ਕਿਸਾਨਾਂ ਨੇ ਸੜਕ ’ਤੇ ਲਗਾਇਆ ਜਾਮ
ਅਧਿਕਾਰੀਆਂ ਵਲੋਂ ਭਰੋਸੇ ਦੇਣ ਮਗਰੋਂ ਜਾਮ ਖੋਲ੍ਹਿਆ
ਬਨੂੜ, 4 ਸਤੰਬਰ (ਭੁਪਿੰਦਰ ਸਿੰਘ)- ਪਾਵਰਕਾਮ ਵਲੋਂ ਬਿਜਲੀ ਸਪਲਾਈ ਵਿਚ ਕੀਤੀ ਗਈ ਕਟੋਤੀ ਕਾਰਨ ਪ੍ਰੇਸ਼ਾਨ ਹੋਏ ਕਿਸਾਨਾਂ ਨੇ ਬੈਰੀਅਰ ਚੌਂਕ ਵਿਖੇ ਸੜਕ ’ਤੇ ਜਾਮ ਲਗਾ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਅਤੇ ਪਾਵਰਕਾਮ ਖ਼ਿਲਾਫ ਨਾਅਰੇਬਾਜ਼ੀ ਕਰਦਿਆਂ ਬਿਜਲੀ ਸਪਲਾਈ ਅੱਠ ਘੰਟੇ ਦੇਣ ਦੀ ਮੰਗ ਕਰ ਸਨ।
ਬਨੂੜ, 4 ਸਤੰਬਰ (ਭੁਪਿੰਦਰ ਸਿੰਘ)- ਪਾਵਰਕਾਮ ਵਲੋਂ ਬਿਜਲੀ ਸਪਲਾਈ ਵਿਚ ਕੀਤੀ ਗਈ ਕਟੋਤੀ ਕਾਰਨ ਪ੍ਰੇਸ਼ਾਨ ਹੋਏ ਕਿਸਾਨਾਂ ਨੇ ਬੈਰੀਅਰ ਚੌਂਕ ਵਿਖੇ ਸੜਕ ’ਤੇ ਜਾਮ ਲਗਾ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਅਤੇ ਪਾਵਰਕਾਮ ਖ਼ਿਲਾਫ ਨਾਅਰੇਬਾਜ਼ੀ ਕਰਦਿਆਂ ਬਿਜਲੀ ਸਪਲਾਈ ਅੱਠ ਘੰਟੇ ਦੇਣ ਦੀ ਮੰਗ ਕਰ ਸਨ। ਜਾਮ ਕਾਰਨ ਰਾਜਪੁਰਾ-ਜੀਰਕਪੁਰ ਅਤੇ ਲਾਂਡਰਾ-ਅੰਬਾਲਾ ਸੜਕਾਂ ਜਾਮ ਹੋ ਗਈਆਂ ਤੇ ਜਾਮ ਵਿਚ ਫਸੇ ਮੁਸ਼ਾਫ਼ਿਰਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਸੂਚਨਾਂ ਮਿਲਦੇ ਹੀ ਥਾਣਾ ਮੁਖੀ ਅਰਸ਼ਦੀਪ ਸ਼ਰਮਾਂ ਮੌਕੇ ’ਤੇ ਪਹੁੰਚ ਗਏ। ਅੱਧੇ ਘੰਟੇ ਬਾਅਦ ਅਧਿਕਾਰੀਆਂ ਵਲੋਂ ਦਿੱਤੇ ਭਰੋਸੇ ਮਗਰੋਂ ਜਾਮ ਖੋਲ੍ਹਿਆ ਗਿਆ ਤੇ ਲੋਕਾਂ ਨੇ ਸੁਖ ਦਾ ਸਾਹ ਲਿਆ। ਕਿਸਾਨ ਆਗੂ ਗੁਰਦਰਸਨ ਸਿੰਘ ਖਾਸਪੁਰ, ਜਗਜੀਤ ਸਿੰਘ ਕਰਾਲਾ, ਗੁਰਪ੍ਰੀਤ ਸਿੰਘ ਸੇਖਨਮਾਜਰਾ, ਸਤਪਾਲ ਸਿੰਘ ਰਾਜੋਮਾਜਰਾ, ਮੋਹਨ ਸਿੰਘ ਸੋਢੀ, ਜਸਵੀਰ ਸਿੰਘ ਖਲੋਰ, ਸਤਨਾਮ ਸਿੰਘ, ਇੰਦਰਜੀਤ ਸਿੰਘ, ਨਿਰਮਲ ਸਿੰਘ ਸੇਖਨਮਾਜਰਾ ਨੇ ਨਿਰੰਤਰ ਅੱਠ ਘੰਟੇ ਬਿਜਲੀ ਸਪਲਾਈ ਦੀ ਮੰਗ ਕਰਦੇ ਹੋਏ ਕਿਹਾ ਕਿ ਜੇ ਲੋੜੀਦੀਂ ਬਿਜਲੀ ਸਪਲਾਈ ਵਿਚ ਸੁਧਾਰ ਨਾ ਹੋਇਆ, ਉਹ ਹੋਰ ਸਖਤ ਐਕਸਨ ਲੈਣ ਲਈ ਮਜਬੂਰ ਹੋਣਗੇ। ਇਸ ਮੌਕੇ ਜਗੀਰ ਸਿੰਘ ਹੰਸਾਲਾ, ਅਜੀਤਪਾਲ ਸਿੰਘ, ਹਰੀ ਸਿੰਘ ਛੜਬੜ, ਲਾਭ ਸਿੰਘ, ਮੇਜਰ ਸਿੰਘ, ਹਰਦਿੱਤ ਸਿੰਘ ਧਰਮਗੜ ਆਦਿ ਹਾਜ਼ਰ ਸਨ।