05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਫ਼ਿਲਮ ਦੇਖਣ ਗਏ ਤਿੰਨ ਵਿਦਿਆਰਥੀਆਂ ’ਚੋਂ ਇਕ ਨੇ ਭਾਖੜਾ ਨਹਿਰ ਵਿਚ ਮਾਰੀ ਛਾਲ, ਭਾਲ ਜਾਰੀ

ਸਮਾਣਾ, 4 ਸਤੰਬਰ (ਸਾਹਿਬ ਸਿੰਘ)- ਵੀਰਵਾਰ ਨੂੰ ਸਕੂਲ ’ਚੋਂ ਬੰਕ ਮਾਰ ਕੇ ਮੋਟਰਸਾਈਕਲ ’ਤੇ ਪਟਿਆਲਾ ਫ਼ਿਲਮ ਦੇਖਣ ਗਏ ਵਿਦਿਆਰਥੀਆਂ ਵਿਚੋਂ ਇਕ ਨੇ ਘਰਦਿਆਂ ਤੋਂ ਡਰ ਕੇ ਭਾਖੜਾ ਨਹਿਰ ਵਿਚ ਛਾਲ ਮਾਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਿਕ ਇਕ ਵਿਦਿਆਰਥੀ ਦੇ ਘਰਦਿਆਂ ਨੂੰ ਪਤਾ ਲੱਗ ਗਿਆ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਸਮਾਣਾ, 4 ਸਤੰਬਰ (ਸਾਹਿਬ ਸਿੰਘ)- ਵੀਰਵਾਰ ਨੂੰ ਸਕੂਲ ’ਚੋਂ ਬੰਕ ਮਾਰ ਕੇ ਮੋਟਰਸਾਈਕਲ ’ਤੇ ਪਟਿਆਲਾ ਫ਼ਿਲਮ ਦੇਖਣ ਗਏ ਵਿਦਿਆਰਥੀਆਂ ਵਿਚੋਂ ਇਕ ਨੇ ਘਰਦਿਆਂ ਤੋਂ ਡਰ ਕੇ ਭਾਖੜਾ ਨਹਿਰ ਵਿਚ ਛਾਲ ਮਾਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਿਕ ਇਕ ਵਿਦਿਆਰਥੀ ਦੇ ਘਰਦਿਆਂ ਨੂੰ ਪਤਾ ਲੱਗ ਗਿਆ ਸੀ। ਵਿਦਿਆਰਥੀ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ। ਪਤਾ ਲੱਗਣ ’ਤੇ ਪਰਿਵਾਰ ਤੇ ਪੁਲਿਸ ਉਸ ਦੀ ਭਾਖੜਾ ਨਹਿਰ ਵਿਚ ਭਾਲ ਕਰ ਰਹੇ ਹਨ। ਜਾਣਕਾਰੀ ਅਨੁਸਾਰ ਬੰਮਣਾ ਦੇ ਇਕ ਨਿੱਜੀ ਸਕੂਲ ਵਿਚ ਪੜ੍ਹ ਰਹੇ ਤਿੰਨ ਵਿਦਿਆਰਥੀ ਹੁਸਨਦੀਪ (18) ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਸਹਿਜਪੁਰਾ, ਕਮਲਪ੍ਰੀਤ ਸਿੰਘ ਪੁੱਤਰ ਸਵ. ਜਗਸੀਰ ਸਿੰਘ ਵਾਸੀ ਪਿੰਡ ਭੇਡਪੁਰੀ ਤੇ ਕਮਲਦੀਪ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਪਿੰਡ ਬੰਮਣਾ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਹਨ। ਬੀਤੇ ਕੱਲ੍ਹ ਸਕੂਲ ਤੋਂ ਛੁੱਟੀ ਮਾਰ ਕੇ ਫ਼ਿਲਮ ਦੇਖਣ ਲਈ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਟਿਆਲਾ ਚਲੇ ਗਏ ਸਨ। ਸਕੂਲ ਦੇ ਅਧਿਆਪਕਾਂ ਨੇ ਉਨ੍ਹਾਂ ਦੇ ਸਕੂਲ ਨਾ ਆਉਣ ਸਬੰਧੀ ਪਰਿਵਾਰ ਨੂੰ ਸੂਚਿਤ ਕੀਤਾ। ਪਰਿਵਾਰ ਮੈਂਬਰ ਨੇ ਜਦੋਂ ਹੁਸਨਦੀਪ ਨਾਲ ਫ਼ੋਨ ਤੇ ਗੱਲ ਕੀਤੀ ਤਾਂ ਉਸ ਨੇ ਫ਼ਿਲਮ ਦੇਖਣ ਦੀ ਗੱਲ ਪਰਿਵਾਰ ਨੂੰ ਦੱਸੀ ਤੇ ਪਰਿਵਾਰ ਦੀਆਂ ਝਿੜਕਾਂ ਤੋਂ ਡਰਦਿਆਂ ਵਾਪਸ ਆਉਂਦੇ ਸਮੇਂ ਹੁਸਨਦੀਪ ਨੇ ਪਸਿਆਣਾ ਦੇ ਨਜ਼ਦੀਕ ਪਹੁੰਚਣ ’ਤੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ। ਉਸ ਦੇ ਨਾਲ ਗਏ ਵਿਦਿਆਰਥੀਆਂ ਨੇ ਰੌਲਾ ਪਾਇਆ ਤੇ ਉਸ ਨੂੰ ਬਚਾਉਣ ਕਈ ਖ਼ੁਦ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ ਪਰ ਉਸ ਸਮੇਂ ਤੱਕ ਹੁਸਨਦੀਪ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਚੁੱਕਾ ਸੀ। ਪਸਿਆਣਾ ਪੁਲਿਸ ਤੇ ਪਰਿਵਾਰਕ ਮੈਂਬਰ ਹੁਸਨਦੀਪ ਦੀ ਭਾਖੜਾ ਨਹਿਰ ਵਿਚ ਭਾਲ ਕਰ ਰਹੇ ਹਨ। ਪਸਿਆਣਾ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਥਾਈਂ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਇਆ ‘ਏਕ ਸ਼ਾਮ ਕਨ੍ਹਈਆ ਕੇ ਨਾਮ’ ਭਾਰਤੀਯ ਜਨਮ ਅਸ਼ਟਮੀ ਸੰਸਥਾ ਵਲੋਂ... ਅਗਲੀ ਖ਼ਬਰ 30 ਮਿੰਟ ਦੀ ਬਰਸਾਤ ਨੇ ਫੇਰ ਕੀਤਾ ਜਲਥਲ
Ad Position 24