04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਕ੍ਰਿਸ਼ਨ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਬਾਜ਼ਾਰਾਂ ’ਚ ਲੱਗੀਆ ਰੌਣਕਾਂ

ਰਾਜਪੁਰਾ, 3 ਸਤੰਬਰ (ਰਣਜੀਤ ਸਿੰਘ)- ਸਥਾਨਿਕ ਸ਼ਹਿਰ ਵਿਚ ਸ੍ਰੀ ਕ੍ਰਿਸ਼ਨ ਜਨਮ ਅਸਟਮੀ ਦੇ ਮੌਕੇ ’ਤੇ ਬਜ਼ਾਰਾਂ ਵਿਚ ਦੁਕਾਨਾਂ ਪੂਰੀ ਤਰਾਂ ਸੱਜੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਅਤੇ ਕੱਪੜਿਆਂ ਵਾਲੀਆਂ ਦੁਕਾਨਾਂ ਦੇ ਮੂਹਰੇ ਸ੍ਰੀ ਕ੍ਰਿਸ਼ਨ ਜੀ ਦੀ ਫ਼ੋਟੋ ਵਾਲੀਆਂ ਟੀ ਸ਼ਰਟਾਂ ਬਹੁਤ ਹੀ ਸੁੰਦਰ ਢੰਗ ਨਾਲ ਸਜਾਈਆਂ ਹੋਈਆਂ ਹਨ। ਇਸ ਨਾਲ ਸਾਰੇ ਸ਼ਹਿਰ ਦਾ ਮਾਹੌਲ ਭਗਤੀਮਈ ਹੋਇਆ ਪਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਰਾਜਪੁਰਾ, 3 ਸਤੰਬਰ (ਰਣਜੀਤ ਸਿੰਘ)- ਸਥਾਨਿਕ ਸ਼ਹਿਰ ਵਿਚ ਸ੍ਰੀ ਕ੍ਰਿਸ਼ਨ ਜਨਮ ਅਸਟਮੀ ਦੇ ਮੌਕੇ ’ਤੇ ਬਜ਼ਾਰਾਂ ਵਿਚ ਦੁਕਾਨਾਂ ਪੂਰੀ ਤਰਾਂ ਸੱਜੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਅਤੇ ਕੱਪੜਿਆਂ ਵਾਲੀਆਂ ਦੁਕਾਨਾਂ ਦੇ ਮੂਹਰੇ ਸ੍ਰੀ ਕ੍ਰਿਸ਼ਨ ਜੀ ਦੀ ਫ਼ੋਟੋ ਵਾਲੀਆਂ ਟੀ ਸ਼ਰਟਾਂ ਬਹੁਤ ਹੀ ਸੁੰਦਰ ਢੰਗ ਨਾਲ ਸਜਾਈਆਂ ਹੋਈਆਂ ਹਨ। ਇਸ ਨਾਲ ਸਾਰੇ ਸ਼ਹਿਰ ਦਾ ਮਾਹੌਲ ਭਗਤੀਮਈ ਹੋਇਆ ਪਿਆ ਹੈ।ਜਾਣਕਾਰੀ ਮੁਤਾਬਕ ਸ਼ਹਿਰ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਬਜ਼ਾਰ ਪੂਰੀ ਤਰਾਂ ਨਾਲ ਸਜਾਏ ਹੋਏ ਨਜ਼ਰੀ ਆ ਰਹੇ ਹਨ। ਸਕੂਲ ਦੇ ਛੋਟੇ ਬੱਚਿਆਂ ਲਈ ਬਾਲ ਗੋਪਾਲ ਦੀਆ ਪੋਸ਼ਾਕਾਂ ਅਤੇ ਟੀ-ਸ਼ਰਟਾਂ ਵਿਸ਼ੇਸ਼ ਖਿਚ ਦਾ ਕੇਂਦਰ ਬਣੀਆਂ ਹੋਈਆਂ ਹਨ। ਇਸ ਸੰਬੰਧੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਵਿਚ ਜਨਮ ਅਸ਼ਟਮੀ ਨੂੰ ਲੈ ਕੇ ਸ਼ਰਧਾਲੂਆਂ ਵਿਚ ਕਾਫੀ ਜਿਆਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਬੱਚਿਆਂ ਨੂੰ ਕਾਨਾ ਦੇ ਰੂਪ ਵਿਚ ਸਜਾਉਣ ਲਈ ਮਾਪੇ ਖਾਸ ਤੌਰ ’ਤੇ ਵੱਖ ਵੱਖ ਡਿਜਾਇਨਾਂ ਦੀਆਂ ਪੋਸ਼ਾਕਾਂ ਅਤੇ ਟੀ ਸ਼ਰਟਾਂ ਦੀ ਖਰੀਦਦਾਰੀ ਕਰ ਰਹੇ ਹਨ। ਇਸ ਦੇ ਨਾਲ ਪੂਜਾ ਸਮੱਗਰੀ ਬਾਲ ਗੋਪਾਲ ਦੇ ਝੂਲੇ ਤੇ ਹੋਰ ਸਜਾਵਟੀ ਸਮਾਨ ਦੀਆਂ ਦੁਕਾਨਾਂ ’ਤੇ ਗਾਹਕਾਂ ਦੀ ਭਾਰੀ ਚਹਿਲ ਪਹਿਲ ਹੈ ,ਆਮ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਧਾਰਮਿਕ ਤਿਉਹਾਰ ਸਾਡੇ ਸਮਾਜ ਵਿਚ ਆਪਸੀ ਪ੍ਰੇ੍ਮ ਭਾਈਚਾਰਕ ਸਾਂਝ ਤੇ ਖੁਸ਼ਹਾਲੀ ਦਾ ਸੰਦੇਸ਼ ਦਿੰਦੇ ਹਨ। ਤਿਉਹਾਰਾਂ ਦੇ ਮੱਦੇਨਜ਼ਰ ਬਜ਼ਾਰਾਂ ਵਿਚ ਗਾਹਕਾਂ ਦੀ ਰੌਣਕ ਲਗਾਤਾਰ ਵਧ ਰਹੀ ਹੈ ਤੇ ਪੂਰਾ ਸ਼ਹਿਰ ਸ੍ਰੀ ਕ੍ਰਿਸ਼ਨ ਭਗਤੀ ਦੇ ਰੰਗ ਵਿਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਮਹਿਲਾ ਸਖੀ ਸਤਿਕਾਰ ਸਮਾਗਮ ਕਰਵਾਇਆ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਨੈਟਬਾਲ ਮੁਕਾਬਲਿਆਂ ’ਚ ਨਾਭਾ ਜ਼ੋਨ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਜਿੱਤੇ ਤਮਗੇ
Ad Position 24