਦਿਆਂ ਕਿਹਾ ਕਿ ਜਿਹੜੇ ਮੁਲਾਜ਼ਮ ਲੰਬੇ ਸਮੇਂ ਤੋਂ ਆਪਣੇ ਜਾਇਜ਼ ਹੱਕਾਂ ਲਈ ਸੰਘਰਸ਼ ਕਰ ਰਹੇ ਹਨ , ਉਨ੍ਹਾਂ ਨੂੰ ਪਹਿਲਾਂ ਹੜਤਾਲ ਵਾਪਸ ਲੈਣ ਦੀ ਸ਼ਰਤ ਲਗਾਉਣਾ ਗੱਲਬਾਤ ਨਹੀਂ, ਸਗੋਂ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਜਥੇਦਾਰ ਭੱਟੀ ਨੇ ਕਿਹਾ ਕਿ ਅੱਜ ਦੇ ਸਮੂਹਿਕ ਛੁੱਟੀ ਅਤੇ ਰੋਸ ਐਕਸ਼ਨ ਵਿਚ ਪਟਿਆਲਾ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੀ ਵੱਡੀ ਸ਼ਮੂਲੀਅਤ ਨੇ ਸਰਕਾਰ ਨੂੰ ਸਪਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਮੁਲਾਜ਼ਮ ਆਪਣੇ ਹੱਕਾਂ ਦੀ ਲੜਾਈ ਤੋਂ ਪਿੱਛੇ ਹਟਣ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਇਹ ਦਾਅਵਾ ਵੀ ਤੱਥਾਂ ਨਾਲ ਮੇਲ ਨਹੀਂ ਖਾਂਦਾ ਕਿ ਹੜਤਾਲ ਕਾਰਨ ਗੱਲਬਾਤ ਦਾ ਰਾਹ ਬੰਦ ਹੈ। ਜਥੇਦਾਰ ਭੱਟੀ ਨੇ ਕਿਹਾ ਕਿ ਮੁਲਾਜ਼ਮਾਂ ਦੀ ਹੜਤਾਲ ਕਿਸੇ ਸ਼ੌਕ ਜਾਂ ਸਿਆਸੀ ਮਕਸਦ ਲਈ ਨਹੀਂ, ਸਗੋਂ ਲੰਬੇ ਸਮੇਂ ਤੋਂ ਲਟਕ ਰਹੇ ਹੱਕਾਂ ਦੀ ਪ੍ਰਾਪਤੀ ਲਈ ਕੀਤੀ ਜਾ ਰਹੀ ਹੈ। 27 ਅਗਸਤ ਦੇ ਐਕਸ਼ਨ ਦੌਰਾਨ ਮੁਲਾਜ਼ਮਾਂ ਵੱਲੋਂ ਬਕਾਇਆ ਡੀ.ਏ. ਅਤੇ ਡੀ.ਆਰ. ਦੀਆਂ ਕਿਸ਼ਤਾਂ ਸਮੇਤ ਪੁਰਾਣੀ ਪੈਨਸ਼ਨ ਸਕੀਮ ਅਤੇ ਹੋਰ ਮੰਗਾਂ ਦੇ ਹੱਲ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮੁਲਾਜ਼ਮਾਂ ਦੇ ਵਿੱਤੀ ਅਤੇ ਸੇਵਾ-ਸੰਬੰਧੀ ਹੱਕ ਲੰਬੇ ਸਮੇਂ ਤੋਂ ਲਟਕ ਰਹੇ ਹੋਣ ਤਾਂ ਸਰਕਾਰ ਵਲੋਂ ਗੱਲਬਾਤ ਦੀ ਥਾਂ ਪਹਿਲਾਂ ਹੜਤਾਲ ਖ਼ਤਮ ਕਰਨ ਦੀ ਸ਼ਰਤ ਲਗਾਉਣਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ। ਉਨ੍ਹਾਂ ਕਿਹਾ ਕਿ ਅੱਜ ਦਾ ਮੁਲਾਜ਼ਮ ਵਰਗ ਸਰਕਾਰ ਤੋਂ ਟਕਰਾਅ ਨਹੀਂ, ਸਗੋਂ ਆਪਣਾ ਬਣਦਾ ਹੱਕ ਅਤੇ ਸਨਮਾਨ ਮੰਗ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਹੜਤਾਲ ਖ਼ਤਮ ਕਰਵਾਉਣ ਦੀ ਸ਼ਰਤ ਲਗਾਉਣ ਦੀ ਬਜਾਏ ਹੜਤਾਲ ਦੇ ਕਾਰਨਾਂ ਨੂੰ ਖ਼ਤਮ ਕਰਨ ਲਈ ਤੁਰੰਤ ਕਦਮ ਚੁੱਕੇ।
Ad Position 22
No active advertisement
ਪਿਛਲੀ ਖ਼ਬਰ ਦੇਵੀਗੜ੍ਹ ’ਚ ਸਰਕਾਰੀ ਅਦਾਰੇ ਰਹੇ ਬੰਦ ਅਗਲੀ ਖ਼ਬਰ ਅਧਿਆਪਕ ਦਲ ਪੰਜਾਬ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਨਵ-ਨਿਯੁਕਤ ਅਹੁਦੇਦਾਰਾਂ ਦਾ ਕੀਤਾ ਸਨਮਾਨ
Ad Position 24