04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਨੈਣ ਕਲਾਂ ਦੇ ਇਤਿਹਾਸਕ ਸਾਲਾਨਾ ਮੇਲੇ ’ਚ ਜੁੜੀ ਵੱਡੀ ਗਿਣਤੀ ਵਿਚ ਸੰਗਤ ਧਾਰਮਿਕ ਦੀਵਾਨਾਂ ਰਾਹੀਂ ਪੁਰਾਤਨ ਇਤਿਹਾਸ ਤੇ ਲੋਕ-ਵਿਰਾਸਤ ਨਾਲ ਸਾਂਝ ਪਾਉਣ ਦਾ ਉਪਰਾਲਾ

ਭੁੱਨਰਹੇੜੀ, 4 ਸਤੰਬਰ (ਧਨਵੰਤ ਸਿੰਘ)- ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਮੌਕੇ ਹਰ ਸਾਲ ਵਾਂਗ ਹਲਕਾ ਸਨੌਰ ਦੇ ਪਿੰਡ ਨੈਣ ਕਲਾਂ ਵਿਖੇ ਪ੍ਰਾਚੀਨ ਗੁੱਗਾ ਜ਼ਾਹਰ ਵੀਰ ਦੇ ਦਰਬਾਰ ’ਤੇ ਚੱਲ ਰਹੇ ਸਾਲਾਨਾ ਇਤਿਹਾਸਕ ਮੇਲੇ ਦੌਰਾਨ ਅੱਜ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ। ਦੇਰ ਰਾਤ ਤੱਕ ਦਰਬਾਰ ਵਿਖੇ ਸੰਗਤ ਦੀ ਆਮਦ ਜਾਰੀ ਰਹੀ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਭੁੱਨਰਹੇੜੀ, 4 ਸਤੰਬਰ (ਧਨਵੰਤ ਸਿੰਘ)- ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਮੌਕੇ ਹਰ ਸਾਲ ਵਾਂਗ ਹਲਕਾ ਸਨੌਰ ਦੇ ਪਿੰਡ ਨੈਣ ਕਲਾਂ ਵਿਖੇ ਪ੍ਰਾਚੀਨ ਗੁੱਗਾ ਜ਼ਾਹਰ ਵੀਰ ਦੇ ਦਰਬਾਰ ’ਤੇ ਚੱਲ ਰਹੇ ਸਾਲਾਨਾ ਇਤਿਹਾਸਕ ਮੇਲੇ ਦੌਰਾਨ ਅੱਜ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ। ਦੇਰ ਰਾਤ ਤੱਕ ਦਰਬਾਰ ਵਿਖੇ ਸੰਗਤ ਦੀ ਆਮਦ ਜਾਰੀ ਰਹੀ। ਪੂਰਾ ਮਾਹੌਲ ਸ਼ਰਧਾ ਤੇ ਭਗਤੀ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਹੈ। ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਤੋਂ ਆਏ ਸ਼ਰਧਾਲੂਆਂ ਨੇ ਦਰਬਾਰ ਵਿਚ ਨਤਮਸਤਕ ਹੋ ਕੇ ਪਰਿਵਾਰ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕਰ ਰਹੇ ਹਨ। ਹਰ ਸਾਲ ਹੋਣ ਵਾਲਾ ਇਹ ਮੇਲਾ ਲੋਕਾਂ ਨੂੰ ਆਪਣੀਆਂ ਪੁਰਾਣੀਆਂ ਧਾਰਮਿਕ ਤੇ ਸਭਿਆਚਾਰਕ ਪਰੰਪਰਾਵਾਂ ਨਾਲ ਜੋੜਦਾ ਹੈ। ਮੇਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਆਸਥਾ ਦੇ ਨਾਲ-ਨਾਲ ਨਵੀਂ ਪੀੜ੍ਹੀ ਨੂੰ ਵੀ ਪੁਰਾਤਨ ਇਤਿਹਾਸ, ਲੋਕ-ਗਾਥਾਵਾਂ ਤੇ ਪੰਜਾਬ ਦੀ ਵਿਰਾਸਤੀ ਸਭਿਆਚਾਰਕ ਪਛਾਨਣ ਦਾ ਮੌਕਾ ਮਿਲਦਾ ਹੈ। ਰਾਤ ਸਮੇਂ ਵੱਖ-ਵੱਖ ਧਾਰਮਿਕ ਦੀਵਾਨ ਸਜਾਏ ਹੋਏ ਹਨ, ਜਿਨ੍ਹਾਂ ਰਾਹੀਂ ਸੰਗਤ ਨਾਲ ਗੁੱਗਾ ਜ਼ਾਹਰ ਵੀਰ ਨਾਲ ਜੁੜੇ ਇਤਿਹਾਸ, ਲੋਕ-ਪਰੰਪਰਾਵਾਂ ਤੇ ਧਾਰਮਿਕ ਮਾਨਤਾਵਾਂ ਦੀ ਸਾਂਝ ਪਾ ਰਹੇ ਹਨ। ਇਨ੍ਹਾਂ ਦੀਵਾਨਾਂ ਵਿਚ ਸੰਗਤ ਨੂੰ ਪੁਰਾਤਨ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਧਾਰਮਿਕ ਅਤੇ ਸਮਾਜਿਕ ਸੁਨੇਹੇ ਮਿਲ ਰਹੇ ਹਨ। ਮੇਲੇ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਬੰਧਕ ਕਮੇਟੀ, ਭਗਤ ਕਰਨੈਲ ਸਿੰਘ ਅਤੇ ਪਿੰਡ ਦੀ ਪੰਚਾਇਤ ਵਲੋਂ ਸ਼ਰਧਾਲੂ ਸੰਗਤ ਦੇ ਸਹਿਯੋਗ ਨਾਲ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਇਸ ਮੌਕੇ ਭਗਤ ਕਰਨੈਲ ਸਿੰਘ ਰਾਣਾ ਨੇ ਦੱਸਿਆ ਕਿ ਗੁੱਗਾ ਜ਼ਾਹਰ ਵੀਰ ਨਾਲ ਜੁੜੀ ਇਹ ਲੋਕ-ਆਸਥਾ ਪੀੜ੍ਹੀ ਦਰ ਪੀੜ੍ਹੀ ਚੱਲਦੀ ਆ ਰਹੀ ਹੈ। ਇਹ ਇਤਿਹਾਸਕ ਮੇਲਾ ਅੱਜ ਵੀ ਪੁਰਾਣੇ ਪੰਜਾਬ ਦੀ ਲੋਕ-ਆਸਥਾ, ਸਾਂਝੀਵਾਲਤਾ ਅਤੇ ਵਿਰਾਸਤੀ ਰੰਗ ਨੂੰ ਜਿਉਂਦਾ ਰੱਖਣ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਕਬੱਡੀ ਲੀਗ ’ਚੋਂ ਬੈਸਟ ਰੇਡਰ ਬਣਨ ’ਤੇ ਵਿਸ਼ਾਲ ਸ਼ਰਮਾ ਦਾ ਸਨਮਾਨ ਅਗਲੀ ਖ਼ਬਰ ਇੰਸਪੈਕਟਰ ਸਿਮਰਜੀਤ ਸਿੰਘ ਸ਼ੇਰਗਿੱਲ ਨੇ ਅਹੁਦਾ ਸੰਭਾਲਿਆ
Ad Position 24