16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਗ਼ੈਰਵਿੱਦਿਅਕ ਡਿਊਟੀਆਂ ਤੋਂ ਅੱਕੇ ਅਧਿਆਪਕਾਂ ਨੇ ਸਰਕਾਰ ਨੂੰ 4 ਹੋਰ ਬਾਹਾਂ ਲਗਾਉਣ ਦੀ ਕੀਤੀ ਮੰਗ

ਪਟਿਆਲਾ, 15 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਇਕ ਪਾਸੇ ਸੂਬਾ ਸਰਕਾਰ ਵਲੋਂ ਸਿੱਖਿਆ ਕ੍ਰਾਂਤੀ ਲਿਆਉਣ ਦੇ ਦਾਅਵੇ ਅਤੇ ਦੂਜੇ ਪਾਸੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਥਾਂ ਸਰਕਾਰ ਵਲੋਂ ਵੱਖ-ਵੱਖ ਗੈਰਵਿਦਿਅਕ ਕੰਮਾਂ ’ਤੇ ਲਗਾਈਆਂ ਜਾਂਦੀਆਂ ਡਿਊਟੀਆਂ ਆਪਣੇ ਆਪ ਵਿਚ ਮੇਲ ਨਹੀਂ ਖਾਂਦੀਆਂ ਨਜ਼ਰ ਆਉਂਦੀਆਂ ਹਨ। ਹੁਣ ਰਾਸ਼ਨ ਕਾਰਡ ਦੀ ਸੁਧਾਈ ’ਤੇ ਡਿਊਟੀ ਇਸ ਤੋਂ ਪਹਿਲਾਂ ਸੈਂਸਜ਼, ਕਦੇ ਐਸ.

Ad Position 21
repet_subhas-goyals [Copy P29]
ਗੈਰਵਿਦਿਅਕ ਡਿਊਟੀ ਤੋਂ ਅੱਕੇ ਅਧਿਆਪਕ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਅੱਗੇ ਧਰਨਾ ਦਿੰਦੇ ਹੋਏ। ਅਜੀਤ ਤਸਵੀਰ 16-09-2026
ਪਟਿਆਲਾ, 15 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਇਕ ਪਾਸੇ ਸੂਬਾ ਸਰਕਾਰ ਵਲੋਂ ਸਿੱਖਿਆ ਕ੍ਰਾਂਤੀ ਲਿਆਉਣ ਦੇ ਦਾਅਵੇ ਅਤੇ ਦੂਜੇ ਪਾਸੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਥਾਂ ਸਰਕਾਰ ਵਲੋਂ ਵੱਖ-ਵੱਖ ਗੈਰਵਿਦਿਅਕ ਕੰਮਾਂ ’ਤੇ ਲਗਾਈਆਂ ਜਾਂਦੀਆਂ ਡਿਊਟੀਆਂ ਆਪਣੇ ਆਪ ਵਿਚ ਮੇਲ ਨਹੀਂ ਖਾਂਦੀਆਂ ਨਜ਼ਰ ਆਉਂਦੀਆਂ ਹਨ। ਹੁਣ ਰਾਸ਼ਨ ਕਾਰਡ ਦੀ ਸੁਧਾਈ ’ਤੇ ਡਿਊਟੀ ਇਸ ਤੋਂ ਪਹਿਲਾਂ ਸੈਂਸਜ਼, ਕਦੇ ਐਸ. ਆਈ. ਆਰ. ਅਤੇ ਅੱਗੇ ਪਰਾਲੀ ’ਤੇ ਡਿਊਟੀ ਤੋਂ ਉਪਰੰਤ ਫਿਰ ਸੈਂਸਜ਼ ਡਿਊਟੀ ’ਤੇ ਤੋਰੇ ਜਾਣ ਵਾਲੇ ਸਰਕਾਰ ਵਲੋਂ ਅਧਿਆਪਕ ਕਿਸ ਵੇਲੇ ਸਕੂਲਾਂ ’ਚ ਬੱਚਿਆਂ ਨੂੰ ਪੜ੍ਹਾਉਣਗੇ ਇਹ ਨਾ ਤਾਂ ਵਿਦਿਆਰਥੀ ਜਾਣਦੇ ਹਨ ਤੇ ਨਾ ਹੀ ਅਧਿਆਪਕ। ਜ਼ਿਲ੍ਹੇ ਦੇ ਵੱਡੇ ਸਰਕਾਰੀ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਸਿਵਲ ਲਾਈਨਜ਼, ਫੀਲਖਾਨਾ ਸਕੂਲ, ਮਾਡਲ ਟਾਊਨ ਸਕੂਲ ਜਿਥੇ ਘੱਟੋ ਘੱਟ 2 ਤੋਂ 3 ਹਜ਼ਾਰ ਵਿਦਿਆਰਥੀ ਪ੍ਰਤੀ ਸਕੂਲ ਪੜ੍ਹਦੇ ਹਨ ’ਚ ਪੜ੍ਹਾਉਣ ਵਾਲਾ ਮਾਸਟਰ ਕੇਡਰ 80 ਤੋਂ 90 ਫੀਸਦੀ ਰਾਸ਼ਨ ਕਾਰਡ ਬਣਾਉਣ ਦੀਆਂ ਡਿਊਟੀਆਂ ’ਤੇ ਲਗਾ ਦਿੱਤੇ ਗਏ ਹਨ। ਇਕ ਪਾਸੇ ਸਕੂਲਾਂ ਵਿਚ ਪਹਿਲੀ ਟਰਮ ਦੀ ਪ੍ਰੀਖਿਆ ਚੱਲ ਰਹੀ ਹੈ ਦੂਜੇ ਪਾਸੇ ਇਨ੍ਹਾਂ ਸਕੂਲਾਂ ’ਚ ਪੜ੍ਹਾਉਣ ਵਾਲੇ ਅਧਿਆਪਕਾਂ ਦੀਆਂ ਲੱਗੀਆਂ ਡਿਊਟੀਆਂ ਤੇ ਸਕੂਲਾਂ ਦੇ ਪ੍ਰਿੰਸੀਪਲ ਤੇ ਜ਼ਿਲ੍ਹਾ ਸਿੱਖਿਆ ਅਫਸਰ ਦੀ ਚੁੱਪੀ ਬੱਚਿਆਂ ਦੇ ਭਵਿੱਖ ਲਈ ਬਹੁਤੀ ਚੰਗੀ ਨਹੀਂ ਜਾਪਦੀ। ਮਾਡਲ ਟਾਊਨ ਸਕੂਲ ਦੇ ਪ੍ਰਾਇਮਰੀ ਵਿੰਗ ਦੀ ਗੱਲ ਕੀਤੀ ਜਾਵੇ ਤਾਂ ਜਿਥੇ ਪਹਿਲਾਂ 4 ਅਧਿਆਪਕਾਂ ਦੀ ਡਿਊਟੀ ਲੱਗੀ ਹੋਈ ਸੀ ਉਥੇ ਹੀ ਹੁਣ ਬਾਕੀ ਰਹਿੰਦੇ 6 ਅਧਿਆਪਕ ਵੀ ਰਾਸ਼ਨ ਕਾਰਡ ਦੀ ਡਿਊਟੀ ’ਤੇ ਲਗਾ ਕੇ ਸਕੂਲ ਵਿਚ ਬੱਚਿਆਂ ਨੂੰ ਕੌਣ ਦੇਖੇਗਾ ਇਸ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਹੀ ਦੱਸ ਸਕਦਾ ਹੈ। ਜਿਨ੍ਹਾਂ ਵਲੋਂ ਨਾ ਤਾਂ ਅਧਿਆਪਕਾਂ ਦੀਆਂ ਡਿਊਟੀਆਂ ਲੱਗਣ ’ਤੇ ਚੁੱਪੀ ਤੋੜੀ ਜਾਂਦੀ ਤੇ ਨਾ ਹੀ ਖਾਲੀ ਹੋਏ ਸਕੂਲਾਂ ਲਈ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋਣ ਵਾਲੇ ਨੁਕਸਾਨ ’ਤੇ ਹਾਅ ਦਾ ਨਾਅਰਾ ਮਾਰਿਆ ਜਾਂਦਾ ਹੈ। ਇਸ ਮੌਕੇ ਡੀ. ਟੀ. ਐਫ., ਪੁਰਾਣੀ ਪੈਨਸ਼ਨ ਬਹਾਲੀ ਮੋਰਚਾ, ਜੀ. ਟੀ. ਯੂ. ਤੇ ਹੋਰ ਜਥੇਬੰਦੀਆਂ ਵਲੋਂ ਅੱਜ ਇਨ੍ਹਾਂ ਗੈਰਵਿਦਿਅਕ ਡਿਊਟੀਆਂ ਨੂੰ ਕਟਾਉਣ ਦੇ ਲਈ ਡੀ. ਸੀ. ਦਫਤਰ ਪਟਿਆਲਾ ਵਿਖੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਜਿਸ ’ਤੇ ਪ੍ਰਸ਼ਾਸਨ ਵਲੋਂ ਉਕਤ ਜਥੇਬੰਦੀਆਂ ਦੇ ਆਗੂਆਂ ਨੇ ਡੀ. ਸੀ. ਪਟਿਆਲਾ ਨਾਲ ਮੀਟਿੰਗ ਕਰਾਉਣ ਦੀ ਗੱਲ ਆਖੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੋਈ ਵੀ ਅਧਿਆਪਕ ਇਹ ਗੈਰਵਿਦਿਅਕ ਡਿਊਟੀਆਂ ਜੁਆਇਨ ਨਾ ਕਰਨ ਜੇਕਰ ਕਿਸੀ ਅਧਿਆਪਕ ਉਤੇ ਇਨ੍ਹਾਂ ਡਿਊਟੀਆਂ ਕਾਰਨ ਕੋਈ ਕਾਰਵਾਈ ਹੁੰਦੀ ਹੈ ਤਾਂ ਜਥੇਬੰਦੀ ਉਨ੍ਹਾਂ ਨਾਲ ਖੜੇਗੀ। ਇਸ ਮੌਕੇ ਵੱਖ-ਵੱਖ ਅਧਿਆਪਕਾਂ ਨੇ ਸਰਕਾਰ ’ਤੇ ਵਰਦਿਆਂ ਕਿਹਾ ਕਿ ਸਰਕਾਰ ਸਾਡੇ 4 ਬਾਹਾਂ ਹੋਰ ਲਗਾ ਦੇਵੇ ਤਾਂ ਅਸੀਂ ਸਰਕਾਰ ਵਲੋਂ ਲਗਾਈਆਂ ਜਾਂਦੀਆਂ ਡਿਊਟੀਆਂ ਨੂੰ ਕਰ ਸਕੀਏ ਤੇ ਇਸ ਨਾਲ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੀਆਂ, ਕਿਤਾਬਾਂ ਚੁੱਕਣ ਵਾਲੇ ਹੱਥਾਂ ਨੂੰ ਹੋਰ ਕੰਮ ਨਾ ਲਾਇਆ ਜਾਵੇ ਤੇ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਰੁਕਾਵਟ ਬਣ ਰਹੀਆਂ ਅਧਿਆਪਕਾਂ ਦੀਆਂ ਗੈਰ-ਵਿੱਦਿਅਕ ਡਿਊਟੀਆਂ, ਜਿਨ੍ਹਾਂ ਵਿਚ ਰਾਸ਼ਨ ਕਾਰਡ ਵੈਰੀਫਿਕੇਸ਼ਨ, ਹੈਲਥ ਕਾਰਡ, ਪਰਾਲੀ ਪ੍ਰਬੰਧਨ, ਵੱਖ-ਵੱਖ ਪ੍ਰਕਾਰ ਦੀਆਂ ਡਾਕਾਂ ਆਦਿ ਮੁਕੰਮਲ ਰੱਦ ਕੀਤੀਆਂ ਜਾਣ।
Ad Position 22
No active advertisement
ਪਿਛਲੀ ਖ਼ਬਰ ਪਾਤੜਾਂ ਦੇ ਬਾਈਪਾਸ ’ਤੇ ਰਾਤ ਸਮੇਂ ਪ੍ਰੀਮਿਕਸ ਪਾਏ ਜਾਣ ਕਾਰਨ ਬਣਾਉਣ ਸਾਰ ਹੀ ਪਏ ਖੱਡੇ ਅਗਲੀ ਖ਼ਬਰ ਰੋਟਰੀ ਕਲੱਬ ਨਾਭਾ ਵਲੋਂ ਅਧਿਆਪਕ ਦਿਵਸ ਮੌਕੇ ਨੇਸ਼ਨ ਬਿਲਡਰ ਐਵਾਰਡ ਸਮਾਰੋਹ ਕਰਵਾਇਆ
Ad Position 24