30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਜਪਜੀ ਕੌਰ, ਪਿਤਾ : ਗੁਰਪ੍ਰੀਤ ਸਿੰਘ, ਮਾਤਾ : ਹਰਸ਼ਦੀਪ ਕੌਰ ਵਾਸੀ ਪਿੰਡ ਮਰਦਾਂਪੁਰ, ਘਨੌਰ ਜ਼ਿਲ੍ਹਾ ਪਟਿਆਲਾ

ਨਾਭਾ, 30 ਅਗਸਤ (ਜਗਨਾਰ ਸਿੰਘ ਦੁਲੱਦੀ)-ਸ੍ਰੀ ਸਨਾਤਨ ਧਰਮ ਮਹਾਵੀਰ ਦਲ ਨਾਭਾ ਦੇ ਚੇਅਰਮੈਨ ਡਾ. ਸਤਪਾਲ ਅਗਰਵਾਲ ਤੇ ਪ੍ਰਧਾਨ ਚਮਨ ਲਾਲ ਮਿੱਤਲ ਪੱਪੀ ਦੀ ਅਗਵਾਈ ਹੇਠ ਸਥਾਨਕ ਨਿੱਜੀ ਹੋਟਲ ਵਿਖੇ ਸਨਮਾਨ ਸਮਾਰੋਹ ਕਰਵਾਇਆ।

Ad Position 21
No active advertisement
ਜਪਜੀ ਕੌਰ, ਪਿਤਾ : ਗੁਰਪ੍ਰੀਤ ਸਿੰਘ, ਮਾਤਾ : ਹਰਸ਼ਦੀਪ ਕੌਰ ਵਾਸੀ ਪਿੰਡ ਮਰਦਾਂਪੁਰ, ਘਨੌਰ ਜ਼ਿਲ੍ਹਾ ਪਟਿਆਲਾ 31-08-2026
ਨਾਭਾ, 30 ਅਗਸਤ (ਜਗਨਾਰ ਸਿੰਘ ਦੁਲੱਦੀ)-ਸ੍ਰੀ ਸਨਾਤਨ ਧਰਮ ਮਹਾਵੀਰ ਦਲ ਨਾਭਾ ਦੇ ਚੇਅਰਮੈਨ ਡਾ. ਸਤਪਾਲ ਅਗਰਵਾਲ ਤੇ ਪ੍ਰਧਾਨ ਚਮਨ ਲਾਲ ਮਿੱਤਲ ਪੱਪੀ ਦੀ ਅਗਵਾਈ ਹੇਠ ਸਥਾਨਕ ਨਿੱਜੀ ਹੋਟਲ ਵਿਖੇ ਸਨਮਾਨ ਸਮਾਰੋਹ ਕਰਵਾਇਆ। ਸਮਾਰੋਹ ਦੌਰਾਨ ਪਿਛਲੇ ਦਿਨੀ ਮਾਤਾ ਸ੍ਰੀ ਨੈਣਾ ਦੇਵੀ ਮੰਦਰ ਹਿਮਾਚਲ ਪ੍ਰਦੇਸ਼ ਵਿਖੇ ਲਗਾਏ ਗਏ ਲੰਗਰ ਦਾ ਹਿਸਾਬ ਦੱਸਿਆ ਗਿਆ, ਜਿਸ ਨੂੰ ਹਾਜ਼ਰ ਮੈਂਬਰਾਂ ਵਲੋਂ ਸਰਬ ਸੰਮਤੀ ਨਾਲ ਪਾਸ ਕੀਤਾ। ਸਮਾਰੋਹ ਦੌਰਾਨ ਮੁੱਖ ਮਹਿਮਾਨ ਪਰਮਿੰਦਰ ਬਾਂਸਲ ਭੋਲੀ ਤੇ ਉਨ੍ਹਾਂ ਦੀ ਪਤਨੀ ਵਰਸ਼ਾ ਬਾਂਸਲ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਉਨ੍ਹਾਂ ਸਾਂਝੇ ਤੌਰ ’ਤੇ ਕਿਹਾ ਕਿ ਸ੍ਰੀ ਸਨਾਤਮ ਧਰਮ ਮਹਾਵੀਰ ਦਲ ਨਾਭਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੰਦਰ ਮਾਤਾ ਸ੍ਰੀ ਨੈਣਾ ਦੇਵੀ ਵਿਖੇ ਲੰਗਰ ਲਗਾਇਆ ਗਿਆ, ਜੋ ਬਹੁਤ ਹੀ ਵਧੀਆ ਉਪਰਾਲਾ ਹੈ। ਉਨਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਓਹ ਸੰਸਥਾ ਵਿਚ ਵੱਧ ਚੜ੍ਹ ਕੇ ਸਹਿਯੋਗ ਕਰਦੇ ਰਹਿਣ। ਇਸ ਮੌਕੇ ਚੇਅਰਮੈਨ ਡਾ. ਸਤਪਾਲ ਅਗਰਵਾਲ ਤੇ ਪ੍ਰਧਾਨ ਚਮਨ ਲਾਲ ਮਿੱਤਲ ਵਲੋਂ ਮੁੱਖ ਮਹਿਮਾਨ ਸਮਾਜ ਸੇਵੀ ਪਰਮਿੰਦਰ ਬਾਂਸਲ ਭੋਲੀ ਤੇ ਉਨਾਂ ਦੀ ਪਤਨੀ ਵਰਸ਼ਾ ਬਾਂਸਲ ਅਤੇ ਸਮੂਹ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਪਰੰਤ ਉਨ੍ਹਾਂ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਮੰਦਰ ਮਾਤਾ ਸ੍ਰੀ ਨੈਣਾਂ ਦੇਵੀ ਵਿਖੇ ਲੰਗਰ ਲਗਾਇਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਸੰਸਥਾ ਵਲੋਂ ਲੋੜਵੰਦ ਲੜਕੀ ਦਾ ਵਿਆਹ ਅਤੇ ਜ਼ਰੂਰਤਮੰਦ ਬੱਚਿਆਂ ਨੂੰ ਸਟੇਸ਼ਨਰੀ ਦਿੱਤੀ ਜਾਂਦੀ ਹੈ। ਇਸ ਮੌਕੇ ਲਕਸ਼ਮਣ ਦਾਸ, ਰਕੇਸ਼ ਕੁਮਾਰ, ਦਵਿੰਦਰ ਕੌਸ਼ਲ, ਕੈਪਟਨ ਹੰਸ ਰਾਜ, ਧਰਮਿੰਦਰ ਕੁਮਾਰ, ਚਮਕੌਰ ਸਿੰਘ, ਅਸ਼ਵਨੀ ਸੱਚਦੇਵਾ, ਰਾਜੇਸ਼ ਕੁਮਾਰ, ਸੁਰੇਸ਼ ਗੁਪਤਾ, ਚੰਦਰ ਪ੍ਰਕਾਸ਼, ਪਿਆਰਾ ਸਿੰਘ, ਅਨਿਲ ਕੁਮਾਰ ਅਰੋੜਾ, ਲੋਕੇਸ਼ ਬੋਨੀ, ਅਮਿਤ ਕੁਮਾਰ, ਸੁਮਿਤ ਕੁਮਾਰ, ਹੈਪੀ ਸ਼ਰਮਾ, ਕੇਵਲ ਸਿੰਘ, ਕਾਲੂ ਸ਼ਰਮਾ, ਪਵਨ ਸ਼ਰਮਾ, ਸਾਬੀ ਸਿੰਘ ਆਦਿ ਤੋਂ ਇਲਾਵਾ ਸੰਸਥਾ ਦੇ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ-ਗੁਰਪ੍ਰੀਤ ਸਿੰਘ ਜੀ. ਪੀ. ਅਗਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦੇ ਸਵਾਗਤ ਲਈ ਸੰਗਤਾਂ ਮੰਡੀ ਗੋਬਿੰਦਗੜ੍ਹ ਪੁੱਜਣ-ਰਾਜੂ ਖੰਨਾ, ਭਾਈ ਖ਼ਾਲਸਾ
Ad Position 24