ਲੜਕੀ ਨੂੰ ਹਿਰਾਸਤ ’ਚ ਰੱਖਣ ਵਾਲੇ ਖ਼ਿਲਾਫ਼ ਕੇਸ ਦਰਜ
ਪਟਿਆਲਾ, 30 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੀ ਰਹਿਣ ਵਾਲੀ ਇਕ ਲੜਕੀ ਨੂੰ ਹਿਰਾਸਤ ’ਚ ਰੱਖਣ ਦੇ ਮਾਮਲੇ ’ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਇਕ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸੰਬੰਧੀ ਲੜਕੀ ਦੇ ਮਾਪਿਆਂ ਨੇ ਥਾਣਾ ਸਿਵਲ ਲਾਈਨ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਨਾਂ ਦੀ ਲੜਕੀ ਰੋਜ਼ਾਨਾ 7 ਵਜੇ ਕੰਮ ’ਤੇ ਗਈ ਸੀ ਤੇ ਜਦੋਂ ਉਹ ਘਰ ਨਹੀਂ ਆਈ ਤੇ ਉਸ ਦੀ ਕਾਫ਼ੀ ਭਾਲ ਕਰਨ ’ਤੇ ਵੀ ਕੁਝ ਪਤਾ ਨਹੀਂ ਲੱਗਾ।
ਪਟਿਆਲਾ, 30 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੀ ਰਹਿਣ ਵਾਲੀ ਇਕ ਲੜਕੀ ਨੂੰ ਹਿਰਾਸਤ ’ਚ ਰੱਖਣ ਦੇ ਮਾਮਲੇ ’ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਇਕ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸੰਬੰਧੀ ਲੜਕੀ ਦੇ ਮਾਪਿਆਂ ਨੇ ਥਾਣਾ ਸਿਵਲ ਲਾਈਨ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਨਾਂ ਦੀ ਲੜਕੀ ਰੋਜ਼ਾਨਾ 7 ਵਜੇ ਕੰਮ ’ਤੇ ਗਈ ਸੀ ਤੇ ਜਦੋਂ ਉਹ ਘਰ ਨਹੀਂ ਆਈ ਤੇ ਉਸ ਦੀ ਕਾਫ਼ੀ ਭਾਲ ਕਰਨ ’ਤੇ ਵੀ ਕੁਝ ਪਤਾ ਨਹੀਂ ਲੱਗਾ। ਬਾਅਦ ’ਚ ਕਿਸੇ ਨੇ ਦੱਸਿਆ ਕਿ ਵਿਸ਼ਾਲ ਵਾਸੀ ਪਟਿਆਲਾ ਉਸ ਦੀ ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ। ਜਿਸ ਆਧਾਰ ’ਤੇ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।