07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪਿੰਡ ਮਲਕੋ ਨਿਵਾਸੀਆਂ ਦੀਆਂ ਸਮੱਸਿਆਂਵਾਂ ਸੁਣੀਆਂ ਕਿਹਾ ਸਰਕਾਰ ਦੀ ਸਿਹਤ ਅਤੇ ਸਿੱਖਿਆ ਕ੍ਰਾਂਤੀ ਨਾਲ ਲੋਕਾਂ ਨੂੰ ਵੱਡਾ ਫਾਇਦਾ ਮਿਲਿਆ

ਨਾਭਾ, 7 ਸਤੰਬਰ (ਵਰਿੰਦਰ ਵਰਮਾ)- ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲਿਆਂਦੀ ਗਈ ਸਿਹਤ ਅਤੇ ਸਿੱਖਿਆ ਕ੍ਰਾਂਤੀ ਨਾਲ ਹਸਪਤਾਲਾਂ ਅਤੇ ਸਕੂਲਾਂ ਵਿਚ ਵੱਡਾ ਬਦਲਾਅ ਆਇਆ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਨੌਜਵਾਨ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪਿੰਡ ਮਲਕੋਂ ਵਿਖੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸਮੱਸਿਆਂਵਾਂ ਸੁਣਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਾਭਾ ਹਲਕੇ ਵਿਚ 27 ਨਵੇਂ ਖੇਡ ਗਰਾਊਂਡ ਬਣਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਖੇਡ ਗਰਾਊਂਡ ਬਣਾਕੇ ਨੌਜਵਾਨਾਂ ਦੇ ਸਪੁਰਦ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਚੰਗੀ ਸਿਹਤ ਲਈ ਜ਼ਿੰਮਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਪਿੰਡਾਂ ਵਿਚ ਪੰਚਾਇਤ ਘਰਾਂ ਤੇ ਲਾਇਬ੍ਰੇਰੀਆਂ ਬਣਾਈਆਂ ਗਈਆਂ ਹਨ। ਇਸ ਮੌਕੇ ਪਿੰਡ ਵਾਸੀਆਂ ਨੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਸ਼ਾਨਦਾਰ ਸਵਾਗਤ ਕਰਦੇ ਹੋਏ ਉਨ੍ਹਾਂ ਦਾ ਸਨਮਾਨ ਵੀ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਨਾਭਾ, 7 ਸਤੰਬਰ (ਵਰਿੰਦਰ ਵਰਮਾ)- ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲਿਆਂਦੀ ਗਈ ਸਿਹਤ ਅਤੇ ਸਿੱਖਿਆ ਕ੍ਰਾਂਤੀ ਨਾਲ ਹਸਪਤਾਲਾਂ ਅਤੇ ਸਕੂਲਾਂ ਵਿਚ ਵੱਡਾ ਬਦਲਾਅ ਆਇਆ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਨੌਜਵਾਨ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪਿੰਡ ਮਲਕੋਂ ਵਿਖੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸਮੱਸਿਆਂਵਾਂ ਸੁਣਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਾਭਾ ਹਲਕੇ ਵਿਚ 27 ਨਵੇਂ ਖੇਡ ਗਰਾਊਂਡ ਬਣਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਖੇਡ ਗਰਾਊਂਡ ਬਣਾਕੇ ਨੌਜਵਾਨਾਂ ਦੇ ਸਪੁਰਦ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਚੰਗੀ ਸਿਹਤ ਲਈ ਜ਼ਿੰਮਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਪਿੰਡਾਂ ਵਿਚ ਪੰਚਾਇਤ ਘਰਾਂ ਤੇ ਲਾਇਬ੍ਰੇਰੀਆਂ ਬਣਾਈਆਂ ਗਈਆਂ ਹਨ। ਇਸ ਮੌਕੇ ਪਿੰਡ ਵਾਸੀਆਂ ਨੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਸ਼ਾਨਦਾਰ ਸਵਾਗਤ ਕਰਦੇ ਹੋਏ ਉਨ੍ਹਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ ਸੁਖਚੈਨ ਸਿੰਘ, ਦੇਸ਼ ਰਾਜ ਪੰਚ, ਬਬਲੀ ਸਿੰਘ, ਤਰਸੇਮ ਸਿੰਘ, ਮਲਕੀਤ ਸਿੰਘ, ਦਲਜੀਤ ਸਿੰਘ, ਨਾਜ਼ਰ ਸਿੰਘ, ਸਤਨਾਮ ਸਿੰਘ ਪੰਚ, ਜੰਟੀ ਸਿੰਘ ਪੰਚ, ਮਲਕੀਤ ਸਿੰਘ ਪੰਚ, ਨਾਜ਼ਰ ਸਿੰਘ, ਗੁਰਵਿੰਦਰ ਸਿੰਘ, ਮਲਕੀਤ ਸਿੰਘ ਚੌਕੀਦਾਰ, ਲਵਪ੍ਰੀਤ ਸਿੰਘ, ਭੀਮ ਸਿੰਘ ਤੇ ਰਾਜਵਿੰਦਰ ਸਿੰਘ ਆਦਿ ਪਿੰਡ ਵਾਸੀਆਂ ਤੋਂ ਇਲਾਵਾ ਆਪ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਗੋਪੀ ਫੈਜਗੜ੍ਹ, ਯੂਥ ਆਗੂ ਲਾਲੀ ਫਤਿਹਪੁਰ, ਟਰੱਸਟ ਯੂਨੀਅਨ ਭਾਦਸੋਂ ਦੇ ਸਾਬਕਾ ਪ੍ਰਧਾਨ ਸੁੱਖ ਘੁੰਮਣ ਚਾਸਵਾਲ, ਲਾਡੀ ਖਹਿਰਾ, ਦਵਿੰਦਰ ਸਿੰਘ ਥੂਹੀ, ਜਸਵੰਤ ਸਿੰਘ ਬੁੱਟਰ, ਦਵਿੰਦਰ ਸਿੰਘ ਬਿਸ਼ਨਗੜ੍ਹ, ਦਰਸ਼ਨ ਸਿੰਘ ਗੁਰਦਿੱਤਪੁਰਾ, ਗੁਰਜੀਤ ਸਿੰਘ ਕੋਟ ਕਲਾਂ, ਹਰਜਿੰਦਰ ਸਿੰਘ ਖਾਲਸਾ, ਜਤਿੰਦਰ ਸਿੰਘ ਕਕਰਾਲਾ, ਪਰਮਿੰਦਰ ਸਿੰਘ ਭੰਗੂ, ਕੁਲਦੀਪ ਸਿੰਘ ਰਹਿਲ, ਦੀਨਾ ਜੋਸ਼ੀ, ਬੱਗਾ ਕਕਰਾਲਾ, ਜਸਕਰਨਵੀਰ ਸਿੰਘ ਤੇਜੇ ਆਦਿ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਫੈਸ਼ਨ ਡਿਜ਼ਾਈਨਿੰਗ ਦੇ ਵਿਦਿਆਰਥੀਆਂ ਵਲੋਂ ਪੰਜਾਬੀ ਵਿਰਾਸਤ ਤੇ ਬੰਦਨੀ ਪ੍ਰਿ... ਅਗਲੀ ਖ਼ਬਰ ਮੇਅਰ, ਵਿਧਾਇਕ ਤੇ ਚੇਅਰਮੈਨ ਵਲੋਂ ਮੌਕੇ ’ਤੇ ਦਿੱਤੇ ਹੁਕਮਾਂ ਦੇ ਬਾਵਜੂਦ ਵੀ ਕੰਟੀਨ ਮਾਲਕ ’ਤੇ ਕੋਈ ਅਸਰ ਨਹੀਂ
Ad Position 24