28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਪਟਿਆਲਾ ਵਿਖੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਰੋਸ ਮਾਰਚ ਕਰਕੇ ਦਿੱਤਾ ਮਹਾਂ ਹੜਤਾਲ ਨੂੰ ਸਮਰਥਨ

ਪਟਿਆਲਾ, 27 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਮੁਲਾਜਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਪੰਜਾਬ ਮੁਲਾਜਮ ਮੰਚ ਦੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਪਟਿਆਲਾ ਦੇ ਸਮੁੱਚੇ ਸਰਕਾਰੀ ਅਰਧ ਸਰਕਾਰੀ ਦਫਤਰਾਂ, ਸਕੂਲਾਂ, ਹਸਪਤਾਲਾਂ, ਬੋਰਡਾਂ ਦੇ ਪੱਕੇ ਤੇ ਕੱਚੇ ਮੁਲਾਜਮਾਂ, ਮਾਣਭੱਤਾ ਵਰਕਰਾਂ ਅਤੇ ਫੀਲਡ ਮੁਲਾਜਮਾਂ ਵੱਲੋਂ ਸਮੂਹਿਕ ਛੁੱਟੀ ਲੈਕੇ ਆਪੋ ਆਪਣੇ ਦਫਤਰਾਂ ਅੱਗੇ ਇਕੱਠੇ ਹੋਣ ਤੋਂ ਬਾਅਦ ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਸਾਂਝੀ ਰੈਲੀ ਵਿੱਚ ਸ਼ਾਮਲ ਹੋਏ। ਸਰਕਾਰੀ ਮੁਲਾਜਮਾਂ ਵਲੋਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ ਕਾਰਨ ਅੱਜ ਜਿਲ੍ਹੇ ਭਰ ਦੇ ਸਰਕਾਰੀ ਦਫਤਰਾਂ ਦੇ ਕੰਮ ਪ੍ਰਭਾਵਿਤ ਹੋਏ ਜਿਸ ਕਾਰਨ ਜਿਥੇ ਆਮ ਜਨਤਾ ਦੇ ਕੰਮ ਰੁਕੇ ਉਥੇ ਹੀ ਸ਼ਹਿਰ ਵਿਚ ਸੜਕਾਂ ’ਤੇ ਆਏ ਸਰਕਾਰੀ ਮੁਲਾਜਮਾਂ ਤੇ ਪੈਨਸ਼ਨਰਾਂ ਕਾਰਨ ਸ਼ਹਿਰ ਵਿਚ ਭੀੜ ਤੇ ਜਾਮ ਦੇਖਣ ਨੂੰ ਮਿਲੇ।

Ad Position 21
No active advertisement
ਅਜੀਤ ਡੈਸਕ 28-08-2026
ਪਟਿਆਲਾ, 27 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਮੁਲਾਜਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਪੰਜਾਬ ਮੁਲਾਜਮ ਮੰਚ ਦੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਪਟਿਆਲਾ ਦੇ ਸਮੁੱਚੇ ਸਰਕਾਰੀ ਅਰਧ ਸਰਕਾਰੀ ਦਫਤਰਾਂ, ਸਕੂਲਾਂ, ਹਸਪਤਾਲਾਂ, ਬੋਰਡਾਂ ਦੇ ਪੱਕੇ ਤੇ ਕੱਚੇ ਮੁਲਾਜਮਾਂ, ਮਾਣਭੱਤਾ ਵਰਕਰਾਂ ਅਤੇ ਫੀਲਡ ਮੁਲਾਜਮਾਂ ਵੱਲੋਂ ਸਮੂਹਿਕ ਛੁੱਟੀ ਲੈਕੇ ਆਪੋ ਆਪਣੇ ਦਫਤਰਾਂ ਅੱਗੇ ਇਕੱਠੇ ਹੋਣ ਤੋਂ ਬਾਅਦ ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਸਾਂਝੀ ਰੈਲੀ ਵਿੱਚ ਸ਼ਾਮਲ ਹੋਏ। ਸਰਕਾਰੀ ਮੁਲਾਜਮਾਂ ਵਲੋਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ ਕਾਰਨ ਅੱਜ ਜਿਲ੍ਹੇ ਭਰ ਦੇ ਸਰਕਾਰੀ ਦਫਤਰਾਂ ਦੇ ਕੰਮ ਪ੍ਰਭਾਵਿਤ ਹੋਏ ਜਿਸ ਕਾਰਨ ਜਿਥੇ ਆਮ ਜਨਤਾ ਦੇ ਕੰਮ ਰੁਕੇ ਉਥੇ ਹੀ ਸ਼ਹਿਰ ਵਿਚ ਸੜਕਾਂ ’ਤੇ ਆਏ ਸਰਕਾਰੀ ਮੁਲਾਜਮਾਂ ਤੇ ਪੈਨਸ਼ਨਰਾਂ ਕਾਰਨ ਸ਼ਹਿਰ ਵਿਚ ਭੀੜ ਤੇ ਜਾਮ ਦੇਖਣ ਨੂੰ ਮਿਲੇ। ਪਟਿਆਲਾ ਦੇ ਮਿੰਨੀ ਸਕੱਤਰੇਤ ਵਿਖੇ ਦਫਤਰਾਂ ’ਚ ਮੁਲਾਜਮਾਂ ਦੇ ਨਾ ਹੋਣ ਕਾਰਨ ਸਨਾਟਾ ਛਾਇਆ ਰਿਹਾ ਅਤੇ ਵੱਖ ਵੱਖ ਸਰਕਾਰੀ ਅਦਾਰਿਆਂ ਸਾਹਮਣੇ ਮੁਲਾਜਮਾਂ ਵਲੋਂ ਰੋਸ ਮੁਜਾਹਰੇ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਤੋਂ ਇਲਾਵਾ ਸਿਹਤ ਸੇਵਾਵਾਂ ਠੱਪ ਰਹੀਆਂ ਅਤੇ ਕੇਵਲ ਐਮਰਜੰਸੀ ਕੇਸਾਂ ਨੂੰ ਹੀ ਵਿਚਾਰਿਆ ਗਿਆ। ਇਸ ਰੈਲੀ ਵਿਚ ਵੱਡੀ ਗਿਣਤੀ ਕਾਫਲਿਆਂ ਦੇ ਰੂਪ ਵਿਚ ਝੰਡੇ ਬੈਨਰ ਲੈ ਕੇ ਜੋਰਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ ਪੈਨਸ਼ਨਰਜ਼ ਵੀ ਸਾਂਝੀ ਰੈਲੀ ਵਿਚ ਪੁੱਜੇ। ਇਸ ਰੈਲੀ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ, ਸਟੇਟ ਕਰਮਚਾਰੀ ਦਲ, ਮਨਿਸਟੀਰੀਅਲ ਯੂਨੀਅਨ, ਪੈਨਸ਼ਨਰਜ ਐਸੋਸੀਏਸ਼ਨ ਪੰਜਾਬ, ਬਿਜਲੀ ਨਿਗਮ ਸਮੇਤ ਡਾਕਟਰ ਐਸੋਸੀਏਸ਼ਨ, ਨਰਸਿੰਗ ਸਟਾਫ਼, ਮਿਡ ਡੇ ਮੀਲ, ਆਂਗਣਵਾੜੀ, ਕਲਾਸ ਫ਼ੋਰ ਯੂਨੀਅਨ, ਡਿਪਲੋਮਾ ਇੰਜਨੀਅਰ ਐਸੋਸੀਏਸ਼ਨ, ਜੁਆਇੰਟ ਐਕਸ਼ਨ ਕਮੇਟੀ ਰਾਜਿੰਦਰਾ ਹਸਪਤਾਲ ਅਤੇ ਭਰਾਤਰੀ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ, ਫਰੀਡਮ ਫਾਈਟ੍ਰ 196 ਆਦਿ ਤੋਂ ਇਲਾਵਾ ਹੋਰ ਜਥੇਬੰਦੀਆਂ ਵੀ ਸ਼ਾਮਿਲ ਹੋਈਆਂ। ਇਸ ਰੋਸ ਰੈਲੀ ਵਿਚ ਆਗੂਆਂ ਹਰੀ ਸਿੰਘ ਟੌਹੜਾ, ਦਰਸ਼ਨ ਬੇਲੁਮਾਜਰਾ, ਬਚਿੱਤਰ ਸਿੰਘ, ਭਿੰਦਰ ਸਿੰਘ ਚਾਹਲ, ਦਰਸ਼ਨ ਸਿੰਘ ਲੁਬਾਣਾ, ਗੁਰਮੇਲ ਸਿੰਘ ਵਿਰਕ, ਸੰਤ ਸਿੰਘ ਚੀਮਾ,ਗੁਰਦੀਪ ਸਿੰਘ ਵਾਲੀਆ, ਰਾਜ ਕੌਰ, ਸੁਖਵਿੰਦਰ ਸਿੰਘ ਸੈਣੀ, ਡਾ. ਹਰੀਸ਼ ਮਲਹੋਤਰਾ, ਕਰਮਜੀਤ ਸਿੰਘ ਭਗੜਾਣਾ, ਸਵਰਨ ਸਿੰਘ ਬੰਗਾ, ਜਗਮੇਲ ਸਿੰਘ ਅਤੇ ਖੁਸ਼ਮਿੰਦਰ ਕਪਲਾ ਆਦਿ ਨੇ ਸੰਬੋਧਨ ਕਰਦਿਆਂ ਸਮੁੱਚੇ ਮੁਲਾਜਮਾਂ ਤੇ ਪੈਨਸ਼ਨਰਾਂ ਨੂੰ ਹੜਤਾਲ ਵਿਚ ਸਮਰਥਨ ਕਰਨ ’ਤੇ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ 2027 ਵਿਚ ਲੋਕ ਸਰਕਾਰ ਨੂੰ ਦਿਨ ’ਚ ਤਾਰੇ ਵਿਖਾ ਦੇਣਗੇ। ਸਮੁੱਚੇ ਬੁਲਾਰਿਆਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਮੀਟਿੰਗਾਂ ਤੋਂ ਭੱਜਣ ਦੀ ਬਜਾਏ ਗੱਲਬਾਤ ਰਾਹੀਂ ਮੰਗਾਂ ਦਾ ਹੱਲ ਕਰੇ। ਰੋਸ ਰੈਲੀ ਤੋਂ ਬਾਅਦ ਉਲੀਕੇ ਪ੍ਰੋਗਰਾਮ ਅਨੁਸਾਰ ਸਮੁੱਚੇ ਮੁਲਾਜਮਾਂ ਤੇ ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ ਵੱਲੋਂ ਝੰਡੇ ਬੈਨਰਾਂ ਤੇ ਅਕਾਸ਼ ਗੂੰਜਾਊ ਨਾਅਰਿਆਂ ਨਾਲ ਰੋਸ ਮਾਰਚ ਕੀਤਾ। ਸਾਂਝੀ ਸੰਘਰਸ਼ ਕਮੇਟੀ ਨਗਰ ਨਿਗਮ ਨੇ ਧਰਨਾ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ : ਪੰਜਾਬ ਵਿੱਚ ਸਰਕਾਰੀ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਪੰਜਾਬ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਮਹਾਂ ਹੜਤਾਲ ਦੀ ਕਾਲ ਦਾ ਪੁਰਜੋਰ ਸਮਰਥਨ ਕਰਦਿਆਂ ਸਾਂਝੀ ਸੰਘਰਸ਼ ਕਮੇਟੀ ਨਗਰ ਨਿਗਮ ਵੱਲੋਂ ਪ੍ਰਧਾਨ ਗੁਰਮੇਲ ਸਿੰਘ, ਚੇਅਰਮੈਨ ਸੀਤਾ ਰਾਮ, ਜਨਰਲ ਸਕੰਤਰ ਬਾਬੂ ਰਾਮ ਸੇਲਵਾਨ ਦੀ ਅਗਵਾਈ ਵਿੱਚ ਨਗਰ ਨਿਗਮ ਵਿਖੇ ਸਮੂਹਿਕ ਛੁੱਟੀ ਲੈ ਕੇ ਕਰਮਚਾਰੀਆਂ ਅਤੇ ਪੈਨਸ਼ਨਾਰਾਂ ਵਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਧਰਨੇ ਵਿੱਚ ਨਗਰ ਨਿਗਮ ਦੀ ਮਿਊਂਸਪਲ ਵਰਕਰਜ਼ ਯੂਨੀਅਨ, ਸਵੀਪਰ ਯੂਨੀਅਨ, ਡਰਾਇਵਰ ਯੂਨੀਅਨ, ਨਗਰ ਪਾਲਿਕਾ ਕਰਮਚਾਰੀ ਮਹਾਂ ਸੰਘ, ਟੈਕਨੀਕਲ ਸਰਵਿਸ ਯੂਨੀਅਨ ਅਤੇ ਸੇਵਾ ਮੁਕਤ ਕਰਮਚਾਰੀ ਯੂਨੀਅਨ, ਨਗਰ ਨਿਗਮ ਦੇ ਆਗੂਆਂ ਮੈਂਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸਾਝੀ ਸੰਘਰਸ਼ ਕਮੇਟੀ ਦੇ ਆਗੂਆਂ ਗੁਰਮੇਲ ਸਿੰਘ, ਸੀਤਾ ਰਾਮ, ਬਾਬੂ ਰਾਮ ਸੇਲਵਾਨ, ਜੋਗਿੰਦਰ ਸਿੰਘ ਪੰਛੀ ਨੇ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਜਾਹਿਰ ਕਰਦਿਆਂ ਕਿਹਾ ਕਿ ਬਕਾਇਆ ਮਹਿੰਗਾਈ ਭੱਤਾ ਮੁਲਾਜਮ ਅਤੇ ਪੈਨਸ਼ਨਰ ਲੰਬਿਤ ਡੀ.ਏ ਦੀਆਂ ਕਿਸ਼ਤਾਂ ਅਤੇ ਇਸ ਦੇ ਏਰੀਅਰ, ਪੁਰਾਣੀ ਪੈਨਸ਼ਨ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ, ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨਾ ਆਦਿ ਲਟਕਦੀਆਂ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਟਾਲ ਮਟੋਲ ਕਰਨਾ, ਮੁਲਾਜਮ ਵਿਰੋਧੀ ਫੈਸਲੇ ਲੈਣੇ ਅਤੇ ਵਾਰ-ਵਾਰ ਮੁਲਾਜਮਾਂ ਨੂੰ ਮੀਟਿੰਗ ਲਈ ਸਮਾਂ ਦੇ ਕੇ ਮੁਕਰ ਜਾਣ ਤੇ ਮੁਲਾਜਮ ਵਰਗ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁਲਾਜ਼ਮ ਮਹਾ ਸੰਘ ਦੇ ਸੱਦੇ ’ਤੇ ਹਜਾਰਾਂ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੀਤੀਆਂ ਰੈਲੀਆਂ-ਚਾਹਲ ਪੰਜਾਬ ਦੇ ਸਰਕਾਰੀ ਅਦਾਰਿਆਂ ਦੇ ਮੁਲਾਜਮਾਂ ਦੀਆਂ ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਭਰ ਵਿੱਚ ਹਜਾਰਾ ਬਿਜਲੀ ਮੁਲਾਜਮਾਂ ਅਤੇ ਪੈਨਸਨਰਾਂ ਨੇ ਸਰਕਾਰ ਦੀ ਮੁਲਾਜਮ ਵਿਰੋਧੀ ਨੀਤੀ ਦੇ ਵਿਰੋਧ ਵਿੱਚ ਅੱਜ ਸਮੁੱਚੇ ਪੰਜਾਬ ਦੇ ਸਰਕਲ ਦਫਤਰਾਂ,ਡੀ.ਸੀ.ਦਫਤਰਾਂ ਅਤੇ ਸਬ ਡੀਵਜਨ ਪੱਧਰ ਤੇ ਰੋਸ ਰੈਲੀਆਂ ਕੀਤੀਆਂ। ਨੇ ਸਰਕਾਰੀ ਹੁਕਮਾਂ ਦੀ ਪ੍ਰਵਾਹ ਕੀਤੇ ਬਿਨ੍ਹਾ ਆਪੋ ਆਪਣੇ ਦਫਤਰਾਂ ਵਿੱਚ ਛੁੱਟੀਆ ਭਰ ਦਿੱਤੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਪਟਿਆਲਾ ’ਚ ਗੁਰ ਹਰ ਸਹਾਇ ਕਾਲੋਨੀ ਵੈਲਫੇਅਰ ਕਮੇਟੀ ਦਾ ਗਠਨ ਅਗਲੀ ਖ਼ਬਰ ਦੇਵੀਗੜ੍ਹ ’ਚ ਸਰਕਾਰੀ ਅਦਾਰੇ ਰਹੇ ਬੰਦ
Ad Position 24