03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਨੌਜਵਾਨ ਦਾ ਕਤਲ ਕਰਨ ਵਾਲੇ ਗ੍ਰਿਫ਼ਤਾਰ

ਪਟਿਆਲਾ, 2 ਸਤੰਬਰ (ਮਨਦੀਪ ਸਿੰਘ ਖਰੌੜ)- ਇਥੋਂ ਦੇ ਰਣਜੀਤ ਨਗਰ ਦੇ ਰਹਿਣ ਵਾਲੇ 16 ਸਾਲਾ ਤਨਵੀਰ ਸਿੰਘ ਦੀ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ’ਚ ਥਾਣਾ ਤਿ੍ਪੜੀ ਦੀ ਪੁਲਿਸ ਨੇ ਉਸ ਦੇ ਗੁਆਂਢੀ ਸਮੇਤ 3 ਲੜਕਿਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਹਿਚਾਣ ਅਨਮੋਲ ਸਿੰਘ, ਯੁਵਰਾਜ ਮੱਲੀ ਤੇ ਯੁਵਰਾਜ ਸਿੰਘ ਵਾਸੀਅਨ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਪਟਿਆਲਾ, 2 ਸਤੰਬਰ (ਮਨਦੀਪ ਸਿੰਘ ਖਰੌੜ)- ਇਥੋਂ ਦੇ ਰਣਜੀਤ ਨਗਰ ਦੇ ਰਹਿਣ ਵਾਲੇ 16 ਸਾਲਾ ਤਨਵੀਰ ਸਿੰਘ ਦੀ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ’ਚ ਥਾਣਾ ਤਿ੍ਪੜੀ ਦੀ ਪੁਲਿਸ ਨੇ ਉਸ ਦੇ ਗੁਆਂਢੀ ਸਮੇਤ 3 ਲੜਕਿਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਹਿਚਾਣ ਅਨਮੋਲ ਸਿੰਘ, ਯੁਵਰਾਜ ਮੱਲੀ ਤੇ ਯੁਵਰਾਜ ਸਿੰਘ ਵਾਸੀਅਨ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਇਸ ਸੰਬੰਧੀ ਐਸ.ਪੀ. ਸਿਟੀ ਮੋਹਿਤ ਅਗਰਵਾਲ ਨੇ ਦਸਿਆ ਕਿ 30 ਅਗਸਤ ਦੀ ਰਾਤ ਨੂੰ ਤਨਵੀਰ ਸਿੰਘ ਆਪਣੇ ਕੋਠੇ ’ਤੇ ਬੈਠਿਆ ਪਾਰਟੀ ਕਰ ਰਿਹਾ ਸੀ ਤੇ ਉਸ ਦੇ ਗੁਆਂਢੀਆਂ ਦੇ ਕੋਠੇ ’ਤੇ ਵੀ ਕੁਝ ਲੜਕੇ ਬੈਠੇ ਸੀ। ਉਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਤਕਰਾਰ ਹੋ ਗਈ, ਜਿਸ ਤਹਿਤ ਦੋਵੇਂ ਧਿਰਾਂ ਗਲੀ ’ਚ ਆ ਗਈਆਂ। ਇਸ ਦੌਰਾਨ ਬਹਿਸ ਇੰਨੀ ਵਧ ਗਈ ਕਿ ਅਨਮੋਲ ਨੇ ਤਨਵੀਰ ਦੇ ਢਿੱਡ ’ਚ ਛੁਰਾ ਮਾਰ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਐਸ.ਪੀ. ਅਗਰਵਾਲ ਨੇ ਦਸਿਆ ਕਿ 31 ਅਗਸਤ ਨੂੰ ਪਰਚਾ ਦਰਜ ਕਰਨ ਤੋਂ ਬਾਅਦ ਪੁਲਿਸ ਇਨ੍ਹਾਂ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ ਜਿਨ੍ਹਾਂ ਨੂੰ ਅੱਜ ਇਨਵਾਇਰਮੈਂਟ ਪਾਰਕ ਤੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ। ਫਿਲਹਾਲ ਪੁੱਛ ਪੜਤਾਲ ਦੌਰਾਨ ਜੇਕਰ ਕੋਈ ਹੋਰ ਜਾਣਕਾਰੀ ਸਾਹਮਣੇ ਆਈ ਤਾਂ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਝਗੜੇ ਦੀ ਵਜਾ ਪੁਰਾਣੀ ਰੰਜ਼ਿਸ਼ ਕਾਰਨ ਹੋਈ ਹੈ ਕਿਉਂਕਿ ਇਨ੍ਹਾਂ ਲੜਕਿਆਂ ਦੀ ਆਪਸ ਵਿਚ ਪਹਿਲਾਂ ਵੀ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋਈ ਸੀ।
Ad Position 22
No active advertisement
ਪਿਛਲੀ ਖ਼ਬਰ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਤੇ ਸੁੰਦਰੀਕਰਨ ਦਾ ਕਾਰਜ ਅਕਤੂਬਰ ਤੱਕ ਹੋਵੇਗਾ ਮੁਕੰਮਲ- ਬਲਤੇਜ ਸਿੰਘ ਪੰਨੂ ਅਗਲੀ ਖ਼ਬਰ ਸਕੂਟਰੀ ਸਵਾਰ ਨੇ ਜੇਲ ’ਚ ਨਸ਼ੀਲੇ ਪਦਾਰਥ ਤੇ ਮੋਬਾਈਲ ਸੁੱਟੇ
Ad Position 24