ਰੋਟਰੀ ਕਲੱਬ ਨਾਭਾ ਵਲੋਂ ਅਧਿਆਪਕ ਦਿਵਸ ਮੌਕੇ ਨੇਸ਼ਨ ਬਿਲਡਰ ਐਵਾਰਡ ਸਮਾਰੋਹ ਕਰਵਾਇਆ
ਨਾਭਾ, 15 ਸਤੰਬਰ (ਵਰਿੰਦਰ ਵਰਮਾ)-ਰੋਟਰੀ ਕਲੱਬ ਨਾਭਾ ਪ੍ਰਧਾਨ ਜੀਵਨ ਪ੍ਰਕਾਸ਼ ਬਾਂਸਲ ਦੀ ਅਗਵਾਈ ਹੇਠ ਅਧਿਆਪਕ ਦਿਵਸ ਮੌਕੇ ਰੋਟਰੀ ਭਵਨ ਪਟਿਆਲਾ ਗੇਟ ਵਿਖੇ ਨੇਸ਼ਨ ਬਿਲਡਰ ਐਵਾਰਡ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਰੋਟੇਰੀਅਨ ਗਵਰਨਰ 3090 ਅਮਿਤ ਸਿੰਗਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ।
ਰ
ਰੋਟਰੀ ਕਲੱਬ ਨਾਭਾ ਦੇ ਮੈਂਬਰ ਅਧਿਆਪਕਾਂ ਨੂੰ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਉਨ੍ਹਾਂ ਨਾਲ ਮੁੱਖ ਮਹਿਮਾਨ ਅਤੇ ਹੋਰ। ਤਸਵੀਰ : ਵਰਿੰਦਰ ਵਰਮਾ
16-09-2026
ਨਾਭਾ, 15 ਸਤੰਬਰ (ਵਰਿੰਦਰ ਵਰਮਾ)-ਰੋਟਰੀ ਕਲੱਬ ਨਾਭਾ ਪ੍ਰਧਾਨ ਜੀਵਨ ਪ੍ਰਕਾਸ਼ ਬਾਂਸਲ ਦੀ ਅਗਵਾਈ ਹੇਠ ਅਧਿਆਪਕ ਦਿਵਸ ਮੌਕੇ ਰੋਟਰੀ ਭਵਨ ਪਟਿਆਲਾ ਗੇਟ ਵਿਖੇ ਨੇਸ਼ਨ ਬਿਲਡਰ ਐਵਾਰਡ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਰੋਟੇਰੀਅਨ ਗਵਰਨਰ 3090 ਅਮਿਤ ਸਿੰਗਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ । ਉਨ੍ਹਾਂ ਦੇ ਨਾਲ ਸਾਬਕਾ ਗਵਰਨਰ ਅਮਜਦ ਅਲੀ ਵੀ ਮੌਜੂਦ ਸਨ। ਇਸ ਮੌਕੇ ਪੰਜਾਬ ਪਬਲਿਕ ਸਕੂਲ ਦੇ ਮੁੱਖ ਅਧਿਆਪਕ ਡਾ. ਡੀ.ਸੀ.ਸ਼ਰਮਾ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ। ਪ੍ਰੋਜੈਕਟ ਦੇ ਚੇਅਰਮੈਨ ਸਾਬਕਾ ਪ੍ਰਧਾਨ ਰਵਨੀਸ਼ ਗੋਇਲ, ਐਡਵੋਕੇਟ ਭਾਰਤ ਭੂਸ਼ਣ ਨਿਤਿਨ ਜੈਨ ਅਤੇ ਸਾਬਕਾ ਸਿਵਲ ਸਰਜਨ ਡਾ. ਆਈ. ਡੀ. ਗੋਇਲ ਸਨ। ਇਸ ਮੌਕੇ ਕਲੱਬ ਦੀ ਵਲੋਂ ਸਮਾਜ ਦੇ ਸਕੂਲਾਂ ਵਿੱਚ ਕੰਮ ਕਰਨ ਵਾਲੇ ਅਤੇ ਆਪਣੀ ਡਿਊਟੀ ਅਤੇ ਮਿਹਨਤ ਨੂੰ ਸਮਰਪਿਤ ਲੋਕ ਹਾਜ਼ਰ ਸਨ। ਇਸ ਦੌਰਾਨ ਹੋਣਹਾਰ 21 ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ: ਆਈ. ਡੀ. ਗੋਇਲ ਅਤੇ ਨਿਤਿਨ ਜੈਨ ਨੇ ਉਨ੍ਹਾਂ ਅਧਿਆਪਕਾਂ ਬਾਰੇ ਵਿਸਥਾਰ ਪੂਰਵਕ ਨਾਲ ਗੱਲ ਕੀਤੀ। ਹਰ ਵਿਅਕਤੀ ਦੇ ਜੀਵਨ ਵਿਚ ਅਧਿਆਪਕ ਦੀ ਭੂਮਿਕਾ ਬਾਰੇ ਅਤੇ ਪਹਿਲੇ ਅਧਿਆਪਕ ਕੌਣ ਸਨ, ਉਹਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਜੀਵਨ ਬਾਂਸਲ ਦੀ ਅਗਵਾਈ ‘ਚ ਰੋਟਰੀ ਕਲੱਬ ‘ਚ ਤਿੰਨ ਨਵੇਂ ਮੈਂਬਰ ਪਾਖਰ ਸਿੰਘ, ਜੈ ਗੋਪਾਲ ਜ਼ਖ਼ਮੀ ਵੀ ਸ਼ਾਮਿਲ ਹੋਏ। ਇਸ ਮੌਕੇ ਮੁੱਖ ਮਹਿਮਾਨ ਅਮਿਤ ਸਿੰਗਲਾ ਨੇ ਕਲੱਬ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਸਕੂਲ-ਕਾਲਜ ਦੇ ਆਪਣੇ ਜੀਵਨ ਦੇ ਪਲ ਅਧਿਆਪਕਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅਧਿਆਪਕ ਸਾਡੇ ਸਭ ਤੋਂ ਵੱਡੇ ਮਾਰਗ ਦਰਸ਼ਕ ਹਨ। ਇਸ ਮੌਕੇ ਪੰਜਾਬ ਪਬਲਿਕ ਸਕੂਲ ਨਾਭਾ ਦੇ ਪ੍ਰਿੰਸੀਪਲ ਡਾ.ਡੀ.ਸੀ.ਸ਼ਰਮਾ ਨੇ ਮੁੱਖ ਬੁਲਾਰੇ ਵਜੋਂ ਸਾਰੇ ਰੋਟੇਰੀਅਨਾਂ ਅਤੇ ਅਧਿਆਪਕਾਂ ਨੂੰ ਆਪਣੇ ਵਿਚਾਰ ਪ੍ਰਗਟ ਕੀਤੇ।ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਅੰਤ ਵਿੱਚ ਰੋਟੇਰੀਅਨ ਚਰਨ ਸਿੰਘ ਐਮ.ਡੀ ਮਲਕੀਤ ਗਰੁੱਪ ਨੇ ਮੁੱਖ ਮਹਿਮਾਨ ਅਤੇ ਆਈਆਂ ਹੋਈਆਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਜੀਵਨ ਪ੍ਰਕਾਸ਼ ਬਾਂਸਲ ਅਤੇ ਸਮੂਹ ਮੈਂਬਰਾਂ ਨੇ ਮੁੱਖ ਮਹਿਮਾਨ ਅਤੇ ਆਈਆਂ ਹੋਈਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਜਨਰਲ ਸਕੱਤਰ ਵਿਵੇਕ ਸਿੰਗਲਾ, ਕੈਸ਼ੀਅਰ ਦਰਸ਼ਨ ਬੱਟਰ, ਚਰਨ ਸਿੰਘ ਐਮ.ਡੀ., ਜਸਪਾਲ ਜੁਨੇਜਾ ਐਡਵੋਕੇਟ, ਦਲਜੀਤ ਸਿੰਘ ਸੰਧੂ, ਜੇ.ਪੀ.ਗੁਪਤਾ, ਰਾਜ ਕੁਮਾਰ ਜੇਤਵਾਨੀ, ਦਰਸ਼ਨ ਅਰੋੜਾ, ਬਾਰ ਐਸੋਸੀਏਸ਼ਨ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੱਗੋ, ਗੁਰਤੇਜ ਸਿੰਘ ਕੋਲ, ਡਾ. ਜੇ. ਪੀ. ਨਰੂਲਾ ਪ੍ਰਧਾਨ ਆਈ.ਐਮ.ਏ., ਮਨਦੀਪ ਸਿੰਘ ਭਾਟੀਆ, ਨਵਦੀਪ ਸਿੰਘ, ਵੇਦ ਪ੍ਰਕਾਸ਼ ਡੱਲਾ, ਰਾਜੇਸ਼ ਅਗਰਵਾਲ, ਪ੍ਰੀਤਮ ਬੱਤਰਾ, ਅਸ਼ੋਕ ਕਿੰਗਰ, ਐਡਵੋਕੇਟ ਸਿਕੰਦਰ ਪ੍ਰਤਾਪ ਸਿੰਘ, ਗੁਰਬਚਨ ਸਿੰਘ ਬਿੱਲੂ ਮੱਲੇਵਾਲ, ਸੌਰਵ ਵਰਮਾ ਰਿੱਕੀ, ਪੰਕਜ ਪੱਪੂ, ਵਿਕਾਸ ਚੋਪੜਾ, ਅਸ਼ੋਕ ਕਿੰਗਰ, ਐਸ.ਪੀ.ਸਿੰਘ, ਲਲਿਤ ਸ਼ਰਮਾ, ਵਿਵੇਕ ਖੰਨਾ, ਆਕਾਸ਼ ਜਲੋਟਾ, ਇੰਦਰ ਮੋਹਨ ਚੀਨੂ, ਭੁਪੇਸ਼ ਬਾਂਸਲ, ਨਰਿੰਦਰ ਮੋਹਨ ਸ਼ਰਮਾ, ਕੁੰਵਰ ਅਰੋੜਾ, ਨੀਲ ਗਗਨ, ਅਸ਼ੀਸ਼ ਗਰਗ, ਅਸ਼ੋਕ ਅਰੋੜਾ ਆਦਿ ਹਾਜ਼ਰ ਸਨ। ਅੰਤ ਵਿਚ ਪ੍ਰਧਾਨ ਜੀਵਨ ਬਾਂਸਲ ਤੇ ਸਕੱਤਰ ਵਿਵੇਕ ਸਿੰਗਲਾ ਨੇ ਸਾਰੇ ਰੋਟੇਰੀਅਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਧੰਨਵਾਦ ਕੀਤਾ।