ਇਸਕੌਨ ਵਲੋਂ 4 ਨੂੰ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਵੇਗਾ- ਅਚਿੰਤਿਆ ਚੈਤੰਨਿਆ ਪ੍ਰਭੂ
ਰਾਜਪੁਰਾ, 1 ਸਤੰਬਰ (ਜੀ. ਪੀ.
ਰਾਜਪੁਰਾ, 1 ਸਤੰਬਰ (ਜੀ.ਪੀ. ਸਿੰਘ)- ਜਨਮ ਅਸ਼ਟਮੀ ਦਾ ਤਿਉਹਾਰ ਹਰੇ ਕਿ੍ਰਸ਼ਨ ਮੰਦਿਰ ਇਸਕੌਨ ਰਾਜਪੁਰਾ ਤੇ ਇਸਕੌਨ ਫ਼ੈਸਟੀਵਲ ਕਮੇਟੀ ਵਲੋਂ ਸਥਾਨਕ ਬਹਾਵਲਪੁਰ ਭਵਨ ਵਿਖੇ 4 ਸਤੰਬਰ ਨੂੰ ਸ਼ਾਮ 7 ਵਜੇ ਤੋਂ ਮਨਾਇਆ ਜਾਵੇਗਾ। ਇਹ ਪ੍ਰਗਟਾਵਾ ਇਸਕੌਨ ਮੰਦਰ ਦੇ ਮੁੱਖ ਸੰਚਾਲਕ ਅਚਿੰਤਿਆ ਚੈਤੰਨਿਆ ਪ੍ਰਭੂ ਵਲੋਂ ਅੱਜ ਇਕ ਪ੍ਰੈੱਸ ਕਾਨਫ਼ਰੰਸ ਵਿਚ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ੍ਰੀ ਕਿ੍ਸ਼ਨ ਜੀ ਨੇ ਸਾਰੇ ਸੰਸਾਰ ਨੂੰ ਗਿਆਨ ਦਿੱਤਾ, ਜਿਸ ਨੂੰ ਗੀਤਾ ਦਾ ਗਿਆਨ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਸ ਅਵਤਾਰ ਸ੍ਰੀ ਕਿ੍ਸ਼ਨ ਜੀ ਦਾ ਜਨਮ ਮਹਾਂਉਤਸਵ ਜਿਸ ਨੂੰ ਸੰਸਾਰ ਭਰ ’ਚ ਜਨਮ ਅਸ਼ਟਮੀ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸਕੌਨ ਮੰਦਰ ਕਮੇਟੀ ਇਹ ਤਿਉਹਾਰ ਸਥਾਨਕ ਬਹਾਵਲਪੁਰ ਭਵਨ ਵਿਖੇ ਮਨਾ ਰਹੀ ਹੈ ਤੇ ਜਿਸ ਵਿਚ ਹਰੀਨਾਮ ਕਥਾ, ਕੀਰਤਨ, ਉੜੀਸਾ ਨਾਚ, ਨਾਟਕਾਂ ਦਾ ਮੰਚਨ, ਮਟਕੀ ਫੋੜਣ ਤੋਂ ਇਲਾਵਾ 108 ਦੀਪਦਾਨ ਵੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸਕੌਨ ਜੋ ਵੀ ਤਿਉਹਾਰ ਮਨਾਉਂਦੀ ਹੈ ਉਹ ਸ਼ਾਸਤਰਾਂ ਅਨੁਸਾਰ ਹੁੰਦਾ ਹੈ। ਇਸ ਮੌਕੇ ਇਸਕੌਨ ਫ਼ੈਸਟੀਵਲ ਕਮੇਟੀ ਦੇ ਮੈਂਬਰ ਰਾਜਨ ਮਿੱਤਲ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਛੋਟੇ ਬੱਚਿਆਂ ਨੂੰ ਸ੍ਰੀ ਕਿ੍ਸ਼ਨ, ਰਾਧਾ ਜੀ ਦੇ ਰੂਪ ਵਿਚ ਸਜਾ ਕੇ ਲਿਆ ਸਕਦੇ ਹਨ ਤੇ ਛੱਪਣਭੋਗ ਵੀ ਘਰ ਤੋਂ ਤਿਆਰ ਕਰਵਾ ਕੇ ਲਿਆ ਸਕਦੇ ਹਨ। ਇਸ ਮੌਕੇ ਰਾਜਪੁਰਾ ਦੇ ਸਾਰੇ ਮੰਦਰਾਂ ਦੀ ਕਮੇਟੀ ਦੇ ਪ੍ਰਧਾਨ ਪ੍ਰਵੀਨ ਅਨੇਜਾ, ਭਾਜਪਾ ਆਗੂ ਜਗਦੀਸ਼ ਜੱਗਾ, ਬਿ੍ਜਵਾਸੀ ਪ੍ਰਭੂ, ਅਨਾਦੀ ਮਧੁਸੂਦਨ ਪ੍ਰਭੂ, ਨਰਤਕ ਗੋਪਾਲ ਪ੍ਰਭੂ (ਨਿਤਿਨ ਖੁਰਾਨਾ) ਰਮੇਸ਼ ਬਬਲਾ ਸਮੇਤ ਹੋਰ ਮੈਂਬਰ ਹਾਜ਼ਰ ਸਨ।