08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪੁਲਿਸ ਵਲੋਂ 15 ਕਿੱਲੋ ਗਾਂਜੇ ਸਮੇਤ ਦੋ ਗ੍ਰਿਫ਼ਤਾਰ

ਰਾਜਪੁਰਾ, 8 ਸਤੰਬਰ (ਜੀ. ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਰਾਜਪੁਰਾ, 8 ਸਤੰਬਰ (ਜੀ. ਪੀ. ਸਿੰਘ)- ਥਾਣਾ ਸ਼ੰਭੂ ਦੀ ਪੁਲਿਸ ਨੇ ਤੇਪਲਾ ਰੋਡ (ਬਾਬਾ ਬੰਦਾ ਸਿੰਘ ਬਹਾਦਰ) ਮਾਰਗ ’ਤੇ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ 15 ਕਿੱਲੋ ਗਾਂਜੇ ਸਮੇਤ ਗ੍ਰਿਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸ਼ੰਭੂ ਦੇ ਮੁੱਖ ਅਫ਼ਸਰ ਥਾਣੇਦਾਰ ਸਵਰਨ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਅਸ਼ਵਨੀ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਤੇਪਲਾ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੋਰਾਨ ਉੱਥੋ ਲੰਘ ਰਹੇ ਦੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਕੀਤੀ ਤਾਂ ਉਕਤ ਦੇ ਕਬਜੇ ਵਿਚੋਂ 15 ਕਿੱਲੋ ਗਾਂਜਾ ਬਰਾਮਦ ਹੋਇਆ। ਪੁਲਿਸ ਪਾਰਟ ਨੇ ਉਕਤ ਵਿਕਅਤੀਆਂ ਨੂੰ ਗ੍ਰਿਫ਼ਤਾਰ ਕਰ ਜਦੋਂ ਮੁੱਢਲੀ ਪੁੱਛਗਿੱਛ ਕੀਤੀ ਤੇ ਉਕਤ ਨੇ ਆਪਣੀ ਪਹਿਚਾਣ ਵਿਭੇਸ਼ ਕੁਮਾਰ ਵਾਸੀ ਪਿੰਡ ਕਟਰੀਆ, ਜ਼ਿਲ੍ਹਾ ਕਟਿਹਾਰ, ਬਿਹਾਰ ਅਤੇ ਸੰਜੇ ਮੰਡਲ ਵਾਸੀ ਥਾਣਾ ਬੋਹਨੀਪੁਰ ਜ਼ਿਲ੍ਹਾ ਪੂਰਨੀਆ ਬਿਹਾਰ ਵੱਜੋਂ ਦੱਸੀ। ਥਾਣਾ ਸ਼ੰਭੂ ਦੀ ਪੁਲਿਸ ਨੇ ਦੋਵੇਂ ਵਿਅਕਤੀਆਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਮੀਨ ’ਤੇ ਨਾਜ਼ਾਇਜ਼ ਕਬਜ਼ਾ ਕਰਨ ਕੋਸ਼ਿਸ਼, ਢਾਈ ਦਰਜਨ ਨਾਮਜ਼ਦ ਅਗਲੀ ਖ਼ਬਰ ਗੈਂਗਸਟਰਵਾਦ ਨੂੰ ਸਿਆਸੀ ਸਰਪ੍ਰਸਤੀ ਪੰਜਾਬ ਕਦੇ ਬਰਦਾਸ਼ਤ ਨਹੀਂ ਕਰੇਗਾ- ਸੰਜੀਵ ਸ਼ਰਮਾ ਬਿੱਟੂ
Ad Position 24