08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸਮਾਣਾ ਬਾਰ ਦੇ ਨਿਰਵਿਰੋਧ ਚੁਣੇ ਅਹੁਦੇਦਾਰਾਂ ਦੀ ਜਿੱਤ ਦਾ ਰਸਮੀ ਐਲਾਨ

ਸਮਾਣਾ, 8 ਸਤੰਬਰ (ਸਾਹਿਬ ਸਿੰਘ)- ਬਾਰ ਐਸੋਸੀਏਸ਼ਨ ਸਮਾਣਾ ਦੀਆਂ ਸਾਲ 2026-27 ਲਈ ਹੋਣ ਵਾਲੀਆਂ ਚੋਣਾਂ ਵਿਚ ਬਿਨਾਂ ਮੁਕਾਬਲਾ ਚੁਣੇ ਉਪ-ਪ੍ਰਧਾਨ (ਪੁਰਸ਼) ਤੇ ਉਪ-ਪ੍ਰਧਾਨ (ਔਰਤ), ਸੰਯੁਕਤ ਸਕੱਤਰ, ਲਾਇਬ੍ਰੇਰੀਅਨ ਸਣੇ ਪੰਜ ਕਾਰਜਕਾਰਨੀ ਦੇ ਮੈਂਬਰਾਂ ਦੀ ਜਿੱਤ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮੇਟੀ ਦੇ ਮੈਂਬਰ ਕਸ਼ਮੀਰ ਸਿੰਘ ਵਿਰਕ, ਕੁਲਵਿੰਦਰ ਸਿੰਘ ਗਲੌਲੀ, ਜਸਪਾਲ ਸਿੰਘ ਸੰਧੂ, ਕੁਲਵੰਤ ਸਿੰਘ ਢਿੱਲੋਂ ਤੇ ਬਲਬੀਰ ਸਿੰਘ ਧਨੋਆ ਦੱਸਿਆ ਕਿ ਬਾਰ ਦੇ ਉਪ-ਪ੍ਰਧਾਨ (ਔਰਤ) ਲਈ ਨਿਰਲੇਪ ਕੌਰ ਅਤੇ ਉਪ ਪ੍ਰਧਾਨ ਜਨਰਲ ਦੇ ਅਹੁਦੇ ਲਈ ਰਾਜ ਕੁਮਾਰ ਮੁਦਾਹੀ ਬਿਨਾਂ ਮੁਕਾਬਲਾ ਜੇਤੂ ਕਰਾਰ ਗਏ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਸਮਾਣਾ, 8 ਸਤੰਬਰ (ਸਾਹਿਬ ਸਿੰਘ)- ਬਾਰ ਐਸੋਸੀਏਸ਼ਨ ਸਮਾਣਾ ਦੀਆਂ ਸਾਲ 2026-27 ਲਈ ਹੋਣ ਵਾਲੀਆਂ ਚੋਣਾਂ ਵਿਚ ਬਿਨਾਂ ਮੁਕਾਬਲਾ ਚੁਣੇ ਉਪ-ਪ੍ਰਧਾਨ (ਪੁਰਸ਼) ਤੇ ਉਪ-ਪ੍ਰਧਾਨ (ਔਰਤ), ਸੰਯੁਕਤ ਸਕੱਤਰ, ਲਾਇਬ੍ਰੇਰੀਅਨ ਸਣੇ ਪੰਜ ਕਾਰਜਕਾਰਨੀ ਦੇ ਮੈਂਬਰਾਂ ਦੀ ਜਿੱਤ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮੇਟੀ ਦੇ ਮੈਂਬਰ ਕਸ਼ਮੀਰ ਸਿੰਘ ਵਿਰਕ, ਕੁਲਵਿੰਦਰ ਸਿੰਘ ਗਲੌਲੀ, ਜਸਪਾਲ ਸਿੰਘ ਸੰਧੂ, ਕੁਲਵੰਤ ਸਿੰਘ ਢਿੱਲੋਂ ਤੇ ਬਲਬੀਰ ਸਿੰਘ ਧਨੋਆ ਦੱਸਿਆ ਕਿ ਬਾਰ ਦੇ ਉਪ-ਪ੍ਰਧਾਨ (ਔਰਤ) ਲਈ ਨਿਰਲੇਪ ਕੌਰ ਅਤੇ ਉਪ ਪ੍ਰਧਾਨ ਜਨਰਲ ਦੇ ਅਹੁਦੇ ਲਈ ਰਾਜ ਕੁਮਾਰ ਮੁਦਾਹੀ ਬਿਨਾਂ ਮੁਕਾਬਲਾ ਜੇਤੂ ਕਰਾਰ ਗਏ ਹਨ। ਇਸ ਤਰ੍ਹਾਂ ਸੰਯੁਕਤ ਸਕੱਤਰ ਦੇ ਅਹੁਦੇ ਲਈ ਅਨੁਰੂਪ ਚੰਦਰ ਗਰਗ, ਲਾਇਬ੍ਰੇਰੀਅਨ ਦੇ ਅਹੁਦੇ ਲਈ ਗੁਰਜੀਤ ਕੌਰ, ਕਾਰਜਕਾਰਨੀ ਮੈਂਬਰਾਂ ਲਈ ਸਿਮਰਨਜੀਤ ਸਿੰਘ, ਰਜਨੀ ਬਾਲਾ, ਰਣਦੀਪ ਥਿੰਦ, ਸ਼ਬਦ ਕੌਰ ਅਤੇ ਸਿਧਾਰਥ ਗੋਇਲ ਨੂੰ ਵੀ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ ਗਿਆ ਹੈ। ਬਿਨਾਂ ਮੁਕਾਬਲਾ ਚੁਣੇ ਗਏ ਅਹੁਦੇਦਾਰਾਂ ਨੂੰ ਬਾਰ ਮੈਂਬਰਾਂ ਨੇ ਵਧਾਈਆਂ ਦਿੱਤੀਆਂ ਹਨ। ਬਾਰ ਦੇ ਪ੍ਰਧਾਨ, ਸਕੱਤਰ ਤੇ ਖ਼ਜ਼ਾਨਚੀ ਦੇ ਅਹੁਦੇ ਲਈ ਵੋਟਾਂ 11 ਸਤੰਬਰ ਨੂੰ ਪੈਣਗੀਆਂ। ਮੈਦਾਨ ਵਿਚ ਚੋਣ ਲੜ ਰਹੇ ਉਮੀਦਵਾਰਾਂ ਦੀ ਭੱਜ-ਦੌੜ ਸਿਖਰ ’ਤੇ ਪਹੁੰਚ ਗਈ ਹੈ।
Ad Position 22
No active advertisement
ਪਿਛਲੀ ਖ਼ਬਰ 650 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਤੜਾਂ ’ਚ ਡਰੋਨ ਸ਼ੋਅ ਅੱਜ ਅਗਲੀ ਖ਼ਬਰ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਮੋਹਣਜੀਤ ਸਿੰਘ ਸ਼ੇਰੋਂ ਨਾਲ ਕੀਤੀ ਮੁਲਾਕਾਤ
Ad Position 24