05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪਟਿਆਲਾ ਜ਼ਿਲ੍ਹਾ ਦੇ 4 ਅਧਿਆਪਕਾਂ ਨੂੰ ਰਾਜ ਪੱਧਰੀ ਤੇ ਇਕ ਅਧਿਆਪਕਾ ਦੀ ਯੰਗ ਟੀਚਰ ਪੁਰਸਕਾਰ ਲਈ ਹੋਈ ਚੋਣ

ਪਟਿਆਲਾ, 4 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਸਾਲ 2026 ਲਈ ਜਾਰੀ ਕੀਤੀ ਅਧਿਆਪਕ ਸੂਚੀ ਵਿਚ ਪਟਿਆਲਾ ਜਿਲ੍ਹੇ ਦੇ 5 ਅਧਿਆਪਕਾਂ ਨੂੰ ਜਿਨ੍ਹਾਂ ਵਿਚੋਂ 4 ਅਧਿਆਪਕਾਂ ਨੂੰ ਰਾਜ ਪੱਧਰੀ ਪੁਰਸਕਾਰ ਅਤੇ ਇਕ ਅਧਿਆਪਕਾ ਨੂੰ ਯੰਗ ਟੀਚਰ ਐਵਾਰਡ ਲਈ ਚੁਣਿਆ ਗਿਆ ਹੈ। ਸਟੇਟ ਟੀਚਰ ਐਵਾਰਡ ਲਈ ਚੁਣੇ ਗਏ ਅਧਿਆਪਕਾਂ ਵਿਚੋਂ ਵਿਜੈ ਕਪੂਰ, ਪ੍ਰਿੰਸੀਪਲ ਪੀ.

Ad Position 21
repet_subhas-goyals [Copy P29]
ਵਿਜੇ ਕਪੂਰ ਡਾ. ਰਾਜਿੰਦਰ ਸੈਣੀ ਗਗਨਦੀਪ ਕੌਰ ਰਾਜਦੀਪ ਕੌਰ 05-09-2026
ਪਟਿਆਲਾ, 4 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਸਾਲ 2026 ਲਈ ਜਾਰੀ ਕੀਤੀ ਅਧਿਆਪਕ ਸੂਚੀ ਵਿਚ ਪਟਿਆਲਾ ਜਿਲ੍ਹੇ ਦੇ 5 ਅਧਿਆਪਕਾਂ ਨੂੰ ਜਿਨ੍ਹਾਂ ਵਿਚੋਂ 4 ਅਧਿਆਪਕਾਂ ਨੂੰ ਰਾਜ ਪੱਧਰੀ ਪੁਰਸਕਾਰ ਅਤੇ ਇਕ ਅਧਿਆਪਕਾ ਨੂੰ ਯੰਗ ਟੀਚਰ ਐਵਾਰਡ ਲਈ ਚੁਣਿਆ ਗਿਆ ਹੈ। ਸਟੇਟ ਟੀਚਰ ਐਵਾਰਡ ਲਈ ਚੁਣੇ ਗਏ ਅਧਿਆਪਕਾਂ ਵਿਚੋਂ ਵਿਜੈ ਕਪੂਰ, ਪ੍ਰਿੰਸੀਪਲ ਪੀ. ਐਮ. ਸ਼੍ਰੀ ਸ. ਸ. ਸ. ਸ. ਮਲਪਟੀਪਰਪਜ਼, ਗਗਨਦੀਪ ਕੌਰ ਸਾਇੰਸ ਮਿਸਟ੍ਰੈਸ (ਮਾਸਟਰ ਕੇਡਰ) ਸ.ਸ.ਸ.ਸ. ਸਿਵਲ ਲਾਈਨਜ਼, ਡਾ. ਰਜਿੰਦਰ ਸੈਣੀ ਡੀ. ਪੀ. (ਮਾਸਟਰ ਕੇਡਰ), ਪੀ. ਐਮ. ਸ੍ਰੀ ਸ. ਸ. ਸ. ਸ. ਐਨ.ਟੀ.ਸੀ. ਰਾਜਪੁਰਾ ਤੇ ਲਲਿਤਾ ਬਾਂਗਾ ਸਰਕਾਰੀ ਪ੍ਰਾਇਮਰੀ ਸਕੂਲ ਮਾੜੂ ਸ਼ਾਮਲ ਹਨ। ਇਸ ਤੋਂ ਇਲਾਵਾ ਯੰਗ ਟੀਚਰ ਐਵਾਰਡ 2026 ਲਈ ਪਟਿਆਲਾ ਜਿਲ੍ਹੇ ਤੋਂ ਰਾਜਦੀਪ ਕੌਰ (ਸਾਇੰਸ ਮਿਸਟ੍ਰੈਸ) ਸਰਕਾਰੀ ਹਾਈ ਸਕੂਲ, ਰਾਜਪੁਰਾ ਟਾਊਨ ਦੀ ਚੋਣ ਹੋਈ ਹੈ। ਜਿਲ੍ਹੇ ਦੇ ਅਧਿਆਪਕਾਂ ਦੀ ਇਸ ਪ੍ਰਾਪਤੀ ਨਾਲ ਜਿਥੇ ਜਿਲ੍ਹੇ ਦੇ ਸਿੱਖਿਆ ਖੇਤਰ ਵਿਚ ਖੁਸ਼ੀ ਲਈ ਲਹਿਰ ਹੈ ਉਥੇ ਹੀ ਉਕਤ ਅਧਿਆਪਕਾਂ ਦੀ ਰਾਜ ਅਤੇ ਯੰਗ ਪੁਰਸਕਾਰ ਲਈ ਚੋਣ ਹੋਣਾ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਸਿੱਖਿਆ ਦੇ ਖੇਤਰ ਵਿਚ ਦਿੱਤੇ ਯੋਗਦਾਨ ਦੀ ਮਾਨਤਾ ਵਜੋਂ ਦੇਖਿਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਨੇ ਦਿੱਤਾ ਧਰਨਾ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼- ਹਮੀਰ ਕੌਰ
Ad Position 24