ਮੇਅਰ, ਵਿਧਾਇਕ ਤੇ ਚੇਅਰਮੈਨ ਵਲੋਂ ਮੌਕੇ ’ਤੇ ਦਿੱਤੇ ਹੁਕਮਾਂ ਦੇ ਬਾਵਜੂਦ ਵੀ ਕੰਟੀਨ ਮਾਲਕ ’ਤੇ ਕੋਈ ਅਸਰ ਨਹੀਂ
ਪਟਿਆਲਾ, 7 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਸੂਬਾ ਸਰਕਾਰ ਵਲੋਂ ਸੂਬੇ ਨੂੰ ਸਾਫ਼ ਸੁਥਰਾ ਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਸੁਹਿਰਦ ਇਰਾਦੇ ਨਾਲ (ਮਿਸ਼ਨ ਕਲੀਨ ਪੰਜਾਬ) ਦੀ ਸ਼ੁਰੂਆਤ ਕੀਤੀ ਹੋਈ ਹੈ। ਇਸੇ ਕੜੀ ਤਹਿਤ ਨਗਰ ਨਿਗਮ ਹਦੂਦ ਵਿਚ ਸਿਹਤ ਮੰਤਰੀ ਡਾ.
ਪਟਿਆਲਾ, 7 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਸੂਬਾ ਸਰਕਾਰ ਵਲੋਂ ਸੂਬੇ ਨੂੰ ਸਾਫ਼ ਸੁਥਰਾ ਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਸੁਹਿਰਦ ਇਰਾਦੇ ਨਾਲ (ਮਿਸ਼ਨ ਕਲੀਨ ਪੰਜਾਬ) ਦੀ ਸ਼ੁਰੂਆਤ ਕੀਤੀ ਹੋਈ ਹੈ। ਇਸੇ ਕੜੀ ਤਹਿਤ ਨਗਰ ਨਿਗਮ ਹਦੂਦ ਵਿਚ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਮੇਅਰ ਕੁੰਦਨ ਗੋਗੀਆ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਦਿਨ-ਰਾਤ ਸੜਕਾਂ ਉੱਪਰ ਸਫ਼ਾਈ ਮੁਹਿੰਮ ਦੀ ਅਗਵਾਈ ਕਰਦੇ ਦੇਖਿਆ ਜਾ ਰਿਹਾ ਹੈ। ਅੱਜ ਪਟਿਆਲਾ-ਨਾਭਾ ਰੋਡ ਉੱਪਰ ਸ. ਕੋਹਲੀ, ਸ੍ਰੀ ਗੋਗੀਆ ਦੇ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਵਲੋਂ ਵੀ ਇਸੇ ਮੁਹਿੰਮ ਤਹਿਤ ਕਈ ਵਿਭਾਗਾਂ ਦੇ ਮੁਲਾਜ਼ਮਾਂ, ਸਕੂਲੀ ਬੱਚਿਆਂ ਨੂੰ ਨਾਲ ਲੈ ਕੇ ਸਫ਼ਾਈ ਮੁਹਿੰਮ ਚਲਾਈ ਗਈ। ਇਨ੍ਹਾਂ ਜਨਤਕ ਨੁਮਾਇੰਦਿਆਂ ਤੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੇ ਫ਼ੌਰਨ ਕੰਟੀਨ ਮਾਲਕ ਦਾ ਕਈ ਤਰ੍ਹਾਂ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਚਲਾਨ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਸ ਵਕਤ ਹੋਰ ਵੀ ਹੈਰਾਨੀ ਹੋਈ ਜਦੋਂ ਕੰਟੀਨ ਚਲਾਉਣ ਲਈ ਵਿਭਾਗ ਦੀ ਸਰਕਾਰੀ ਕੰਧ ਤੱਕ ਤੋੜ ਕੇ ਸੜਕ ਦੇ ਬਾਹਰ ਤੱਕ ਦੁਕਾਨ ਵਧਾਉਣ ਵੱਲ ਧਿਆਨ ਗਿਆ। ਡਰੇਨੇਜ ਵਿਭਾਗ ਦੀ ਕੰਧ ਅੰਦਰ ਕੂੜਾ ਪਏ ਹੋਣ ਕਾਰਨ ਵਿਭਾਗ ਦਾ ਹੀ ਚਲਾਨ ਕੱਟੇ ਜਾਣ ਦੀ ਗੱਲ ਵੀ ਕਹੀ ਗਈ। ਆਖ਼ਿਰ 500 ਗਜ਼ ਜਗ੍ਹਾ ਵਿਚ ਸੜਿਆਂਧ ਮਾਰਦਾ ਪਾਣੀ ਤੇ ਕੂੜੇ ਦੇ ਢੇਰ ਉੱਪਰੋਂ ਕੰਧ ਤੋੜ ਕੇ ਸੜਕ ਤੱਕ ਦੁਕਾਨ ਵਧਾਏ ਜਾਣ ਤੇ ਵਿਭਾਗੀ ਅਧਿਕਾਰੀ ਕਿਉਂ ਚੁੱਪੀ ਧਾਰੀ ਬੈਠੇ ਹਨ ਪੜਤਾਲ ਦਾ ਵਿਸ਼ਾ ਹੈ। ਮੌਕੇ ਉੱਪਰ ਦੁਕਾਨ ਦਾ ਸਮਾਨ ਚੁਕਵਾ ਕੇ ਅੰਦਰ ਕੀਤਾ ਜਾਣ ਲੱਗ ਪਿਆ ਪਰ ਤਕਰੀਬਨ 1 ਘੰਟੇ ਬਾਅਦ ਦੁਕਾਨ ਉਸੇ ਤਰ੍ਹਾਂ ਸੜਕ ਤੱਕ ਲੱਗੀ ਹੋਈ ਸੀ। ਆਖ਼ਿਰ ਉਕਤ ਵਿਅਕਤੀ ਨੂੰ ਕਿਸ ਦੀ ਸ਼ਹਿ ਪ੍ਰਾਪਤ ਸੀ ਜਿਸ ਵਲੋਂ ਮੇਅਰ, ਵਿਧਾਇਕ, ਵਧੀਕ ਕਮਿਸ਼ਨਰ, ਚੇਅਰਮੈਨ ਵਲੋਂ ਦਿੱਤੇ ਹੁਕਮਾਂ ਨੂੰ ਵੀ ਟਿੱਚ ਜਾਣਿਆ। ਇੱਥੇ ਛੋਟੇ ਮੋਟੇ ਅਧਿਕਾਰੀਆਂ ਦੀ ਕੀ ਹੈਸੀਅਤ ਸਹਿਜੇ ਹੀ ਪਤਾ ਲੱਗਦਾ ਹੈ।