01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਰੋਟਰੀ ਕਲੱਬ ਪਟਿਆਲਾ ਮਿਡਟਾਊਨ ਵਲੋਂ ਤੀਜ ਸਮਾਰੋਹ

ਪਟਿਆਲਾ, 1 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਰੋਟਰੀ ਕਲੱਬ ਪਟਿਆਲਾ ਮਿਡਟਾਊਨ ਵਲੋਂ ਪੰਜਾਬੀ ਸੱਭਿਆਚਾਰ ਤੇ ਪਰੰਪਰਾਵਾਂ ਨੂੰ ਸਮਰਪਿਤ ਤੀਜ ਸਮਾਰੋਹ ਮਨਾਇਆ ਗਿਆ। ਇਸ ਮੌਕੇ ਪੰਜਾਬੀ ਰੰਗਮੰਚ ਤੇ ਫ਼ਿਲਮੀ ਜਗਤ ਦੀ ਪ੍ਰਸਿੱਧ ਅਦਾਕਾਰਾ, ਨਿਰਦੇਸ਼ਕਾਂ ਅਤੇ ਅਕਾਦਮਿਕ ਸ਼ਖ਼ਸੀਅਤ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਪਟਿਆਲਾ, 1 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਰੋਟਰੀ ਕਲੱਬ ਪਟਿਆਲਾ ਮਿਡਟਾਊਨ ਵਲੋਂ ਪੰਜਾਬੀ ਸੱਭਿਆਚਾਰ ਤੇ ਪਰੰਪਰਾਵਾਂ ਨੂੰ ਸਮਰਪਿਤ ਤੀਜ ਸਮਾਰੋਹ ਮਨਾਇਆ ਗਿਆ। ਇਸ ਮੌਕੇ ਪੰਜਾਬੀ ਰੰਗਮੰਚ ਤੇ ਫ਼ਿਲਮੀ ਜਗਤ ਦੀ ਪ੍ਰਸਿੱਧ ਅਦਾਕਾਰਾ, ਨਿਰਦੇਸ਼ਕਾਂ ਅਤੇ ਅਕਾਦਮਿਕ ਸ਼ਖ਼ਸੀਅਤ ਡਾ. ਸੁਨੀਤਾ ਧੀਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਆਤਮਾ ਰਾਮ ਕੁਮਾਰ ਸਭਾ ਸਕੂਲ ਦੀਆਂ ਵਿਦਿਆਰਥਣਾਂ ਨੇ ਰਵਾਇਤੀ ਤੀਜ ਗੀਤਾਂ ਅਤੇ ਮਨਮੋਹਕ ਗਿੱਧੇ ਦੀ ਪੇਸ਼ਕਾਰੀ ਕਰਕੇ ਸਭ ਦਾ ਮਨ ਮੋਹ ਲਿਆ। ਇਸ ਵਿਸ਼ੇਸ਼ ਮੌਕੇ ਉਨ੍ਹਾਂ ਦੀਆਂ ਪੰਜਾਬੀ ਰੰਗਮੰਚ, ਸਿਨੇਮਾ ਅਤੇ ਕਲਾ ਦੇ ਖੇਤਰ ਵਿਚ ਦਹਾਕਿਆਂ ਲੰਬੀਆਂ ਸੇਵਾਵਾਂ ਨੂੰ ਸਨਮਾਨ ਦਿੰਦਿਆਂ ਰੋਟਰੀ ਵਲੋਂ ਡਾ. ਸੁਨੀਤਾ ਧੀਰ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਰੋਟੇਰੀਅਨ ਡਾ. ਅਜੈ ਗੁਪਤਾ ਨੇ ਡਾ. ਸੁਨੀਤਾ ਧੀਰ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ, ਜਦਕਿ ਸਕੱਤਰ ਰੋਟੇਰੀਅਨ ਹਨੀਸ਼ ਗੋਯਲ ਨੇ ਮੁੱਖ ਮੇਹਿਮਾਨ ਤੇ ਸਾਰੇ ਹਾਜ਼ਰੀਨ ਦਾ ਨਿੱਘਾ ਸਵਾਗਤ ਕੀਤਾ । ਇਸ ਮੌਕੇ ਪ੍ਰਸਿੱਧ ਸਮਾਜ ਸੇਵਿਕਾ ਤੇ ਲੇਖਿਕਾ ਸਤਿੰਦਰ ਕੌਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਸਮਾਜ ਸੇਵਾ ਅਤੇ ਸਾਹਿਤ ਦੇ ਖੇਤਰ ਵਿਚ ਉਨ੍ਹਾਂ ਦੇ ਮਹੱਤਵਪੂਰਨੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਗਈ। ਉਨ੍ਹਾਂ ਦੀ ਹਾਜ਼ਰੀ ਨੇ ਸਮਾਰੋਹ ਦੀ ਸ਼ਾਨ ਅਤੇ ਸੱਭਿਆਚਾਰਕ ਮਹੱਤਤਾ ਨੂੰ ਹੋਰ ਵਧਾਇਆ। ਸਮਾਰੋਹ ਵਿਚੇ ਰਾਕੇਸ਼ ਸਿੰਗਲਾ, ਦੇਵਦਿਆਲ ਗੋਯਲ, ਸੀ.ਏ. ਰਾਜੀਵ ਗੋਯਲ, ਆਸ਼ੀਸ਼ ਅਗਰਵਾਲ, ਜੀਵਨ ਗਰਗ, ਡਾ. ਕੇ. ਸੀ. ਗਰਗ, ਹਰਬੰਸ ਲਾਲ ਬਾਂਸਲ, ਭਗਵਾਨ ਦਾਸ ਗੁਪਤਾ, ਆਰ. ਰਵਿੰਦਰ ਮਹਾਨ, ਅਨਿਲ ਹਾਂਡਾ, ਐਡਵੋਕੇਟ ਨਵਦੀਪ ਗੁਪਤਾ, ਸੰਜੀਵ ਬਾਂਸਲ, ਆਰਤੀ ਗਰਗ, ਲਕਸ਼ਮੀ ਗੁਪਤਾ, ਜੇ.ਐੱਸ. ਥਿੰਦ, ਆਰ.ਐੱਸ. ਔਲਖ, ਗੁਰਤੇਜ ਭੁੱਲਰ, ਮਣਿਕ ਰਾਜ ਸਿੰਗਲਾ, ਅਮਿਤ ਜਿੰਦਲ, ਸੰਜੀਵ ਗਰਗ, ਸੀ. ਏ. ਗਿਤੇਸ਼ ਸਿੰਗਲਾ, ਬੀ.ਕੇ. ਧੁੰਡੀਆ, ਤਰਸੇਮ ਬਾਂਸਲ, ਅਸ਼ੋਕ ਰੌਣੀ, ਕੌਸ਼ਲ ਰਾਓ ਸਿੰਗਲਾ ਅਤੇ ਸਿਕੰਦਰਵੀਰ ਜਿੰਦਲ ਸਮੇਤ ਵੱਡੀ ਗਿਣਤੀ ਵਿਚ ਰੋਟੇਰੀਅਨ ਤੇ ਉਨ੍ਹਾਂ ਦੇ ਪਰਿਵਾਰ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਕਾਲਜ ਵਲੋਂ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਨਸ਼ੇੜੀਆਂ ਨੇ ਬਜ਼ੁਰਗ ਤੋਂ ਨਕਦੀ ਤੇ ਮੋਬਾਈਲ ਖੋਹ ਕੇ ਨਹਿਰ ’ਚ ਸੁੱਟਿਆ
Ad Position 24