ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ
ਨਾਭਾ, 16 ਸਤੰਬਰ (ਵਰਿੰਦਰ ਵਰਮਾ)- ਨਾਭਾ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਵਿਚ ਪਿਛਲੇ ਕਈ ਦਿਨਾਂ ਤੋਂ ਲੰਮੇ ਬਿਜਲੀ ਦੇ ਕੱਟਾਂ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਵਿਧਾਨ ਸਭਾ ਨਾਭਾ ਤੋਂ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਵਰਕਰਾਂ ਵਲੋਂ ਪਾਵਰਕਾਮ ਦੇ ਐਕਸੀਅਨ ਦੇ ਦਫ਼ਤਰ ਸਾਹਮਣੇ ਰੋਸ਼ ਧਰਨਾ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਸਾੜਿਆ ਗਿਆ।
ਨਾਭਾ, 16 ਸਤੰਬਰ (ਵਰਿੰਦਰ ਵਰਮਾ)- ਨਾਭਾ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਵਿਚ ਪਿਛਲੇ ਕਈ ਦਿਨਾਂ ਤੋਂ ਲੰਮੇ ਬਿਜਲੀ ਦੇ ਕੱਟਾਂ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਵਿਧਾਨ ਸਭਾ ਨਾਭਾ ਤੋਂ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਵਰਕਰਾਂ ਵਲੋਂ ਪਾਵਰਕਾਮ ਦੇ ਐਕਸੀਅਨ ਦੇ ਦਫ਼ਤਰ ਸਾਹਮਣੇ ਰੋਸ਼ ਧਰਨਾ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਮੱਖਣ ਸਿੰਘ ਲਾਲਕਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਾਅਵਿਆਂ ਨੂੰ ਖ਼ਾਰਜ ਕਰਦਿਆਂ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਬਿਜਲੀ ਦੇ ਲੰਮੇ ਕੱਟਾ ਕਾਰਨ ਝੋਨੇ ਦੀ ਫ਼ਸਲ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੂੰ ਖੇਤਾਂ ਦੇ ਪਾਣੀ ਲਈ ਡੀਜ਼ਲ ਦੀ ਵਰਤੋਂ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਕਿਸਾਨ ਨੂੰ ਸਖਤ ਆਰਥਿਕ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਐਡਵੋਕੇਟ ਬਬਲੂ ਖੋਰਾ ਨੇ ਕਿਹਾ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਲੋਕਾਂ ਦੀ ਮੁੱਢਲੀ ਲੋੜ ਹੈ ਅਤੇ ਲੰਮੇ ਬਿਜਲੀ ਕੱਟਾ ਕਾਰਨ ਖੇਤੀਬਾੜੀ ਦੇ ਕੰਮ ਪ੍ਰਭਾਵਿਤ ਹੋਣ ਦੇ ਨਾਲ-ਨਾਲ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਦੇ ਕੰਮਕਾਜ ’ਤੇ ਵੀ ਅਸਰ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਬਿਜਲੀ ਸਪਲਾਈ ਨੰਆ ਸੁਚਾਰੂ ਬਣਾਉਣ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਬਲਤੇਜ ਸਿੰਘ ਖੋਖ, ਬੀਬੀ ਹਰਪ੍ਰੀਤ ਕੌਰ ਰਾਮਗੜ੍ਹ, ਐਡਵੋਕੇਟ ਸਕੰਦਰ ਪ੍ਰਤਾਪ ਸਿੰਘ, ਗੁਰਚਰਨ ਸਿੰਘ ਘਮਰੌਦਾ, ਬਲਜਿੰਦਰ ਸਿੰਘ (ਬੱਬੂ) ਰਾਮਗੜ੍ਹ, ਅਬਜਿੰਦਰ ਸਿੰਘ ਜੋਗੀ ਨਾਨੋਕੀ ਜਰਨਲ ਕੌਂਸਲ ਮੈਂਬਰ, ਜੱਸਾ ਖੋਖ ਜਰਨਲ ਕੌਂਸਲ ਮੈਂਬਰ, ਵਰਿੰਦਰਪਾਲ ਸਿੰਘ (ਬੱਬਲੂ ਚੌਹਾਨ), ਰਣਜੀਤ ਸਿੰਘ, ਅਮਰੀਕ ਸਿੰਘ ਥੂਹੀ, ਕਰਮ ਸਿੰਘ ਮਾਂਗੇਵਾਲ, ਮੋਹਨ ਸਿੰਘ ਰਾਮਗੜ੍ਹ, ਸੁਰਿੰਦਰ ਸਿੰਘ ਜਿੰਦਲਪੁਰ, ਡਾ. ਲਖਵਿੰਦਰ ਸਿੰਘ ਕਮੇਲੀ, ਸੁਖਵਿੰਦਰ ਸਿੰਘ ਛੀਂਟਾਵਾਲਾ, ਰਣਜੀਤ ਸਿੰਘ ਘੁੰਡਰ, ਨਰਿੰਦਰ ਸਿੰਘ ਮੱਲੇਵਾਲ, ਸਿੰਘ ਸਕੋਹਾਂ, ਗੁਰਜੰਟ ਸਿੰਘ ਬਿਰੜਵਾਲ, ਗੁਰਪ੍ਰੀਤ ਸਿੰਘ ਟੋਡਰਵਾਲ ਸਰਕਲ ਪ੍ਰਧਾਨ, ਸੰਜੀਵ ਸ਼ਰਮਾ ਦੁਲੱਦੀ, ਰੋਸ਼ਨ ਲਾਲ, ਗੁਰਤੇਜ ਸਿੰਘ, ਗੁਰਜੰਟ ਸਿੰਘ ਸਹੌਲੀ, ਮੇਜਰ ਸਿੰਘ ਮਟੋਰੜਾ, ਗੁਰਜੰਟ ਸਿੰਘ ਮਟੋਰੜਾ , ਨਿਰਵੈਲ ਸਿੰਘ ਸੁਧੇਵਾਲ, ਰਣਧੀਰ ਸਿੰਘ ਬਿਨਾਹੇੜੀ ਤੇ ਪੰਕਜ ਜਿੰਦਲ ਆਦਿ ਹਾਜ਼ਰ ਸਨ।