ਅਮਲ ਸੁਸਾਇਟੀ ਨਾਭਾ ਦੀ ਮੀਟਿੰਗ ਹੋਈ
ਨਾਭਾ, 15 ਸਤੰਬਰ (ਵਰਿੰਦਰ ਵਰਮਾ)- ਹਲਕਾ ਨਾਭਾ ਵਿਚ ਸਮਾਜ ਭਲਾਈ ਦੇ ਕਾਰਜਾਂ ਦੇ ਨਾਲ-ਨਾਲ ਅਲੌਹਰਾ ਗੇਟ ਸਥਿਤ ਸ਼ਮਸ਼ਾਨ ਘਾਟ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੀ ਅਮਲ ਸੋਸਾਇਟੀ ਨਾਭਾ ਦੀ ਮਹੀਨਾਵਾਰ ਮੀਟਿੰਗ ਸੋਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸੋਸਾਇਟੀ ਵਲੋਂ ਪਿਛਲੇ ਮਹੀਨੇ ਕੀਤੀ ਗਈ ਆਮਦਨ ਅਤੇ ਖਰਚ ਸੰਬੰਧੀ ਵੇਰਵਿਆਂ ਤੋਂ ਸਮੂਹ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ।
ਅ
ਅਮਲ ਸੁਸਾਇਟੀ ਨਾਭਾ ਪ੍ਰਧਾਨ ਬਲਜੀਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਦ੍ਰਿਸ਼। ਤਸਵੀਰ : ਵਰਿੰਦਰ ਵਰਮਾ
16-09-2026
ਨਾਭਾ, 15 ਸਤੰਬਰ (ਵਰਿੰਦਰ ਵਰਮਾ)- ਹਲਕਾ ਨਾਭਾ ਵਿਚ ਸਮਾਜ ਭਲਾਈ ਦੇ ਕਾਰਜਾਂ ਦੇ ਨਾਲ-ਨਾਲ ਅਲੌਹਰਾ ਗੇਟ ਸਥਿਤ ਸ਼ਮਸ਼ਾਨ ਘਾਟ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੀ ਅਮਲ ਸੋਸਾਇਟੀ ਨਾਭਾ ਦੀ ਮਹੀਨਾਵਾਰ ਮੀਟਿੰਗ ਸੋਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸੋਸਾਇਟੀ ਵਲੋਂ ਪਿਛਲੇ ਮਹੀਨੇ ਕੀਤੀ ਗਈ ਆਮਦਨ ਅਤੇ ਖਰਚ ਸੰਬੰਧੀ ਵੇਰਵਿਆਂ ਤੋਂ ਸਮੂਹ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ। ਮੀਟਿੰਗ ਵਿਚ ਪਿਛਲੀ ਮੀਟਿੰਗ ਦੌਰਾਨ ਪਾਸ ਕੀਤੇ ਮਤੇ ਅਨੁਸਾਰ ਤਿਆਰ ਹੋ ਚੁੱਕੀ ਐਕੂਪ੍ਰੈਸ਼ਰ ਰੋਡ ਸੰਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਸੈਰ ਕਰਨ ਵਾਲੇ ਟਰੈਕ ’ਤੇ ਬਿਜਲੀ ਦੀ ਸਪਲਾਈ ਨਾਲ ਚੱਲ ਰਹੀਆਂ ਲਾਈਟਾਂ ਦੀ ਥਾਂ ਸੋਲਰ ਲਾਈਟਾਂ ਲਗਾਉਣ ਦਾ ਮਤਾ ਪਾਸ ਕੀਤਾ ਗਿਆ ਤਾਂ ਜੋ ਬਿਜਲੀ ਦੀ ਬੱਚਤ ਦੇ ਨਾਲ ਟਰੈਕ ’ਤੇ ਰੌਸ਼ਨੀ ਦੀ ਸੁਚੱਜੀ ਵਿਵਸਥਾ ਬਣੀ ਰਹੇ। ਇਸ ਦੌਰਾਨ ਅਲੌਹਰਾ ਗੇਟ ਸਥਿਤ ਸ਼ਮਸ਼ਾਨ ਘਾਟ ਵਿਖੇ ਬਣ ਰਹੀ ਗੈਸ ਵਾਲੀ ਭੱਠੀ ਦੇ ਚੱਲ ਰਹੇ ਕੰਮ ਸੰਬੰਧੀ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਸ ਨੂੰ ਜਲਦ ਮੁਕੰਮਲ ਕਰਨ ਸੰਬੰਧੀ ਕਾਰਜਾਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਦੌਰਾਨ ਨਾਭਾ ਸ਼ਹਿਰ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਵੀ ਵਿਚਾਰ-ਚਰਚਾ ਵਿਚ ਲਿਆਂਦਾ ਗਿਆ। ਖ਼ਾਸ ਤੌਰ ’ਤੇ ਸਿਵਲ ਹਸਪਤਾਲ ਨਾਭਾ ਨੂੰ ਜਾਂਦੇ ਰਸਤੇ ’ਤੇ ਲੱਗਣ ਵਾਲੇ ਟਰੈਫਿਕ ਜਾਮ ਕਾਰਨ ਐਂਬੂਲੈਂਸਾਂ ਨੂੰ ਹਸਪਤਾਲ ਤੱਕ ਪਹੁੰਚਣ ਵਿਚ ਆ ਰਹੀ ਮੁਸ਼ਕਿਲ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਇਸ ਮਸਲੇ ਵੱਲ ਐਸ.ਡੀ.ਐਮ. ਨਾਭਾ ਦਾ ਧਿਆਨ ਦਿਵਾਉਣ ਲਈ ਇਕ ਪੱਤਰ ਲਿਖਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਐਮਰਜੈਂਸੀ ਸਮੇਂ ਐਂਬੂਲੈਂਸਾਂ ਦੀ ਆਵਾਜਾਈ ਸੁਚਾਰੂ ਬਣਾਈ ਜਾ ਸਕੇ। ਇਸ ਤੋਂ ਇਲਾਵਾ ਰਿਪੁਦਮਨ ਕਾਲਜ ਨਾਭਾ ਦੇ ਕਾਲਜ ਗਰਾਊਂਡ ਦੀ ਬਿਹਤਰੀ ਸੰਬੰਧੀ ਵੀ ਵਿਚਾਰ ਕੀਤਾ ਗਿਆ। ਇਸ ਮਕਸਦ ਲਈ ਕਾਲਜ ਦੇ ਪ੍ਰਿੰਸੀਪਲ ਨਾਲ ਮੁਲਾਕਾਤ ਕਰਕੇ ਗਰਾਊਂਡ ਦੀਆਂ ਲੋੜਾਂ ਅਤੇ ਇਸ ਦੀ ਬਿਹਤਰੀ ਲਈ ਸੰਭਾਵਿਤ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕਰਨ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ। ਇਸ ਮੌਕੇ ਮੀਟਿੰਗ ਵਿਚ ਪ੍ਰਧਾਨ ਬਲਜੀਤ ਸਿੰਘ ਖਹਿਰਾ ਤੋਂ ਇਲਾਵਾ ਜਨਰਲ ਸਕੱਤਰ ਛੱਜੂ ਰਾਮ ਸਿੰਘੀ, ਮੀਤ ਪ੍ਰਧਾਨ ਐਸ.ਐਸ. ਬੇਦੀ, ਮੀਤ ਪ੍ਰਧਾਨ ਪ੍ਰਿੰਸੀਪਲ ਅਮਰਜੀਤ ਵਰਮਾ, ਖ਼ਜ਼ਾਨਚੀ ਸੁਖਪਿੰਦਰ ਸਿੰਘ, ਜੁਆਇੰਟ ਸਕੱਤਰ ਦਰਸ਼ਨ ਸਿੰਘ ਹਰਜਾਈ, ਗੁਰਜਿੰਦਰ ਸਿੰਘ, ਪ੍ਰੀਤ ਇਕਬਾਲ ਸਿੰਘ ਮਝੈਲ (ਲੀਗਲ ਐਡਵਾਈਜ਼ਰ), ਪਰਮਜੀਤ ਸਿੰਘ ਸੋਢੀ, ਮਲਕੀਤ ਸਿੰਘ ਅਟਵਾਲ, ਰਵੀ ਬੱਤਾ ਅਤੇ ਜਸਵਿੰਦਰ ਸਿੰਘ (ਸੁਪਰਵਾਈਜ਼ਰ) ਸਮੇਤ ਹੋਰ ਮੈਂਬਰ ਹਾਜ਼ਰ ਸਨ।