ਲੋਕਤੰਤਰ ਦੀ ਜਿੱਤ, ਪਰਚੀ ਰਾਹੀਂ ਜਿੱਤੀ ਭਾਜਪਾ ਕੌਂਸਲਰ ’ਤੇ ਹਾਈਕੋਰਟ ਦੀ ਮੋਹਰ, ਦੁਬਾਰਾ ਗਿਣਤੀ ’ਤੇ ਲਾਈ ਰੋਕ
ਰਾਜਪੁਰਾ, 9 ਸਤੰਬਰ (ਰਣਜੀਤ ਸਿੰਘ)- ਪੰਜਾਬ ਵਿਚ 26 ਮਈ ਨੂੰ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਸਨ ਅਤੇ 29 ਮਈ ਨੂੰ ਵੋਟਾਂ ਦੀ ਗਿਣਤੀ ਹੋਈ ਸੀ। ਰਾਜਪੁਰਾ ਸ਼ਹਿਰ ਵਿਚ ਵੀ ਵੋਟਾਂ ਦੀ ਗਿਣਤੀ 29 ਮਈ ਨੂੰ ਹੋਈ ਸੀ ਭਾਵੇਂ ਕਿ ਉਸ ਦਿਨ ਵੋਟਾਂ ਦੀ ਗਿਣਤੀ ਪੂਰੀ ਤਰ੍ਹਾਂ ਨਾਲ ਪਾਰਦਰਸ਼ੀ ਢੰਗ ਨਾਲ ਹੋਈ ਸੀ ਪਰ ਭਾਜਪਾ ਕੌਂਸਲਰ ਅਤੇ ਸੱਤਾਧਾਰੀ ਧਿਰ ਦੀ ਕੌਂਸਲਰ ਦੀਆਂ ਵੋਟਾਂ ਬਰਾਬਰ ਰਹਿ ਜਾਣ ਕਾਰਨ ਪਰਚੀ ਸਿਸਟਮ ਦੀ ਸਹਾਇਤਾ ਨਾਲ ਨਤੀਜਾ ਭਾਜਪਾ ਦੇ ਹੱਕ ਵਿਚ ਆ ਗਿਆ ਸੀ ਇਸ ਦੇ ਬਾਵਜੂਦ ਹੁਣ ਵੋਟਾਂ ਦੀ ਦੁਬਾਰਾ ਗਿਣਤੀ 10 ਸਤੰਬਰ ਨੂੰ ਰੱਖੀ ਗਈ ਸੀ ਪਰ ਇਸ ’ਤੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ।
ਦ
ਦਿਨੇਸ਼ ਮਹਿਤਾ, ਕੌਂਸਲਰ ਨੀਲਮ ਮਹਿਤਾ
10-09-2026
ਰਾਜਪੁਰਾ, 9 ਸਤੰਬਰ (ਰਣਜੀਤ ਸਿੰਘ)- ਪੰਜਾਬ ਵਿਚ 26 ਮਈ ਨੂੰ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਸਨ ਅਤੇ 29 ਮਈ ਨੂੰ ਵੋਟਾਂ ਦੀ ਗਿਣਤੀ ਹੋਈ ਸੀ। ਰਾਜਪੁਰਾ ਸ਼ਹਿਰ ਵਿਚ ਵੀ ਵੋਟਾਂ ਦੀ ਗਿਣਤੀ 29 ਮਈ ਨੂੰ ਹੋਈ ਸੀ ਭਾਵੇਂ ਕਿ ਉਸ ਦਿਨ ਵੋਟਾਂ ਦੀ ਗਿਣਤੀ ਪੂਰੀ ਤਰ੍ਹਾਂ ਨਾਲ ਪਾਰਦਰਸ਼ੀ ਢੰਗ ਨਾਲ ਹੋਈ ਸੀ ਪਰ ਭਾਜਪਾ ਕੌਂਸਲਰ ਅਤੇ ਸੱਤਾਧਾਰੀ ਧਿਰ ਦੀ ਕੌਂਸਲਰ ਦੀਆਂ ਵੋਟਾਂ ਬਰਾਬਰ ਰਹਿ ਜਾਣ ਕਾਰਨ ਪਰਚੀ ਸਿਸਟਮ ਦੀ ਸਹਾਇਤਾ ਨਾਲ ਨਤੀਜਾ ਭਾਜਪਾ ਦੇ ਹੱਕ ਵਿਚ ਆ ਗਿਆ ਸੀ ਇਸ ਦੇ ਬਾਵਜੂਦ ਹੁਣ ਵੋਟਾਂ ਦੀ ਦੁਬਾਰਾ ਗਿਣਤੀ 10 ਸਤੰਬਰ ਨੂੰ ਰੱਖੀ ਗਈ ਸੀ ਪਰ ਇਸ ’ਤੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ। ਜਾਣਕਾਰੀ ਮੁਤਾਬਿਕ ਰਾਜਪੁਰਾ ਸ਼ਹਿਰ ਵਿਚ 26 ਮਈ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਦੀ ਗਿਣਤੀ 29 ਮਈ ਨੂੰ ਹੋਈ ਸੀ। ਇਸ ਮੌਕੇ ’ਤੇ ਸੱਤਾਧਾਰੀ ਧਿਰ ਦੀ ਵਾਰਡ ਨੰਬਰ 7 ਦੀ ਕੌਂਸਲਰ ਚੌਧਰੀ ਚਾਰੂ ਚੌਧਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਕੌਂਸਲਰ ਨੀਲਮ ਮਹਿਤਾ ਨੂੰ ਬਰਾਬਰ ਬਰਾਬਰ ਵੋਟਾਂ ਭਾਵ 953-953 ਮਿਲੀਆਂ ਸਨ। ਇਸ ’ਤੇ ਨਿਯਮਾਂ ਤਹਿਤ ਉਸ ਵੇਲੇ ਦੇ ਚੋਣ ਅਧਿਕਾਰੀ ਕਮ ਐੱਸ.ਡੀ.ਐਮ. ਰਾਜਪੁਰਾ ਨੇ ਦੋਹਾਂ ਦਾ ਫ਼ੈਸਲਾ ਪਰਚੀ ਸਿਸਟਮ ਨਾਲ ਕਰ ਦਿੱਤਾ ਸੀ। ਪਰਚੀ ਦਾ ਫ਼ੈਸਲਾ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਨੀਲਮ ਮਹਿਤਾ ਦੇ ਹੱਕ ਵਿਚ ਆ ਗਿਆ ਸੀ ਅਤੇ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਨੀਲਮ ਮਹਿਤਾ ਨੂੰ ਕੌਂਸਲਰ ਵਜੋਂ ਜੇਤੂ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਚੋਣ ਹਾਰਨ ਵਾਲੀ ਸੱਤਾਧਾਰੀ ਧਿਰ ਦੀ ਉਮੀਦਵਾਰ ਚਾਰੂ ਚੌਧਰੀ ਨੇ ਚੋਣ ਜਿੱਤਣ ਵਾਲੀ ਉਮੀਦਵਾਰ ਨੀਲਮ ਮਹਿਤਾ ਦੀ ਜਿੱਤ ਨੂੰ ਇਲੈੱਕਸ਼ਨ ਕਮਿਸ਼ਨ-ਕਮ-ਰਾਜਪੁਰਾ ਦੇ ਐਸ.ਡੀ.ਐਮ. ਦੀ ਅਦਾਲਤ ਵਿਚ ਫਿਰ ਤੋਂ ਰੀਕਾਂਉਟਿੰਗ ਕਰਨ ਦੀ ਗੁਹਾਰ ਲਾਈ ਗਈ ਸੀ। ਇਸ ’ਤੇ ਰੀਕਾਂਉਟਿੰਗ 10 ਸਤੰਬਰ ਨੂੰ ਹੋਣੀ ਤਹਿ ਹੋ ਗਈ ਸੀ। ਇਸ ’ਤੇ ਭਾਰਤੀ ਜਨਤਾ ਪਾਰਟੀ ਦੀ ਜੇਤੂ ਕੌਂਸਲਰ ਨੀਲਮ ਮਹਿਤਾ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜਾ ਖੜ੍ਹਕਾਇਆ, ਜਿਸ ’ਤੇ ਮਾਣਯੋਗ ਅਦਾਲਤ ਨੇ ਅਗਲੇ ਹੁਕਮਾਂ ਤੱਕ ਰੀਕਾਂਉਟਿੰਗ ’ਤੇ ਰੋਕ ਲਾ ਦਿੱਤੀ ਹੈ। ਇਸ ਸੰਬੰਧੀ ਸੰਪਰਕ ਕਰਨ ’ਤੇ ਵਾਰਡ ਨੰ. ਸੱਤ ਦੀ ਕੌਂਸਲਰ ਨੀਲਮ ਮਹਿਤਾ ਦੇ ਪਤੀ ਦਿਨੇਸ਼ ਮਹਿਤਾ ਨੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਸਟੇਅ ਮਿਲਣ ਦੀ ਪੁਸ਼ਟੀ ਕੀਤੀ ਹੈ।