15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਦਾਜ ਦੀ ਮੰਗ ਨੂੰ ਲੈ ਕੇ ਵਿਆਹੀ ਔਰਤ ਨਾਲ ਕੁੱਟਮਾਰ, ਚਾਰ ਖ਼ਿਲਾਫ਼ ਕੇਸ ਦਰਜ

ਸਮਾਣਾ, 15 ਸਤੰਬਰ (ਸਾਹਿਬ ਸਿੰਘ)- ਪੁਲਿਸ ਨੇ ਇਕ ਵਿਆਹੀ ਔਰਤ ਦੀ ਸ਼ਿਕਾਇਤ ’ਤੇ ਘਰੇਲੂ ਵਿਵਾਦ ਅਤੇ ਕਥਿਤ ਕੁੱਟਮਾਰ ਦੇ ਮਾਮਲੇ ਵਿਚ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਪਤੀ, ਜੇਠ, ਸੱਸ ਤੇ ਸਹੁਰੇ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 79, 85, 115(2), 351(2) ਅਤੇ 3(5) ਤਹਿਤ ਦਰਜ ਕੀਤਾ ਗਿਆ ਹੈ।

Ad Position 21
repet_subhas-goyals [Copy P29]
ਜਸਪ੍ਰੀਤ ਕੌਰ 16-09-2026
ਸਮਾਣਾ, 15 ਸਤੰਬਰ (ਸਾਹਿਬ ਸਿੰਘ)- ਪੁਲਿਸ ਨੇ ਇਕ ਵਿਆਹੀ ਔਰਤ ਦੀ ਸ਼ਿਕਾਇਤ ’ਤੇ ਘਰੇਲੂ ਵਿਵਾਦ ਅਤੇ ਕਥਿਤ ਕੁੱਟਮਾਰ ਦੇ ਮਾਮਲੇ ਵਿਚ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਪਤੀ, ਜੇਠ, ਸੱਸ ਤੇ ਸਹੁਰੇ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 79, 85, 115(2), 351(2) ਅਤੇ 3(5) ਤਹਿਤ ਦਰਜ ਕੀਤਾ ਗਿਆ ਹੈ। ਮੁਕੱਦਮੇ ਵਿਚ ਦਰਜ ਵੇਰਵਿਆਂ ਮੁਤਾਬਕ ਸ਼ਿਕਾਇਤਕਰਤਾ ਜਸਪ੍ਰੀਤ ਕੌਰ ਪਤਨੀ ਗੁਰਤੇਜ ਸਿੰਘ ਪੁੱਤਰੀ ਟਹਿਲਾ ਸਿੰਘ ਵਾਸੀ ਬਾਸੀਅਰਕ ਥਾਣਾ ਭਵਾਨੀਗੜ੍ਹ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ ਗੁਰਤੇਜ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਧਨੌਰੀ ਨਾਲ ਕਰੀਬ ਇਕ ਸਾਲ ਪਹਿਲਾਂ ਹੋਇਆ ਸੀ ਅਤੇ ਵਿਆਹ ਦੇ ਸ਼ੁਰੂ ਵਿਚ ਹੀ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਦੇ ਮੈਂਬਰ ਉਸ ਨਾਲ ਬੁਰਾ ਵਰਤਾਓ ਕਰਦੇ ਸਨ। ਸ਼ਿਕਾਇਤ ਵਿਚ ਦਾਜ ਲਈ ਕਥਿਤ ਤੌਰ ’ਤੇ ਗਾਲੀ-ਗਲੋਚ, ਧਮਕੀਆਂ ਅਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਹਨ। ਸ਼ਿਕਾਇਤਕਰਤਾ ਅਨੁਸਾਰ ਘਟਨਾ ਦੌਰਾਨ ਉਸ ਨੂੰ ਸੱਟਾਂ ਵੀ ਲੱਗੀਆਂ, ਜਿਸ ਉਪਰੰਤ ਉਸ ਦਾ ਮੈਡੀਕਲ ਕਰਵਾਇਆ ਗਿਆ। ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ ਜਿਸ ਦੀ ਉਮਰ ਕਰੀਬ ਇਕ ਮਹੀਨਾ ਹੈ। ਪੁਲਿਸ ਰਿਕਾਰਡ ਵਿਚ ਮੈਡੀਕਲ ਰਿਪੋਰਟ ਦਾ ਵੀ ਹਵਾਲਾ ਦਿੱਤਾ ਗਿਆ ਹੈ। ਮਾਮਲੇ ਵਿੱਚ ਪੁਲਿਸ ਨੇ ਪਤੀ ਗੁਰਤੇਜ ਸਿੰਘ, ਜੇਠ ਹਰਪਾਲ ਸਿੰਘ, ਸੱਸ ਭੁਪਿੰਦਰ ਕੌਰ ਅਤੇ ਸਹੁਰੇ ਕੁਲਵੰਤ ਸਿੰਘ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਮਾਮਲੇ ਦੀ ਤਫਤੀਸ਼ ਥਾਣਾ ਸਦਰ ਸਮਾਣਾ ਦੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਕਰ ਰਹੇ ਹਨ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਦਿਆਂ ਬਿਆਨ ਦਰਜ ਕਰਨ ਤੇ ਮੈਡੀਕਲ ਰਿਪੋਰਟ ਸਮੇਤ ਹੋਰ ਸਬੂਤਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਸ੍ਰ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਸੁਖਜੀਤ ਸਿੰਘ ਬਘੌਰਾ ਨੇ ਦੋਸੀ਼ਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਅਮਲ ਸੁਸਾਇਟੀ ਨਾਭਾ ਦੀ ਮੀਟਿੰਗ ਹੋਈ ਅਗਲੀ ਖ਼ਬਰ ‘ ਆਪ’ ਸਰਕਾਰ ਦੇ ਝਾਂਸੇ ‘ਚ ਨਹੀਂ ਆਉਣਗੀਆਂ ਪੰਜਾਬ ਦੀਆਂ ਮਹਿਲਾਵਾਂ- ਬਿੱਟੂ ਢਿੰਗੀ, ਸਿੰਗਲਾ
Ad Position 24