ਪਾਤੜਾਂ ਦੇ ਬਾਈਪਾਸ ’ਤੇ ਰਾਤ ਸਮੇਂ ਪ੍ਰੀਮਿਕਸ ਪਾਏ ਜਾਣ ਕਾਰਨ ਬਣਾਉਣ ਸਾਰ ਹੀ ਪਏ ਖੱਡੇ
ਪਾਤੜਾਂ, 15 ਸਤੰਬਰ (ਜਗਦੀਸ਼ ਸਿੰਘ ਕੰਬੋਜ)- ਪੰਜਾਬ ਸਰਕਾਰ ਵਲੋਂ ਸੜਕਾਂ ਨੂੰ ਬਣਾਏ ਜਾਣ ਲਈ ਰਾਸ਼ੀ ਜਾਰੀ ਕੀਤੀ ਗਈ ਹੈ, ਪਰ ਕੁਝ ਅਫ਼ਸਰਾਂ ਦੀ ਅਣਗਿਹਲੀ ਕਾਰਨ ਤੇ ਠੇਕੇਦਾਰਾਂ ਦੀ ਮਨਮਰਜ਼ੀ ਦੀ ਬਦੌਲਤ ਸੜਕ ਬਣਨ ਸਾਰ ਹੀ ਟੁੱਟ ਜਾਣ ’ਤੇ ਇਨ੍ਹਾਂ ਵਿਚ ਖੱਡੇ ਪੈਣੇ ਸ਼ੁਰੂ ਹੋ ਜਾਂਦੇ ਹਨ। ਇਸ ਤਰ੍ਹਾਂ ਪਾਤੜਾਂ ਦੇ ਬਾਈਪਾਸ ਤੇ ਪ੍ਰੀਮਿਕਸ ਪਾਉਣ ਸਮੇਂ ਵਰਤੇ ਗਏ ਘਟੀਆ ਮਟੀਰੀਅਲ ਦੀ ਬਦੌਲਤ ਇਸ ਸੜਕ ਨੂੰ ਬਣਾਉਣ ਸਾਰ ਹੀ ਇਸ ਵਿਚ ਖੱਡੇ ਪੈ ਗਏ ਹਨ ਅਤੇ ਕਈ ਥਾਵਾਂ ’ਤੇ ਤਰੇੜ੍ਹਾਂ ਸਾਫ਼ ਦਿਖਾਈ ਦੇ ਰਹੀਆਂ ਹਨ।
ਪਾਤੜਾਂ, 15 ਸਤੰਬਰ (ਜਗਦੀਸ਼ ਸਿੰਘ ਕੰਬੋਜ)- ਪੰਜਾਬ ਸਰਕਾਰ ਵਲੋਂ ਸੜਕਾਂ ਨੂੰ ਬਣਾਏ ਜਾਣ ਲਈ ਰਾਸ਼ੀ ਜਾਰੀ ਕੀਤੀ ਗਈ ਹੈ, ਪਰ ਕੁਝ ਅਫ਼ਸਰਾਂ ਦੀ ਅਣਗਿਹਲੀ ਕਾਰਨ ਤੇ ਠੇਕੇਦਾਰਾਂ ਦੀ ਮਨਮਰਜ਼ੀ ਦੀ ਬਦੌਲਤ ਸੜਕ ਬਣਨ ਸਾਰ ਹੀ ਟੁੱਟ ਜਾਣ ’ਤੇ ਇਨ੍ਹਾਂ ਵਿਚ ਖੱਡੇ ਪੈਣੇ ਸ਼ੁਰੂ ਹੋ ਜਾਂਦੇ ਹਨ। ਇਸ ਤਰ੍ਹਾਂ ਪਾਤੜਾਂ ਦੇ ਬਾਈਪਾਸ ਤੇ ਪ੍ਰੀਮਿਕਸ ਪਾਉਣ ਸਮੇਂ ਵਰਤੇ ਗਏ ਘਟੀਆ ਮਟੀਰੀਅਲ ਦੀ ਬਦੌਲਤ ਇਸ ਸੜਕ ਨੂੰ ਬਣਾਉਣ ਸਾਰ ਹੀ ਇਸ ਵਿਚ ਖੱਡੇ ਪੈ ਗਏ ਹਨ ਅਤੇ ਕਈ ਥਾਵਾਂ ’ਤੇ ਤਰੇੜ੍ਹਾਂ ਸਾਫ਼ ਦਿਖਾਈ ਦੇ ਰਹੀਆਂ ਹਨ। ਪਾਤੜਾਂ ਇਲਾਕੇ ਦੇ ਲੋਕਾਂ ਨੇ ਇਸ ਮਾਮਲੇ ਨੂੰ ਲੈ ਕੇ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਸਰਕਾਰ ਤੋਂ ਕੀਤੀ ਹੈ। ਬਲਰਾਜ ਸਿੰਘ ਖਾਂਗ, ਪੂਰਨ ਚੰਦ, ਜਸਵਿੰਦਰ ਸਿੰਘ, ਗੁਰਨਾਮ ਸਿੰਘ ਨੇ ਦੱਸਿਆ ਕਿ ਜਾਖਲ਼ ਰੋਡ ਤੋਂ ਸ਼ੁਰੂ ਹੁੰਦਾਂ ਅਤੇ ਨਰਵਾਨਾ ਰੋਡ, ਪਟਿਆਲਾ ਰੋਡ ਅਤੇ ਸੰਗਰੂਰ ਰੋਡ ਨੂੰ ਜੋੜਦੇ ਬਾਈਪਾਸ ਰੋਡ ਦੀ ਹਾਲਤ ਪਹਿਲਾਂ ਵੀ ਕੁਝ ਥਾਵਾਂ ਨੂੰ ਛੱਡ ਕੇ ਬਹੁਤ ਵਧੀਆ ਸੀ, ਪਰ ਇਸ ਤੇ ਸਰਕਾਰ ਵਲੋਂ ਸਮੇਂ ਸਿਰ ਇਸ ’ਤੇ ਪ੍ਰੀਮਿਕਸ ਪੈਣੀ ਸ਼ੁਰੂ ਹੋਈ ਤਾਂ ਲੋਕ ਸਰਕਾਰ ਦੀ ਪ੍ਰਸੰਸਾਂ ਕਰ ਰਹੇ ਸਨ ਪਰ ਜਦੋਂ ਇਸ ਤੇ ਅੱਧ ਤੱਕ ਦਿਨ ਵਿਚ ਜੋ ਪ੍ਰੀਮਿਕਸ ਪਾਈ ਗਈ ਉਹ ਤਾਂ ਬਹੁਤ ਵਧੀਆ ਹਾਲਤ ਵਿਚ ਦਿਖਾਈ ਦੇ ਰਹੀ ਪਰ ਦੂਜੇ ਪਾਸੇ ਠੇਕੇਦਾਰ ਵਲੋਂ ਰਾਤ ਸਮੇਂ ਦੱਸਦੇ ਹਨ ਕਿ ਬਾਰਿਸ਼ ਦੌਰਾਨ ਹੀ ਹੀ ਪ੍ਰੀਮਿਕਸ ਪਾ ਦਿੱਤੀ ਗਈ ਤਾਂ ਇਸ ਵਿਚ ਕੁਝ ਦਿਨਾਂ ਮਗਰੋਂ ਹੀ ਇਸ ਵਿਚ ਪਈਆਂ ਵੱਡੀਆਂ ਤਰੇੜਾਂ ਨੇ ਹੁਣ ਖੱਡਿਆਂ ਦਾ ਰੂਪ ਧਾਰਨ ਕਰ ਲਿਆ ਹੈ। ਉਕਤ ਆਗੂਆਂ ਨੇ ਕਿਹਾ ਕਿ ਜਦੋਂ ਹੁਣ ਦੁਬਾਰਾ ਪੈਚ ਲਾਏ ਜਾਣਗੇ ਤਾਂ ਉਹ ਜਿਆਦਾ ਸਮਾਂ ਨਹੀਂ ਟਿਕ ਸਕਣਗੇ। ਇਸ ਬਾਰੇ ਪੀ. ਡਬਲਯੂ. ਡੀ. ਦੇ ਜੇ. ਈ. ਅਵਤਾਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਕਿਸੇ ਕਾਰਨਾਂ ਕਰਕੇ ਹੋਈ ਖਰਾਬੀ ਕਾਰਨ ਸੜਕ ’ਤੇ ਪਾਏ ਗਏ ਪ੍ਰੀਮਿਕਸ ਵਿਚ ਤਰੇੜਾਂ ਆਈਆਂ ਹਨ ਪਰ ਠੇਕੇਦਾਰ ਤੋਂ ਇਸ ਨੂੰ ਦੁਬਾਰਾ ਪੱਟ ਕੇ ਬਣਵਾਇਆ ਜਾਵੇਗਾ।