ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਪੰਜਾਬੀ ਬਣਾਉਣਗੇ ਡਬਲ ਇੰਜਣ ਦੀ ਸਰਕਾਰ- ਵਿਕਾਸ ਸ਼ਰਮਾ
ਟੈਕਸੀ ਯੂਨੀਅਨ ਘਨੌਰ ਦੇ ਆਗੂਆਂ ਨੇ ਵੱਖ-ਵੱਖ ਪਾਰਟੀਆਂ ਛੱਡ ਭਾਜਪਾ ਨੂੰ ਦਿੱਤਾ ਸਮਰਥਨ
ਘਨੌਰ, 6 ਸਤੰਬਰ (ਸਰਦਾਰਾ ਸਿੰਘ ਲਾਛੜੂ)- ਘਨੌਰ ਦੀ ਟੈਕਸੀ ਯੂਨੀਅਨ ਦੇ ਮੈਂਬਰਾਂ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਭਰਵਾਂ ਸਮਰਥਨ ਦੇਣ ਦਾ ਐਲਾਨ ਕੀਤਾ। ਯੂਨੀਅਨ ਮੈਂਬਰਾਂ ਨੇ ਕਿਹਾ ਕਿ ਵਿਕਾਸ ਸ਼ਰਮਾ ਨੇ ਹਮੇਸ਼ਾ ਲੋਕਾਂ ਨਾਲ ਜ਼ਮੀਨੀ ਪੱਧਰ ’ਤੇ ਜੁੜ ਕੇ ਕੰਮ ਕੀਤਾ ਹੈ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਣੀ ਸਮੱਸਿਆ ਸਮਝ ਕੇ ਹੱਲ ਕਰਵਾਉਣ ਲਈ ਯਤਨਸ਼ੀਲ ਰਹੇ ਹਨ।
ਘਨੌਰ, 6 ਸਤੰਬਰ (ਸਰਦਾਰਾ ਸਿੰਘ ਲਾਛੜੂ)- ਘਨੌਰ ਦੀ ਟੈਕਸੀ ਯੂਨੀਅਨ ਦੇ ਮੈਂਬਰਾਂ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਭਰਵਾਂ ਸਮਰਥਨ ਦੇਣ ਦਾ ਐਲਾਨ ਕੀਤਾ। ਯੂਨੀਅਨ ਮੈਂਬਰਾਂ ਨੇ ਕਿਹਾ ਕਿ ਵਿਕਾਸ ਸ਼ਰਮਾ ਨੇ ਹਮੇਸ਼ਾ ਲੋਕਾਂ ਨਾਲ ਜ਼ਮੀਨੀ ਪੱਧਰ ’ਤੇ ਜੁੜ ਕੇ ਕੰਮ ਕੀਤਾ ਹੈ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਣੀ ਸਮੱਸਿਆ ਸਮਝ ਕੇ ਹੱਲ ਕਰਵਾਉਣ ਲਈ ਯਤਨਸ਼ੀਲ ਰਹੇ ਹਨ। ਵਿਕਾਸ ਸ਼ਰਮਾ ਨੇ ਘਨੌਰ ਟੈਕਸੀ ਯੂਨੀਅਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਿੱਤਾ ਗਿਆ ਪਿਆਰ , ਵਿਸ਼ਵਾਸ ਤੇ ਸਮਰਥਨ ਉਨ੍ਹਾਂ ਲਈ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸ ਮੌਕੇ ਵਿਕਾਸ ਸ਼ਰਮਾ ਨੇ ਪਰਮਵੀਰ ਸਿੰਘ ਪੰਮਾ ਬਘੌਰਾ, ਸੋਨੂੰ ਘਨੌਰ, ਬੰਟੀ ਲਾਛੜੂ ਕਲਾਂ, ਉੱਤਮ ਸ਼ਰਮਾ ਘਨੌਰ, ਭਾਨਾ ਘਨੌਰ, ਹਰਵਿੰਦਰ ਸਿੰਘ ਘਨੌਰ, ਤੇਜੀ ਸਾਹਲ, ਗਿੰਦਾ ਸਿੰਘ ਮਹਿਦੂਦਾ, ਗੋਰਾ ਉਲਾਣਾ, ਸੰਦੀਪ ਉਲਾਣਾ, ਸ਼ੇਖਰ ਸੈਦਖੇੜੀ , ਪਿੰਟਾ ਘਨੌਰ, ਸੁਖਜੀਤ ਸਿੰਘ ਸ਼ਾਹਲ, ਰਾਜੂ ਘਨੌਰ, ਹਰਿੰਦਰਜੀਤ ਸਿੰਘ ਲਾਛੜੂ ਖੁਰਦ, ਜੋਗਿੰਦਰ ਸਿੰਘ, ਕਾਲਾ ਕਾਮੀ ਕਲਾਂ, ਮਨੀਸ਼ ਸ਼ਰਮਾ ਸੋਗਲਪੁਰ ਸਮੇਤ ਯੂਨੀਅਨ ਦੇ ਆਗੂਆਂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਵਿਕਾਸ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੀ ਤਰੱਕੀ ਡਬਲ ਇੰਜਣ ਦੀ ਸਰਕਾਰ ਨਾਲ ਹੀ ਹੋਵੇਗੀ ਤੇ ਪੰਜਾਬੀਆ ਨੇ ਮਨ ਬਣਾ ਲਿਆ ਹੈ ਇਸ ਵਾਰ ਡਬਲ ਇੰਜਣ ਵਾਲੀ ਸਰਕਾਰ ਪੰਜਾਬ ’ਚ ਬਣਾਉਣਗੇ। ਇਸ ਮੌਕੇ ਮੰਡਲ ਪ੍ਰਧਾਨ ਘਨੌਰ ਕਮਲਜੀਤ ਸਿੰਘ, ਜ਼ਿਲ੍ਹਾ ਮਹਾਂਮੰਤਰੀ ਗੌਰਵ ਗੌਤਮ, ਜ਼ਿਲ੍ਹਾ ਮੀਤ ਪ੍ਰਧਾਨ ਹਰਜਿੰਦਰ ਸਿੰਘ, ਗੌਤਮ ਸੂਦ, ਗੋਲਡੀ ਸ਼ਰਮਾ, ਨਰਿੰਦਰ ਕੁਮਾਰ ਸੂਦ, ਯੂਥ ਭਾਜਪਾ ਆਗੂ ਅਮਨਦੀਪ ਸਿੰਘ ਭਿੰਡਰ, ਭੁਪਿੰਦਰ ਸਿੰਘ ਕਾਕਾ ਤੇ ਹੋਰ ਹਾਜ਼ਰ ਸਨ।